![]()


ਲੁਧਿਆਣਾ, 30 ਮਈ (ਸਤ ਪਾਲ ਸੋਨੀ) : ਪੰਜਾਬ ਪ੍ਰਦੇਸ਼ ਵਪਾਰ ਮੰਡਲ ਵਲੋਂ ਅੱਜ ਹੌਜਰੀ ਦੇ ਗੜ• ਬਾਜਵਾ ਨਗਰ ਚੌਕ ਵਿੱਖੇ ਬਿਜਲੀ ਰੇਟ ਵਿੱਚ ਵਾਧਾ ਦੇ ਵਿਰੋਧ‘ਚ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦਾ ਪੁਤਲਾ ਫੂਕਿਆ ਗਿਆ , ਜਿਸਦੀ ਪ੍ਰਧਾਨਗੀ ਵਪਾਰ ਮੰਡਲ ਦੇ ਸੂਬਾ ਜੰਨਰਲ ਸੱਕਤਰ ਸੁਨੀਲ ਮਹਿਰਾ ,ਸੱਕਤਰ ਮਹਿਦੰਰ ਅੱਗਰਵਾਲ ,ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਵਪਾਰ ਮੰਡਲ ਦੇ ਲੁਧਿਆਣਾ ਇੱਕਾਈ ਪ੍ਰਧਾਨ ਅਰਵਿੰਦਰ ਸਿੰਘ ਮੱਕੜ , ਚੇਅਰਮੈਨ ਪਵਨ ਲਹਿਰ ਅੱਤੇ ਸਕੱਤਰ ਰਾਕੇਸ਼ ਕਪੂਰ ਨੇ ਕੀਤੀ। ਸੁਨੀਲ ਮਹਿਰਾ ਨੇ ਕਿਹਾ ਕਿ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਪਾਰੀਆਂ ਦੇ ਨਾਲ ਧੋਖੇ ਤੇ ਧੋਖਾ ਕਰਦੇ ਆ ਰਹੇ ਹਨ ਜਿਸਦਾ ਸਬੂਤ ਪੰਜਾਬ ਵਿੱਚ ਪਿਛਲੇ 2 ਸਾਲਾਂ ਦੇ ਅੰਦਰ 12 ਵੀ ਵਾਰ ਬਿਜਲੀ ਦੇ ਰੇਟ ਵਧਾਉਣ ਤੋਂ ਮਿਲਦਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁਖ-ਮੰਤਰੀ ਨੇ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਤੇ ਪ੍ਰੋਫੈਸ਼ਨਲ ਟੈਕਸ ਖਤਮ ਕਰਨ ਦਾ ਵਾਦਾ ਵਪਾਰੀ ਵਰਗ ਨਾਲ ਕੀਤਾ ਸੀ। ਪੰਜਾਬ ਦੇ ਵਪਾਰੀ ਵਰਗ ਨੇ ਕਾਂਗਰਸ ਨੂੰ ਦੇਸ਼ ਦੇ ਜਨਾਧਾਰ ਦੇ ਉਲਟ 13 ਵਿਚੱੋਂ 8 ਸੀਟਾ ਦਿਵਾਈਆਂ. ਪਰ ਚੋਣਾਂ ਜਿਤਦੇ ਹੀ ਕੈਪਟਨ ਸਰਕਾਰ ਨੇ ਬਿਜਲੀ ਰੇਟ ਵਧਾ ਧੋਖਾ ਕੀਤਾ। ਉਨਾਂ ਕਿਹਾ ਕਿ 22 ਹਜਾਰ ਉਦਯੋਗ ਪਹਿਲਾਂ ਹੀ ਸਰਕਾਰ ਦੀ ਵਪਾਰ ਵਿਰੋਧੀ ਨੀਤੀਆਂ ਦੇ ਕਾਰਨ ਪੰਜਾਬ ਤੋਂ ਪਲਾਇਨ ਕਰ ਚੁੱਕੇ ਹਨ। ਲੱਖਾਂ ਨੋਜਵਾਨ ਪੰਜਾਬ ਛੱਡਕੇ ਵਿਦੇਸ਼ਾਂ ਵਿੱਚ ਜਾ ਕੇ ਵਸ ਚੁੱਕੇ ਹਨ ਇਸ ਨੂੰ ਲੈ ਕੇ ਪੰਜਾਬ ਹਰਿਆਣਾ ਮਾਣਯੋਗ ਹਾਈ ਕੋਰਟ ਨੇ ਸਰਕਾਰਾਂ ਨੂੰ ਨੋਟਿਸ ਦੇਕੇ 6 ਜੂਨ ਨੂੰ ਪੇਸ਼ ਹੋਣ ਲਈ ਕਿਹਾ ਹੈ ਕਿਉਂਕਿ ਪੰਜਾਬ ਦੇ ਵੱਡੇ ਕਿਸਾਨਾਂ ਨੂੰ 7 ਹਜਾਰ ਕਰੋੜ ਦੇ ਕਰੀਬ ਫਰੀ ਬਿਜਲੀ ਦੇ ਕੇ ਪੰਜਾਬ ਦੇ ਵਪਾਰ ਅਤੇ ਉਦਯੋਗ ਤੇ ਭਾਰ ਪਾਇਆ ਜਾ ਰਿਹਾ ਹੈ ਜਦੋਂ ਤੱਕ ਪੰਜਾਬ ਵਿੱਚ ਬਿਜਲੀ ਦੇ ਰੇਟ ਵਿੱਚ ਵਾਧੇ ਨੂੰ ਵਾਪਸ ਨਹੀ ਲਿਆ ਜਾਂਦਾ ਤੱਦ ਤੱਕ ਸੰਘਰਸ਼ ਨੂੰ ਚਾਲੂ ਰੱਖਿਆ ਜਾਏਗਾ। ਇਸ ਮੋਕੇ ਮਨੋਜ ਚੌਹਾਨ , ਵਰੁਣ ਮਲਹੋਤਰਾ , ਪਰਵੀਨ ਓਹਰੀ , ਪਵਨ ਮਲਹੋਤਰਾ , ਬਲਦੇਵ ਰਾਜ , ਗੁਲਸ਼ਨ ਕੁਮਾਰ ਅਤੇ ਵਿਨੋਦ ਕੁਮਾਰ ਵੀ ਮੋਜੂਦ ਸਨ।