ਆਮਦਨ ਕਰ ਵਿਭਾਗ ਨੇ ਫੌਜੀ ਜਵਾਨਾਂ ਲਈ ਭੇਜੀਆਂ ਲੱਖਾਂ ਦੀ ਤਾਦਾਦ ਵਿੱਚ ਰੱਖੜੀਆਂ ਅਤੇ ਵਧਾਈ ਕਾਰਡ

Loading

ਉੱਤਰ ਭਾਰਤੀ ਰਾਜਾਂ ਦੇ 2300 ਤੋਂ ਵਧੇਰੇ ਵਿਦਿਆਰਥੀਆਂ ਨੇ ਹੱਥੀਂ ਬਣਾਏ ਕਾਰਡ ਅਤੇ ਰੱਖੜੀਆਂ

ਲੁਧਿਆਣਾ, 9 ਅਗਸਤ (ਸਤ ਪਾਲ  ਸੋਨੀ) : ਆਮਦਨ ਕਰ ਵਿਭਾਗ, ਲੁਧਿਆਣਾ ਵੱਲੋਂ ਸ਼ੁਰੂ ਕੀਤੇ ਗਏ ਵਿਸ਼ੇਸ਼ ਉਪਰਾਲੇਏਕ ਰਿਸ਼ਤਾ ਸਕੂਲ ਸੇ ਸਰਹੱਦ ਤੱਕਤਹਿਤ ਅੱਜ ਦੇਸ਼ ਦੀ ਸੇਵਾ ਕਰਨ ਵਿੱਚ ਲੱਗੇ ਭਾਰਤੀ ਫੌਜ ਦੇ ਜਵਾਨਾਂ ਲਈ ਲੱਖਾਂ ਦੀ ਤਾਦਾਦ ਵਿੱਚ ਰੱਖੜੀਆਂ ਅਤੇ ਵਧਾਈ ਕਾਰਡ ਭੇਜੇ ਗਏ। ਉੱਤਰ ਭਾਰਤੀ ਰਾਜਾਂ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ ਦੇ 2300 ਤੋਂ ਵਧੇਰੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਹੱਥੀਂ ਤਿਆਰ ਕੀਤੀਆਂ ਗਈਆਂ ਇਨਾਂ ਸੌਗਾਤਾਂ ਨੂੰ ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਤਾਇਨਾਤ ਸੁਰੱਖਿਆ ਫੌਜਾਂ ਦੇ ਅਧਿਕਾਰੀਆਂ ਅਤੇ ਜਵਾਨਾਂ ਵਿੱਚ ਵੰਡਿਆ ਜਾਵੇਗਾ। ਇਸ ਸੰਬੰਧੀ ਵਿਸ਼ੇਸ਼ ਵਾਹਨਾਂ ਨੂੰ ਅੱਜ ਆਮਦਨ ਕਰ ਵਿਭਾਗ ਦੇ ਮੁੱਖ ਕਮਿਸ਼ਨਰ ਬੀ. ਕੇ. ਝਾਅ ਨੇ ਰਿਸ਼ੀ ਨਗਰ ਸਥਿਤ ਵਿਭਾਗ ਦੇ ਦਫ਼ਤਰ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ, ਅਧਿਆਪਕ, ਆਮਦਨ ਕਰ ਅਧਿਕਾਰੀ, ਬਾਰ ਐਸੋਸੀਏਸ਼ਨਾਂ ਦੇ ਮੈਂਬਰ ਅਤੇ ਸਟਾਫ਼ ਹਾਜ਼ਰ ਸੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਝਾਅ ਨੇ ਦੱਸਿਆ ਕਿ ਉਨਾਂ ਨੇ 24 ਜੁਲਾਈ, 2019 ਨੂੰ ਆਮਦਨ ਕਰ ਦਿਵਸ ਮਨਾਇਆ ਸੀ, ਜਿਸ ਦੌਰਾਨ ਵਿਭਾਗ ਦੇ ਅਧਿਕਾਰੀਆਂ, ਸਟਾਫ਼ ਅਤੇ ਬਾਰ ਐਸੋਸੀਏਸ਼ਨਾਂ ਦੇ ਮੈਬਰਾਂ ਨੇ ਵੱਡੀ ਗਿਣਤੀ ਵਿੱਚ ਸਕੂਲਾਂ ਦਾ ਦੌਰਾ ਕੀਤਾ ਸੀ ਅਤੇ ਪੌਦੇ ਲਗਾਏ ਸਨ। ਇਸ ਦੌਰਾਨ ਉਨਾਂ ਨੇ ਸਕੂਲ ਪ੍ਰਬੰਧਕਾਂ ਨੂੰ ਫੌਜੀ ਜਵਾਨਾਂ ਲਈ ਇਹ ਕਾਰਡ ਅਤੇ ਰੱਖੜੀਆਂ ਵਿਦਿਆਰਥੀਆਂ ਤੋਂ ਤਿਆਰ ਕਰਾਉਣ ਦੀ ਅਪੀਲ ਕੀਤੀ ਸੀ। ਇਸੇ ਅਪੀਲਤੇ ਅੱਜ 3.5 ਲੱਖ ਰੱਖੜੀਆਂ ਅਤੇ ਵਧਾਈ ਕਾਰਡ ਤਿਆਰ ਕਰਕੇ ਭੇਜੇ ਗਏ ਹਨ।

