‘ਘਰ-ਘਰ ਰੋਜ਼ਗਾਰ ਯੋਜਨਾ’ ਦਾ ਦਾਇਰਾ ਹੁਣ ਸਕੂਲਾਂ ਤੱਕ ਵਧਾਇਆ

Loading

ਵਿਦਿਆਰਥੀ ਨੈਸ਼ਨਲ ਸਕਿੱਲਜ਼ ਕੁਆਲੀਫੀਕੇਸ਼ਨ ਫਰੇਮਵਰਕ ਯੋਜਨਾ ਦਾ ਭਰਪੂਰ ਲਾਭ ਲੈਣਡਿਪਟੀ ਕਮਿਸ਼ਨਰ

ਲੁਧਿਆਣਾ, 25 ਜੂਨ (ਸਤ ਪਾਲ  ਸੋਨੀ)  : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈਘਰਘਰ ਰੋਜ਼ਗਾਰ ਯੋਜਨਾਦਾ ਦਾਇਰਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਹਰ ਉਮਰ ਅਤੇ ਇੱਛਾ ਦੇ ਯੋਗ ਉਮੀਦਵਾਰ ਨੂੰ ਰੋਜ਼ਗਾਰ ਦੇ ਮੌਕੇ ਉਸਦੇ ਨਜ਼ਦੀਕ ਮੁਹੱਈਆ ਕਰਾਉਣ ਦੀ ਕਵਾਇਦ ਤਹਿਤ ਸਰਕਾਰ ਵੱਲੋਂ ਹੁਣ ਸਕੂਲ ਪੱਧਰਤੇ ਵੀ ਰੋਜ਼ਗਾਰ ਮੇਲੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਇਸੇ ਤਹਿਤ ਇੱਕ ਰੋਜ਼ਗਾਰ ਮੇਲੇ ਦਾ ਆਯੋਜਨ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕੀਤਾ ਗਿਆ, ਜਿਸ ਵਿੱਚ 4 ਜ਼ਿਲਿਆਂ ਤੋਂ ਪਹੁੰਚੇ ਸੈਂਕੜੇ ਨੌਜਵਾਨਾਂ ਵਿੱਚੋਂ 574 ਨੂੰ ਵੱਖਵੱਖ ਨੌਕਰੀਆਂ ਲਈ ਚੁਣਿਆ ਗਿਆ

ਇਸ ਮੇਲੇ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤਾ ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਵਿੱਚ ਚਾਰ ਜ਼ਿਲਿਆਂ ਲੁਧਿਆਣਾ, ਹੁਸ਼ਿਆਰਪੁਰ, ਮੋਗਾ ਅਤੇ ਫਿਰੋਜ਼ਪੁਰ ਤੋਂ 860 ਨੌਜਵਾਨਾਂ ਨੇ ਭਾਗ ਲਿਆ, ਜਿਨਾਂ ਵਿੱਚੋਂ 574 ਨੌਜਵਾਨਾਂ ਨੂੰ ਉਨਾਂ ਦੀ ਯੋਗਤਾ ਮੁਤਾਬਿਕ ਨੌਕਰੀਆਂ ਲਈ ਚੋਣ ਕੀਤੀ ਗਈ ਇਨਾਂ ਨੌਜਵਾਨਾਂ ਨੂੰ ਚੁਣਨ ਲਈ ਸੂਬੇ ਭਰ ਦੀਆਂ 53 ਕੰਪਨੀਆਂ ਨੇ ਭਾਗ ਲਿਆ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਉਨਾਂ ਨੌਜਵਾਨਾਂ ਨੇ ਭਾਗ ਲਿਆ, ਜਿਨਾਂ ਨੇ ਨੈਸ਼ਨਲ ਸਕਿੱਲਜ਼ ਕੁਆਲੀਫੀਕੇਸ਼ਨ ਫਰੇਮਵਰਕ ਯੋਜਨਾ ਅਧੀਨ ਵਿਸ਼ੇਸ਼ ਵਿਸ਼ਿਆਂ ਨਾਲ ਬਾਰਵੀਂ ਜਮਾਤ ਪਾਸ ਕੀਤੀ ਹੈ ਇਸ ਯੋਜਨਾ ਅਧੀਨ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਵਿਦਿਆਰਥੀਆਂ ਨੂੰ ਇੱਕ ਵਿਸ਼ੇਸ਼ ਵਾਧੂ ਵਿਸ਼ੇ ਦੀ ੜਾਈ ਅਤੇ ਸਿਖ਼ਲਾਈ ਕਰਵਾਈ ਜਾਂਦੀ ਹੈ ਚਾਰ ਸਾਲ ਸਿੱਖਿਆ ਅਤੇ ਸਿਖ਼ਲਾਈ ਕਰਨ ਉਪਰੰਤ ਉਨਾਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ, ਜਿਸ ਨਾਲ ਉਹ ਸਰਕਾਰੀ ਜਾਂ ਅਰਧ ਸਰਕਾਰੀ ਨੌਕਰੀ ਲੈਣ ਦੇ ਯੋਗ ਹੋ ਜਾਂਦੇ ਹਨ

ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਇਸ ਯੋਜਨਾਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ ਮੌਜੂਦਾ ਸਮੇਂ ਜ਼ਿਲੇ ਦੇ 42 ਸਕੂਲਾਂ ਵਿੱਚ ਇਸ ਯੋਜਨਾ ਤਹਿਤ ਵਾਧੂ ਵਿਸ਼ਿਆਂ ਦੀ ਪਡ਼ਾਈ ਕਰਵਾਈ ਜਾ ਰਹੀ ਹੈ ਉਨਾਂ ਸਕੂਲੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਤਹਿਤ ਆਪਣੇ ਆਪ ਨੂੰ ਰਜਿਸਟਰਡ ਕਰਾਉਣ ਤਾਂ ਜੋ 12ਵੀਂ ਜਮਾਤ ਉਪਰੰਤ ਉਹ ਆਪਣੀ ਇੱਛਾ ਮੁਤਾਬਿਕ ਰੋਜ਼ਗਾਰ ਪ੍ਰਾਪਤ ਕਰਨ ਦੇ ਸਮਰੱਥ ਹੋ ਸਕਣ ਇਸ ਮੌਕੇ ਉਨਾਂ ਨਾਲ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਸਵਰਨਜੀਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ

42320cookie-check‘ਘਰ-ਘਰ ਰੋਜ਼ਗਾਰ ਯੋਜਨਾ’ ਦਾ ਦਾਇਰਾ ਹੁਣ ਸਕੂਲਾਂ ਤੱਕ ਵਧਾਇਆ
error: Content is protected !!