ਆਮਦਨ ਕਰ ਵਿਭਾਗ ਨੇ ਪਿੰਡ ਨੱਥੋਵਾਲ ਦੇ ਵਿਕਾਸ ਕਾਰਜਾਂ ਦਾ ਬੀੜਾ ਚੁੱਕਿਆ

Loading

ਸ਼ਹੀਦੀ ਸਮਾਰਕ, ਕਮਿਊਨਿਟੀ ਸੈਂਟਰ, ਖੇਡ ਸਟੇਡੀਅਮ ਅਤੇ ਬੁੱਤਾਂ ਦਾ ਨੀਂਹ ਪੱਥਰ ਰੱਖਿਆ

ਲੁਧਿਆਣਾ, 16 ਅਗਸਤ (ਸਤ ਪਾਲ  ਸੋਨੀ : ਆਮਦਨ ਕਰ ਵਿਭਾਗ, ਲੁਧਿਆਣਾ ਵੱਲੋਂ ਆਪਣੀ ਇਨਕਮ ਟੈਕਸ ਸੋਸ਼ਲ ਰਿਸਪਾਂਸੀਬਿਲਟੀ ਗਤੀਵਿਧੀ ਅਧੀਨ ਸ਼ਹੀਦਾਂ ਦੇ ਪਿੰਡ ਨੱਥੋਵਾਲ ਦਾ ਸਰਬਪੱਖੀ ਵਿਕਾਸ ਕਰਾਉਣ ਦਾ ਬੀੜਾ ਚੁੱਕਿਆ ਗਿਆ ਹੈ।

ਇਸ ਕਵਾਇਦ ਤਹਿਤ ਵੱਖਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਅੱਜ ਵਿਭਾਗ ਦੇ ਮੁੱਖ ਆਮਦਨ ਕਰ ਕਮਿਸ਼ਨਰ ਬੀ. ਕੇ. ਝਾਅ ਵੱਲੋਂ ਰੱਖੇ ਗਏ। ਇਨਾਂ ਵਿਕਾਸ ਕਾਰਜਾਂ ਨੂੰ ਕੰਨਫੈੱਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀ. ਆਈ. ਆਈ.) ਵੱਲੋਂ ਨੇਪਰੇ ਚੜਾਇਆ ਜਾਵੇਗਾ। ਇਸ ਸੰਬੰਧੀ ਪਿੰਡ ਨੱਥੋਵਾਲ ਵਿਖੇ ਰੱਖੇ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਸ੍ਰੀ ਝਾਅ ਨੇ ਕਿਹਾ ਕਿ ਉਨਾਂ ਦੇ ਵਿਭਾਗ ਨੂੰ ਮਾਣ ਹੈ ਕਿ ਉਨਾਂ ਨੂੰ ਉਸ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਹਿੱਸਾ ਪਾਉਣ ਦਾ ਮੌਕਾ ਮਿਲਿਆ ਹੈ, ਜਿਸ ਪਿੰਡ ਨੇ ਡੇਢ ਦਰਜਨ ਤੋਂ ਵਧੇਰੇ ਸ਼ਹੀਦ ਦੇਸ਼ ਨੂੰ ਦਿੱਤੇ ਹਨ। ਉਨਾਂ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ। ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਸ਼ਹੀਦਾਂ ਦੀ ਸ਼ਹੀਦੀ ਦਾ ਮੁੱਲ ਕਦੇ ਵੀ ਨਹੀਂ ਮੋੜਿ ਜਾ ਸਕਦਾ ਪਰ ਉਨਾਂ ਦੀ ਸ਼ਹੀਦੀ ਨੂੰ ਹਮੇਸ਼ਾਂ ਲਈ ਸਥਾਈ ਜ਼ਰੂਰ ਬਣਾਇਆ ਜਾ ਸਕਦਾ ਹੈ। ਤਾਂ ਜੋ ਆਉਣ ਵਾਲੀਆਂ ਪੀੜੀਆਂ ਲਈ ਇਹ ਸ਼ਹੀਦੀਆਂ ਪ੍ਰੇਰਨਾ ਬਣ ਸਕਣ।

ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਪਿੰਡ ਨੱਥੋਵਾਲ ਵਿਖੇ ਸ਼ਹੀਦੀ ਸਮਾਰਕ, ਕਮਿਊਨਿਟੀ ਹਾਲ ਅਤੇ ਅਤਿਆਧੁਨਿਕ ਖੇਡ ਮੈਦਾਨ ਤਿਆਰ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਕਾਰਗਿਲ ਯੁੱਧ ਦੇ ਨਾਇਕ ਸ਼ਹੀਦ ਸੁਰਜੀਤ ਸਿੰਘ ਦਾ ਬੁੱਤ ਵੀ ਸਥਾਪਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਨਾਂ ਕੰਮਾਂ ਨੂੰ ਨੇਪਰੇ ਚੜਾਉਣ ਲਈ ਵਿਭਾਗ ਵੱਲੋਂ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਪ੍ਰਬੰਧਕ ਪ੍ਰਿਤਪਾਲ ਸਿੰਘ, ਕਰਨਲ ਪੁਰੀ, ਕਰਨਲ ਕੁਲਦੀਪ ਸਿੰਘ, ਸੀ. ਆਈ. ਆਈ. ਵੱਲੋਂ ਨੀਰਜ ਸਤੀਜਾ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਸਾਬਕਾ ਫੌਜੀ ਸੇਵਕ ਸਿੰਘ ਨੇ ਵੀ ਸੰਬੋਧਨ ਕੀਤਾ।

ਸਮਾਗਮ ਦੌਰਾਨ ਆਮਦਨ ਕਰ ਵਿਭਾਗ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ, ਵੀਰ ਨਾਰੀਆਂ ਅਤੇ ਫੌਜ ਦੇ ਮੈਡਲ ਜੇਤੂਆਂ ਦਾ ਵੀ ਸਨਮਾਨ ਕੀਤਾ ਗਿਆ। ਸਮੂਹ ਗਰਾਮ ਪੰਚਾਇਤ ਵੱਲੋਂ ਪਹੁੰਚੀਆਂ ਸਾਰੀਆਂ ਪ੍ਰਮੁੱਖ ਸਖ਼ਸ਼ੀਅਤਾਂ ਦਾ ਵੀ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਆਮਦਨ ਕਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਪ੍ਰਨੀਤ ਸਿੰਘ ਸਚਦੇਵ, ਅਲੋਕ ਕੁਮਾਰਰੋਹਿਤ ਮਹਿਰਾਮਾਨਵ ਬਾਂਸਲਜਤਿਨ ਅਭੀਦਾਨਿਸ਼ ਅਗਸਟਮਤਰੁਣ ਸ਼ਾਰਦਾ, ਗਗਨ ਕੁੰਦਰਾਲੋਵਿਸ਼ ਸ਼ੈਲੀ ਤੋਂ ਇਲਾਵਾ  ਅਰੁਣ ਗੁਪਤਾ, ਬੀ.ਆਰ. ਕੌਸ਼ਲ, ਤਿਰਲੋਕ ਭੱਲਾ,  ਵਿਕਾਸ ਸੂਦ, ਸੰਤੋਸ਼ ਕੁਮਾਰਸੰਜੀਵ ਕਾਲਰਾਸੰਜੇ ਮਹਿੰਦਰੂ ਅਤੇ ਰਾਜਿੰਦਰ ਸ਼ਰਮਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਸੰਚਾਲਨ  ਹਰਜੀਤ ਸਿੰਘ ਰਤਨ ਵੱਲੋਂ ਕੀਤਾ ਗਿਆ। ਇਸ ਮੌਕੇ ਸਰਪੰਚ ਜਸਵੀਰ ਕੌਰ, ਯੰਗ ਸਪੋਰਟਸ ਕਲੱਬ ਦੇ ਪ੍ਰਧਾਨ .ਯੰਗਪ੍ਰੀਤ ਸਿੰਘ ਬੁਟਰ, ਮਨਪ੍ਰੀਤ ਸਿੰਘ ਬੁਟਰ, ਬਲਵੀਰ ਸਿੰਘ, ਗੁਰਦੇਵ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ

 

 

45370cookie-checkਆਮਦਨ ਕਰ ਵਿਭਾਗ ਨੇ ਪਿੰਡ ਨੱਥੋਵਾਲ ਦੇ ਵਿਕਾਸ ਕਾਰਜਾਂ ਦਾ ਬੀੜਾ ਚੁੱਕਿਆ
error: Content is protected !!