ਪੈਗਾਮ ਅਤੇ ਓਬੀਸੀ ਵੈਲਫੇਅਰ ਫਰੰਟ ਡੈਮੋਕ੍ਰੇਟਿਕ ਦੇ ਇਜਲਾਸ ਵਿੱਚ ਪਹੁੰਚੇ ਚੀਫ ਜਸਟਿਸ ਵੀ ਈਸ਼ਵਰਿਆ ਅਤੇ ਆਈ ਏ ਐਸ ਲੱਧੜ

Loading

ਲੁਧਿਆਣਾ, 24 ਮਾਰਚ ( ਸਤ ਪਾਲ ਸੋਨੀ ) :   ਪੈਗਾਮ ਅਤੇ ਓਬੀਸੀ ਵੈਲਫੇਅਰ ਫਰੰਟ ਡੈਮੋਕ੍ਰੇਟਿਕ ਵੱਲੋਂ ਸਥਾਨਕ ਸਰਕਟ ਹਾਊਸ ਵਿਖੇ ਜਿਲਾ ਪੱਧਰੀ ਇਜਲਾਸ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਅਤੇ ਕੌਮੀਂ ਪਿਛਡ਼ੀਆਂ ਸ੍ਰੇਣੀਆਂ ਕਮਿਸ਼ਨ ਦੇ ਸਾਬਕਾ ਚੇਅਰਮੈਨ ਵੀ ਈਸ਼ਵਰਿਆ ਜਦਕਿ ਵਿਸ਼ੇਸ ਮਹਿਮਾਨ ਦੇ ਤੌਰ ਤੇ ਸਾਬਕਾ ਰਾਸ਼ਟਰਪਤੀ ਸਵ: ਗਿਆਨੀ ਜੈਲ ਸਿੰਘ ਦੇ ਪੋਤਰੇ ਇੰਦਰਜੀਤ ਸਿੰਘ ਅਤੇ ਕੇਕੇ ਬਾਵਾ ਪਹੁੰਚੇ। ਆਏ ਹੋਏ ਮਹਿਮਾਨਾਂ ਨੂੰ ਫਰੰਟ ਦੇ ਪ੍ਰਧਾਨ ਆਰਕੀਟੈਕਟ ਕਰਮਜੀਤ ਸਿੰਘ ਨਾਰੰਗਵਾਲ ਨੇ ਜੀ ਆਇਆ ਨੂੰ ਕਿਹਾ। ਪ੍ਰੋਗਰਾਮ ਦੀ ਪ੍ਰਧਾਨਗੀ ਸਾਬਕਾ ਆਈ ਏ ਐਸ  ਐਸ ਆਰ ਲੱਧਡ਼ ਰਿਟਾਇਰਡ ਪ੍ਰਿੰਸੀਪਲ ਸੈਕਟਰੀ ਪੰਜਾਬ ਸਰਕਾਰ ਨੇ ਕੀਤੀ ਅਤੇ ਮੰਚ ਦਾ ਸੰਚਾਲਨ ਜਸਵਿੰਦਰ ਸਿੰਘ ਪੈਗਾਮ ਟੀਮ ਨੇ ਕੀਤਾ।

