ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਮੈਰਾਥਨ ਦੌਡ਼ ਦਾ ਆਯੋਜਨ 31 ਮਾਰਚ ਨੂੰ

Loading

ਮੈਰਾਥਨ ਦੌਡ਼ ਸਬੰਧੀ ਕੀਤੀ ਅੱਜ ਰੀਵਿਓ ਮੀਟਿੰਗ

ਲੁਧਿਆਣਾ, 27 ਮਾਰਚ (ਸਤ ਪਾਲ  ਸੋਨੀ): ਆਉਂਦੀਆਂ ਲੋਕ ਸਭਾ ਚੋਣਾਂ-2019 ਦੇ ਮੱਦੇ ਨਜ਼ਰ ਅਧੀਨ ਜ਼ਿਲਾ ਪ੍ਰਸ਼ਾਸ਼ਨ ਵੱਲੋਂ 31 ਮਾਰਚ ਨੂੰ ਪੀ.ਏ.ਯੂ, ਲੁਧਿਆਣਾ ਵਿਖੇ ਮੈਰਾਥਨ ਦੌਡ਼ ਦਾ ਆਯੋਜਿਨ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਖਾਸ ਨੌਜਵਾਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਵੋਟ ਦੇ ਅਧਿਕਾਰ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ ।ਇਸ ਸਬੰਧੀ ਅੱਜ ਇੱਥੇ ਰੀਵਿਓ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਇਕਬਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕੀਤੀ ਅਤੇ ਇਸ ਵਿੱਚ ਜ਼ਿਲੇ ਦੇ ਸਾਰੇ ਸੀਨੀਅਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਹ ਮੈਰਾਥਨ ਦੌਡ਼ ‘ਡੇਲੀ ਵਰਲਡ’ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਇਕਬਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਮੈਰਾਥਨ ਦੌਡ਼ ਕਰਵਾਉਣ ਦਾ ਮੁੱਖ ਨਿਸ਼ਾਨਾ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਅਤੇ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਲਈ ਪ੍ਰੇਰਿਤ ਕਰਨਾ ਹੈ। ਉਨਾਂ ਦੱਸਿਆ ਕਿ ਮੈਰਾਥਨ ਦੌਡ਼ 5 ਕਿਲੋਮੀਟਰ (ਲਡ਼ਕੀਆਂ) ਅਤੇ 10 ਕਿਲੋਮੀਟਰ (ਲਡ਼ਕੇ) ਵਿੱਚ ਹੋਵੇਗੀ।

ਸਾਗਰ ਸੇਤੀਆ ਆਈ.ਏ.ਐਸ. (ਅੰਡਰ ਟ੍ਰੇਨਿੰਗ) ਨੇ ਕਿਹਾ ਕਿ ਉਮੀਦ ਕੀਤੀ ਜਾ ਰਹੀ ਹੈ ਕਿ 2000 ਹਜ਼ਾਰ ਤੋਂ ਵੱਧ ਦੀ ਗਿਣਤੀ ਵਿੱਚ ਸ਼ਹਿਰੀ ਇਸ ਦੌਡ਼ ਵਿੱਚ ਭਾਗ ਲੈਣਗੇ। ਉਨਾਂ ਦੱਸਿਆ ਕਿ ਭਾਗ ਲੈਣ ਵਾਲਿਆਂ ਨੂੰ ਟੀ-ਸ਼ਰਟ, ਰਿਫਰੈਸ਼ਮੈਂਟ ਅਤੇ ਨਗਦ ਇਨਾਮ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਹਰੇਕ ਵਰਗ ਵਿੱਚੋਂ ਪਹਿਲੇ 10 ਜੇਤੂਆਂ ਨੂੰ ਕੁੱਲ ਇੱਕ ਲੱਖ ਰੁਪਏ ਦੇ ਨਗਦ ਇਨਾਮ ਅਤੇ ਪਹਿਲੇ 10 ਜੇਤੂਆਂ ਨੂੰ ਮੈਡਲ ਵੀ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਮੈਰਾਥਨ ਦੌਡ਼ ਜਿਮਨੇਜ਼ੀਅਮ ਹਾਲ ਪੀ.ਏ.ਯੂ ਤੋਂ ਸ਼ੁਰੂ ਹੋਵੇਗੀ।

ਡਾ. ਪੂਨਮ ਪ੍ਰੀਤ ਕੌਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਦੌਡ਼ ‘ਚ ਭਾਗ ਲੈਣ। ਉਨਾਂ ਦੱਸਿਆ ਕਿ ਦੌਡ਼ ਵਿੱਚ ਹਿੱਸਾ ਲੈਣ ਦੇ ਚਾਹਵਾਨ ਗੁਰੂ ਨਾਨਕ ਸਟੇਡੀਅਮ ਵਿਖੇ ਜ਼ਿਲਾ ਖੇਡ ਅਫਸਰ ਦੇ ਦਫ਼ਤਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕਿਸੇ ਵੀ ਕੰਮ ਵਾਲੇ ਦਿਨ ਆਪਣੇ-ਆਪ ਨੂੰ ਰਜਿਸਟਰਡ ਕਰਵਾ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਫੋਨ ਨੰ 92162-77487 ਜਾਂ 98888-44723 ‘ਤੇ ਸਪੰਰਕ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਦੌਡ਼ ਵਿੱਚ ਭਾਗ ਲੈਣ ਦੇ ਚਾਹਵਾਨ 31 ਮਾਰਚ ਨੂੰ ਮੌਕੇ ‘ਤੇ ਆ ਕੇ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਖੇਡ ਅਫਸਰ  ਰਵਿੰਦਰ ਸਿੰਘ, ਏ.ਡੀ.ਸੀ.ਪੀ. ਟ੍ਰੈਫਿਕ ਤਰੁਨ ਰਤਨ, ਨਗਰ-ਨਿਗਮ ਦੇ ਜੌਨਲ ਕਮਿਸ਼ਨਰ  ਜਸਦੇਵ ਸਿੰਘ ਸੇਖੋਂ ਹਾਜ਼ਰ ਸਨ।

37110cookie-checkਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਮੈਰਾਥਨ ਦੌਡ਼ ਦਾ ਆਯੋਜਨ 31 ਮਾਰਚ ਨੂੰ
error: Content is protected !!