![]()

ਲੁਧਿਆਣਾ 14 ਜੂਨ (ਸਤ ਪਾਲ ਸੋਨੀ) : ਜੁਆਇੰਟ ਐਕਸ਼ਨ ਕਮੇਟੀ (ਜੈਕ) ਦੇ ਇੱਕ ਵਫਦ ਨੇ ਦਿੱਲੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਜਿਸ ਵਿੱਚ ਜੈਕ ਚੈਅਰਮੈਨ ਅਸ਼ਵਨੀ ਸੇਖੜੀ, ਪੰਜਾਬ ਅਨਏਡਿਡ ਕਾਲੇਜਿਸ ਐਸੋਸਿਏਸ਼ਨ (ਪੁੱਕਾ) ਦੇ ਪ੍ਰਧਾਨ ਡਾ.ਅੰਸ਼ੂ ਕਟਾਰੀਆ, ਈਟੀਟੀ ਫੈਡਰੇਸ਼ਨ ਦੇ ਪ੍ਰਧਾਨ, ਨਿਰਮਲ ਸਿੰਘ ਸ਼ਾਮਿਲ ਰਹੇ। ਵਫਦ ਨੇ ਤਕਰੀਬਨ 45 ਮਿੰਟ ਚਲੀ ਮੀਟਿੰਗ ਵਿੱਚ ਉਨਾਂ ਸਮੱਸਿਆਵਾਂ ਤੇ ਜੋਰ ਦਿੱਤਾ ਜੋ ਨਵੀਂ ਅਧਿਸੂਚਿਤ ਸਿੱਖਿਆ ਨੀਤੀ ਦੇ ਕਾਰਨ ਛੋਟੇ ਅਨਏਡਿਡ ਕਾਲਜਾਂ ਦੇ ਸਾਹਮਣੇ ਆਉਣਗੀਆਂ।
ਡਾ. ਅੰਸ਼ੂ ਕਟਾਰੀਆ ਨੇ ਦੱਸਿਆ ਕਿ ਜੂਨ ਦੇ ਅੰਤ ਵਿੱਚ ਜੈਕ ਪੰਜਾਬ ਪੱਧਰ ਤੇ ਸਿੱਖਿਆ ਸ਼ਿਖਰ ਸੰਮੇਲਨ ਆਯੋਜਿਤ ਕਰੇਗਾ ਜਿਸ ਵਿੱਚ 4 ਸਿੱਖਿਆ ਮੰਤਰੀ, ਸਚਿਵ ਅਤੇ ਉੱਚ ਸਿੱਖਿਆ ਸਕੂਲਾਂ ਤੋਂ ਇਲਾਵਾ ਤਕਨੀਕੀ ਸਿੱਖਿਆ, ਮੈਡੀਕਲ ਸਿੱਖਿਆ ਨਾਲ ਸੰਬੰਧਿਤ ਨਿਦੇਸ਼ਕ ਸ਼ਾਮਿਲ ਹੋਣਗੇ। ਸ਼ਿਖਰ ਸੰਮੇਲਨ ਤੋ ਬਾਅਦ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸੌਂਪੀ ਜਾਵੇਗੀ । ਨਿਰਮਲ ਸਿੰਘ ਨੇ ਦੱਸਿਆ ਕਿ ਨਵੀਂ ਅਧਿਸੂਚਿਤ ਸਿੱਖਿਆ ਨੀਤੀ ਤੇ ਮੁੜ ਵਿਚਾਰ ਦੀ ਜਰੂਰਤ ਹੈ ਤਾਂਜੋ ਸਿੱਖਿਆ ਜਗਤ ਅਤੇ ਛੋਟੇ ਅਨਏਡਿਡ ਕਾਲਜਾਂ ਨੂੰ ਬਚਾਇਆ ਜਾ ਸਕੇ।