ਇਸ ਮੌਕੇ ਪਿਛਡ਼ੇ ਅਤੇ ਐਸ ਸੀ ਵਰਗ ਨੂੰ ਸੰਬੋਧਨ ਕਰਦਿਆਂ ਸਾਬਕਾ ਚੀਫ ਜਸਟਿਸ ਵੀ ਈਸ਼ਵਰਿਆ ਨੇ ਪਿਛਡ਼ੇ ਵਰਗ ਦੇ ਪਿਛੇ ਰਹਿਣ ਦੇ ਕਾਰਨਾਂ ਤੇ ਤਰਕਸੰਗਤ ਗੱਲ ਕਰਦਿਆਂ ਇਸਦਾ ਦੋਸ਼ੀ ਹੁਣ ਤੱਕ ਦੀਆਂ ਸਰਕਾਰਾਂ ਨੂੰ ਕਿਹਾ। ਉਨਾਂ ਕਿਹਾ ਕਿ ਇਸ ਵਰਗ ਨੂੰ ਹੁਣ ਖੁਦ ਦੀ ਨੁੰਮਾਇੰਦਗੀ ਕਰਨ ਲਈ ਲੀਡਰਸ਼ਿਪ ਤਿਆਰ ਕਰਨੀ ਹੋਵੇਗੀ ਜਿਸਦੇ ਲਈ ਉਹ ਦੇਸ਼ ਭਰ ਵਿੱਚ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਦੋਵਾਂ ਤੋਂ ਸਾਨੂੰ ਕੁਝ ਨਹੀ ਮਿਲਣ ਵਾਲਾ ਇਸ ਲਈ ਇਨਾਂ ਤੇ ਹੋਰ ਵਿਸ਼ਵਾਸ ਕਰਨਾ ਜਾਂ ਇਨਾਂ ਨੂੰ ਅਜਮਾਉਣਾ ਮੂਰਖਤਾ ਹੋਵੇਗੀ। ਉਨਾਂ ਕਿਹਾ ਪਿਛਡ਼ੇ ਵਰਗ ਦੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਹੁਣ ਇੱਕ ਮੰਚ ਤੇ ਇੱਕਠੇ ਹੋਣਾ ਪਵੇਗਾ। ਉਨਾਂ ਕਿਹਾ ਕਿ ਬ੍ਰਾਹਮਣ, ਖਤਰੀ ਅਤੇ ਵੈਸ਼ ਤਿੰਨਾਂ ਵਰਗਾਂ ਨੇ ਪਿਛਡ਼ੇ ਵਰਗ ਤੇ ਬਹੁਤ ਜਿਆਦਾ ਜਿਆਦਤੀਆਂ ਕੀਤੀਆਂ ਹਨ। ਇਨਾਂ ਨਾਲ ਵਿਤਕਰਾ ਤਾਂ ਕੀਤਾ ਹੀ ਹੈ ਇਨਾਂ ਦਾ ਵਿਕਾਸ ਨਾ ਹੋਵੇ ਉਸਦੇ ਲਈ ਵੀ ਛਡ਼ਯੰਤਰ ਕੀਤੇ ਹਨ। ਉਨਾਂ ਕਿਹਾ ਕਿ ਅੱਜ ਸਾਰੇ ਸਿਸਟਮ ਨੂੰ ਆਰ ਐਸ ਐਸ ਚਲਾ ਰਹੀ ਹੈ। ਪਿਛਡ਼ਾ ਵਰਗ ਵੀ ਆਰ ਐਸ ਐਸ ਲਈ ਕੰਮ ਰਿਹਾ ਹੈ। ਖੁਦ ਮੈਂ ਵੀ ਦੋ ਸਾਲ ਆਰ ਐਸ ਐਸ ਦੀਆਂ ਸਾਖਾਵਾਂ ਲਗਾਉਂਦਾ ਰਿਹਾ ਹਾਂ। ਪਿਛਡ਼ੇ ਵਰਗ ਦੇ ਵਿਕਾਸ ਤੇ ਤਰੱਕੀ ਲਈ ਉਨਾਂ ਨੂੰ ਆਰ ਐਸ ਐਸ ਦੇ ਗਲਬੇ ਵਿੱਚੋਂ ਕੱਢਣਾ ਹੋਵੇਗਾ। ਉਨਾਂ ਕਿਹਾ ਕਿ ਦੇਸ਼ ਭਰ ਵਿੱਚ ਘੁੰਮ ਕੇ ਮੈਂ 50 ਨੁਕਾਤੀ ਪ੍ਰੋਗਰਾਮ ਦੇ ਰਿਹਾ ਹੈ ਜਿਹਡ਼ੀ ਵੀ ਪਾਰਟੀ ਉਸ 50 ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਵਾਅਦਾ ਕਰਦੀ ਹੈ ਪਿਛਡ਼ਾ ਵਰਗ ਉਸੇ ਹੀ ਪਾਰਟੀ ਨੂੰ ਵੋਟ ਕਰੇ। ਲੱਧਡ਼ ਨੇ ਕਿਹਾ ਕਿ ਐਸ ਸੀ ਐਸ ਟੀ, ਓਬੀਸੀ ਅਤੇ ਧਾਰਮਿਕ ਘੱਟ ਗਿਣਤੀਆਂ ਦੀਆਂ ਸਮੱਸਿਆਵਾਂ ਇੱਕ ਹਨ ਇਸ ਲਈ ਇਨਾਂ ਨੂੰ ਇੱਕ ਮੰਚ ਤੇ ਇੱਕਠੇ ਹੋ ਕੇ ਸਾਂਝਾ ਸੰਘਰਸ਼ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਇਨਾਂ ਸਮੱਸਿਆਵਾਂ ਦਾ ਹੱਲ ਕਰਨ ਅਤੇ ਇਨਾਂ ਵਰਗਾਂ ਨੂੰ ਸਾਂਝਾ ਮਜਬੂਤ ਮੰਚ ਦੇਣ ਲਈ ਪੈਗਾਮ ਕੰਮ ਕਰ ਰਿਹਾ ਹੈ। ਉਨਾਂ ਸਾਰਿਆਂ ਨੂੰ ਪੈਗਾਮ ਅਤੇ ਓਬੀਸੀ ਫਰੰਟ ਨਾਲ ਜੁਡ਼ਨ ਦਾ ਸੱਦਾ ਦਿੱਤਾ।