ਝਾਅ ਨੇ ਕਿਹਾ ਕਿ ਸਾਨੂੰ ਆਪਣੇ ਬਹਾਦਰ ਫੌਜੀ ਭਰਾਵਾਂਤੇ ਮਾਣ ਹੈ ਕਿ ਉਹ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਸਾਡੇ ਦੇਸ਼ ਦੀ ਪ੍ਰਭੂਸੱਤਾ ਅਤੇ ਦੇਸ਼ ਵਾਸੀਆਂ ਨੂੰ ਬਚਾਉਣ ਲਈ ਲੜ ਰਹੇ ਹਨ। ਉਹ ਜਾਗਦੇ ਹਨ ਤਾਂ ਅਸੀਂ ਚੈਨ ਨਾਲ ਸੌਂਦੇ ਹਾਂ। ਉਨਾਂ ਕਿਹਾ ਕਿ ਇਸ ਉਪਰਾਲੇ ਨਾਲ ਨਿਸਚੇ ਹੀ ਵਿਦਿਆਰਥੀਆਂ ਵਿੱਚ ਰਾਸ਼ਟਰ ਪਿਆਰ ਦੀ ਭਾਵਨਾ ਦਾ ਵਿਕਾਸ ਹੋਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਸਿੱਖ ਲਾਈਟ ਇੰਫੈਂਟਰੀ 103 ਇੰਫੈਂਟਰੀ ਬਟਾਲੀਅਨ ਦੇ ਕਰਨਲ ਕੇ. ਐੱਸ. ਮਾਥੁਰ ਨੇ ਕਿਹਾ ਕਿ ਉਹ ਆਮਦਨ ਕਰ ਵਿਭਾਗ ਵੱਲੋਂ ਦਿੱਤੇ ਜਾ ਰਹੇ ਇਸ ਪਿਆਰ ਦਾ ਬਹੁਤ ਸਤਿਕਾਰ ਕਰਦੇ ਹਨ। ਉਨਾਂ ਕਿਹਾ ਕਿ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਕਾਰਡ ਅਤੇ ਰੱਖੜੀਆਂ ਬਹੁਤ ਹੀ ਵਧੀਆ ਅਤੇ ਮਨ ਨੂੰ ਸਕੂਨ ਦੇਣ ਵਾਲੀਆਂ ਹਨ। ਇਸ ਨਾਲ ਫੌਜੀਆਂ ਦਾ ਮਾਨਸਿਕ ਅਤੇ ਨੈਤਿਕ ਵਿਕਾਸ ਹੋਵੇਗਾ

44880cookie-checkਆਮਦਨ ਕਰ ਵਿਭਾਗ ਨੇ ਫੌਜੀ ਜਵਾਨਾਂ ਲਈ ਭੇਜੀਆਂ ਲੱਖਾਂ ਦੀ ਤਾਦਾਦ ਵਿੱਚ ਰੱਖੜੀਆਂ ਅਤੇ ਵਧਾਈ ਕਾਰਡ
error: Content is protected !!