ਹਰ ਮਨੁੱਖ ਘੱਟੋ-ਘੱਟ ਇੱਕ ਪੌਦਾ ਜ਼ਰੂਰ ਲਗਾਵੇ ਤੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਵੀ ਲਵੇ – ਸਿਵਲ ਸਰਜਨ ਲੁਧਿਆਣਾ

Loading

ਲੁਧਿਆਣਾ, 25 ਜੁਲਾਈ (ਸਤ ਪਾਲ  ਸੋਨੀ) : ਰੁੱਖ ਅਤੇ ਮਨੁੱਖ ਦਾ ਹਮੇਸ਼ਾ ਦਾ ਸਾਥ ਹੈ। ਰੁੱਖ ਬਿਨਾਂ ਮਨੁੱਖ ਦੀ ਜ਼ਿੰਦਗੀ ਅਧੂਰੀ ਹੈ। ਇਹ ਸ਼ਬਦ ਸਿਵਲ ਸਰਜਨ, ਲੁਧਿਆਣਾ ਡਾ.ਰਾਜੇਸ਼ ਕੁਮਾਰ ਬੱਗਾ ਨੇ ਆਪਣੇ ਸਟਾਫ ਨਾਲ ਸਾਂਝੇ ਕੀਤੇ, ਉਨਾਂ ਪ੍ਰੇਰਨਾ ਦਿੱਤੀ ਕਿ ਹਰ ਮਨੁੱਖ ਘੱਟੋ ਘੱਟ ਇੱਕ ਪੌਦਾ ਜ਼ਰੂਰ ਲਗਾਵੇ ਅਤੇ ਉਨਾਂ ਦੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਵੀ ਲਵੇ।ਵਾਤਾਵਰਣ ਦੀ ਸੁਧਤਾ ਲਈ ਜ਼ਰੂਰੀ ਹੈ ਕਿ ਨਵੇਂ ਪੌਦੇ ਲਗਾਏ ਜਾਣ ਅਤੇ ਪੁਰਾਣੇ ਰੁੱਖਾਂ ਦੀ ਸੰਭਾਲ ਕੀਤੀ ਜਾਵੇ। ਡਾ.ਰਾਜੇਸ ਕੁਮਾਰ ਬੱਗਾ ਅਤੇ ਅਧਿਕਾਰੀਆਂ ਦੀ ਟੀਮ ਨੇ ਸਿਵਲ ਸਰਜਨ ਦਫ਼ਤਰ ਵਿੱਚ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਪੁਲਿਸ ਅਧਿਕਾਰੀ  ਸੁਰਿੰਦਰ ਲਾਂਬਾ ਆਈ.ਪੀ.ਐਸ. ਦੀ ਦੇਖ ਰੇਖ ਹੇਠ  ਰਾਜਿੰਦਰ ਸਿੰਘ ਏ.ਐਸ.ਆਈ. ਸਾਂਝ ਕੇਂਦਰ ਵੱਲੋਂ ਚਲਾਈ ਜਾ ਰਹੀ ਹੈ। ਉਨਾਂ ਵੱਲੋਂ ਪੌਦੇ ਲਗਾਉਣ ਦੀ ਕਿਰਿਆ ਸਬੰਧੀ ਦਫ਼ਤਰ ਸਿਵਲ ਸਰਜਨ ਨੂੰ ਪੌਦੇ ਦਿੱਤੇ ਗਏ, ਜੋ ਕਿ ਦਫ਼ਤਰ ਵਿੱਚ ਲਗਾ ਦਿੱਤੇ ਗਏ।
ਪੌਦਾ ਲਗਾਉਣ ਦੀ ਇਸ ਮੁਹਿੰਮ ਸਮੇਂ ਰਾਜਿੰਦਰ ਸਿੰਘ ਏ.ਐਸ.ਆਈ., ਡਾ.ਰਮੇਸ਼ ਕੁਮਾਰ ਜ਼ਿਲਾ ਐਪੀਡੀਮੋਲੋਜਿਸਟ, ਡਾ.ਮਹਿੰਦਰ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ, ਡਾ.ਬਲਵਿੰਦਰ ਸਿੰਘ ਸਹਾਇਕ ਸਿਵਲ ਸਰਜਨ ਲੁਧਿਆਣਾ, ਡਾ.ਐਸ.ਪੀ. ਸਿੰਘ ਜ਼ਿਲਾ ਪਰਿਵਾਰ ਭਲਾਈ ਅਫ਼ਸਰ,  ਕੰਵਲਜੀਤ ਸਿੰਘ ਸੁਪਰਡੈਂਟ ਤੋਂ ਇਲਾਵਾ ਸਮੂਹ ਸਟਾਫ ਅਤੇ ਮਾਸ ਮੀਡੀਆ ਟੀਮ ਹਾਜ਼ਰ ਸੀ। ਇਸ ਮੌਕੇ ਹਾਜ਼ਰ ਸਟਾਫ ਅਤੇ ਲੋਕਾਂ ਨੇ ਬੁਟਿਆਂ ਦੀ ਪਾਲਣ ਪੋਸ਼ਣ ਸਬੰਧੀ ਆਪਣੀ ਜਿੰਮੇਵਾਰੀ ਦਾ ਪ੍ਰਣ ਲਿਆ।

44110cookie-checkਹਰ ਮਨੁੱਖ ਘੱਟੋ-ਘੱਟ ਇੱਕ ਪੌਦਾ ਜ਼ਰੂਰ ਲਗਾਵੇ ਤੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਵੀ ਲਵੇ – ਸਿਵਲ ਸਰਜਨ ਲੁਧਿਆਣਾ
error: Content is protected !!