ਇਸ ਮੌਕੇ  ਇੰਦਰਜੀਤ ਸਿੰਘ ਅਤੇ ਪੈਗਾਮ ਦੀ ਸੀਨੀਅਰ ਆਗੂ ਹਰਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ ਅਤੇ ਨਾਰੰਗਵਾਲ ਦੀ ਅਗਵਾਈ ਹੇਠ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਨਾਰੰਗਵਾਲ ਨੇ ਆਏ ਹੋਏ ਮਹਿਮਾਨਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਚਰਨ ਸਿੰਘ ਨਾਟੀ, ਪ੍ਰਗਟ ਸਿੰਘ ਰਾਜੇਆਣਾ, ਬਲਜਿੰਦਰ ਸਿੰਘ ਪਨੇਸਰ, ਮੁਖਤਿਆਰ ਸਿੰਘ ਅਰਸੀ, ਕਿਸ਼ੋਰ ਗੁਰੂ, ਸੁਰਿੰਦਰ ਕੌਰ, ਵਰਿੰਦਰ ਸਿੰਘ, ਡਾ: ਨਿਰਮਲ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਕੌਰ, ਬਲਵੀਰ ਸਿੰਘ, ਚਰਨਜੀਤ ਸਿੰਘ, ਸੋਹਣ ਸਿੰਘ, ਕੁਲਵਿੰਦਰ ਸਿੰਘ ਅਤੇ ਹੋਰ ਹਾਜਰ ਸਨ

36860cookie-checkਪੈਗਾਮ ਅਤੇ ਓਬੀਸੀ ਵੈਲਫੇਅਰ ਫਰੰਟ ਡੈਮੋਕ੍ਰੇਟਿਕ ਦੇ ਇਜਲਾਸ ਵਿੱਚ ਪਹੁੰਚੇ ਚੀਫ ਜਸਟਿਸ ਵੀ ਈਸ਼ਵਰਿਆ ਅਤੇ ਆਈ ਏ ਐਸ ਲੱਧੜ

Leave a Reply

Your email address will not be published. Required fields are marked *

error: Content is protected !!