![]()

ਲੁਧਿਆਣਾ 10 ਸਤੰਬਰ (ਵਿਸ਼ਾਲ ): ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ ਨੂੰ ਲੋਕਤੰਤਰ ਦਾ ਕਤਲ ਹੈ, ਇਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ. ਭਾਵਾਧਸ ਦੇ ਯੂਥ ਵਿੰਗ ਦੇ ਪੰਜਾਬ ਸਕੱਤਰ ਜੋਨੀ ਡੂਮਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਜਿਥੇ ਇਕ ਕੇਂਦਰ ਦੀ ਭਾਜਪਾ ਸਰਕਾਰ ਨਿਰਮਲਾ ਸੀਤਾਰਮਨ ਨੂੰ ਰੱਖਿਆ ਮੰਤਰੀ ਬਣਾ ਰਹੀ ਹੈ। ਉਥੇ ਕਰਨਾਟਕਾ ਦੀ ਭਾਜਪਾ ਸਰਕਾਰ ਦੇ ਰਾਜ ਸ਼ਰੇਆਮ ਘੱਟਗਿਣਤੀਆਂ ਦੀ ਆਵਾਜ਼ ਬੁਲੰਦ ਕਰਨ ਵਾਲੀ ਮਹਿਲਾ ਪੱਤਰਕਾਰ ਗੌਰੀ ਲੰਕੇਸ਼ ਦਾ ਸ਼ਰੇਆਮ ਕਤਲ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਗੌਰੀ ਲੰਕੇਸ਼ ਦੀ ਹੱਤਿਆ ਤੋਂ ਬਾਅਦ ਉਨਾਂ ਨੂੰ ਅਜਿਹੇ ਵਿਅਕਤੀਆਂ ਵਲੋਂ ਅਪਸ਼ਬਦ ਬੋਲੇ ਜਾ ਰਹੇ ਹਨ ਜਿਨਾਂ ਨੂੰ ਕਿ ਪ੍ਰਧਾਨ ਮੰਤਰੀ ਟਵਿੱਟਰ ਤੇ ਫੋਲੋ ਕਰਦੇ ਹਨ। ਉਨਾਂ ਕਿਹਾ ਕਿ ਜਿਥੇ ਇਸ ਦੇਸ਼ ਵਿਚ ਇਕ ਗਾਂ ਦੀ ਮੌਤ ਹੋ ਜਾਂਦੀ ਹੈ ਤਾਂ ਪ੍ਰਧਾਨ ਮੰਤਰੀ ਵਲੋਂ ਟਵੀਟ ਕਰਕੇ ਇਸ ਸੰਬੰਧੀ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਪ੍ਰੰਤੂ ਘੱਟ ਗਿਣਤੀ ਦੀ ਅਵਾਜ਼ ਬੁਲੰਦ ਕਰਨ ਵਾਲੀ ਮਹਿਲਾ ਪੱਤਰਕਾਰ ਗੋਰੀ ਲੰਕੇਸ਼ ਦੀ ਹੱਤਿਆ ਸੰਬੰਧੀ ਅਤੇ ਯੂ. ਪੀ. ਵਿਚ ਲਗਾਤਾਰ ਮਰ ਰਹੇ ਬੱਚਿਆਂ ਸੰਬੰਧੀ ਪ੍ਰਧਾਨ ਮੰਤਰੀ ਵਲੋਂ ਕੋਈ ਟਵੀਟ ਕਰਕੇ ਦੁੱਖ ਨਹੀਂ ਪ੍ਰਗਟ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਦੇਸ਼ ਵਿਚ ਗਰੀਬ ਅਤੇ ਘੱਟ ਗਿਣਤੀਆਂ ਦੀ ਸਥਿਤੀ ਜਾਨਵਰ ਤੋਂ ਵੀ ਹੇਠਾ ਹੈ। ਉਨਾਂ ਕਿਹਾ ਕਿ ਦੇਸ਼ ਵਿਚ ਲਗਾਤਾਰ ਘੱਟਗਿਣਤੀਆਂ ਅਤੇ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਅਤੇ ਇਹ ਸਭ ਕੁੱਝ ਕਰਨ ਵਾਲਿਆਂ ਖਿਲਾਫ਼ ਕੋਈ ਉਚਿਤ ਕਾਰਵਾਈ ਨਹੀਂ ਹੋ ਰਹੀ ਹੈ। ਉਨਾਂ ਕਿਹਾ ਕਿ ਦੇਸ਼ ਵਿੱਚ ਫਿਰਕਾ ਪ੍ਰਸਤੀ ਵੱਲੋ ਪੱਤਰਕਾਰ ਗੋਰੀ ਲੋਕੇਸ਼ ਦਾ ਕਤਲ ਕਰਕੇ ਮਨੁੱਖਤਾ ਦਾ ਘਾਣ ਅਤੇ ਦੇਸ਼ ਵਿੱਚ ਹੋ ਰਹੀ ਗੁੰਡਾਗਰਦੀ ਦਾ ਸਬੂਤ ਦਿੱਤਾ ਹੈ। ਉਨਾਂ ਸਵਾਲ ਕੀਤਾ ਕਿ ‘ਕੀ ਸੱਚ ਲਿਖਣਾ ਤੇ ਸਾਹਮਣੇ ਲਿਆਉਣਾ ਗਲਤ ਹੈ’। ਉਨਾਂ ਕਿਹਾ ਕਿ ਜਦੋਂ ਇਸ ਸੱਚ ਨੂੰ ਲੋਕਾਂ ਸਾਹਮਣੇ ਲਿਆਉਣ ਵਾਲੇ ਸੁਰੱਖਿਅਤ ਨਹੀ ਹਨ ਤਾਂ ਹੋਰਾਂ ਦਾ ਕੀ ਹਾਲ ਹੋਵੇਗਾ। ਉਨਾਂ ਕਿਹਾ ਕਿ ਭਾਜਪਾ ਵਿਧਾਇਕ ਵਲੋਂ ਸ਼ਰੇਆਮ ਸਟੇਜਾਂ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਗੋਰੀ ਲੰਕੇਸ਼ ਆਰ. ਐਸ. ਐਸ. ਖਿਲਾਫ਼ ਨਾ ਲਿਖਦੇ ਤਾਂ ਸ਼ਾਇਦ ਉਨਾਂ ਦਾ ਕਤਲ ਨਾ ਹੁੰਦਾ। ਇਹ ਸਭ ਕੁੱਝ ਸਾਬਿਤ ਕਰਦਾ ਹੈ ਦੇਸ਼ ਵਿਚ ਸੱਚ ਬੋਲਣ ਤੇ ਘੱਟਗਿਣਤੀਆਂ ਦੀ ਅਵਾਜ਼ ਬੁਲੰਦ ਕਰਨ ਵਾਲਿਆਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਜੇਕਰ ਅਜਿਹੀਆਂ ਘਟਨਾਵਾਂ ਦੇ ਨਾ ਰੁੱਕੀਆਂ ਤੇ ਇਨਾਂ ਦੇ ਦੋਸ਼ੀਆਂ ਨੂੰ ਸਖ਼ਤ ਸ਼ਜਾਵਾਂ ਨਾ ਦਿੱਤੀਆਂ ਗਈਆਂ ਤਾਂ ਇਸ ਦੇ ਭਵਿੱਖ ਵਿਚ ਭਿਆਨਕ ਨਤੀਜੇ ਨਿਕਲਣਗੇ ਇਸ ਦਾ ਅੰਜਾਮ ਮੋਦੀ ਸਰਕਾਰ ਨੂੰ ਆਪ ਭੁਗਤਣਾ ਪਵੇਗੀ। ਵਿਚਾਰਾਂ ਦਾ ਪ੍ਰਗਟਾਵਾ ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ. ਭਾਵਾਧਸ ਦੇ ਯੂਥ ਵਿੰਗ ਦੇ ਪੰਜਾਬ ਸਕੱਤਰ ਜੋਨੀ ਡੂਮਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਜਿਥੇ ਇਕ ਕੇਂਦਰ ਦੀ ਭਾਜਪਾ ਸਰਕਾਰ ਨਿਰਮਲਾ ਸੀਤਾਰਮਨ ਨੂੰ ਰੱਖਿਆ ਮੰਤਰੀ ਬਣਾ ਰਹੀ ਹੈ। ਉਥੇ ਕਰਨਾਟਕਾ ਦੀ ਭਾਜਪਾ ਸਰਕਾਰ ਦੇ ਰਾਜ ਸ਼ਰੇਆਮ ਘੱਟਗਿਣਤੀਆਂ ਦੀ ਆਵਾਜ਼ ਬੁਲੰਦ ਕਰਨ ਵਾਲੀ ਮਹਿਲਾ ਪੱਤਰਕਾਰ ਗੌਰੀ ਲੰਕੇਸ਼ ਦਾ ਸ਼ਰੇਆਮ ਕਤਲ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਗੌਰੀ ਲੰਕੇਸ਼ ਦੀ ਹੱਤਿਆ ਤੋਂ ਬਾਅਦ ਉਨਾਂ ਨੂੰ ਅਜਿਹੇ ਵਿਅਕਤੀਆਂ ਵਲੋਂ ਅਪਸ਼ਬਦ ਬੋਲੇ ਜਾ ਰਹੇ ਹਨ ਜਿਨਾਂ ਨੂੰ ਕਿ ਪ੍ਰਧਾਨ ਮੰਤਰੀ ਟਵਿੱਟਰ ਤੇ ਫੋਲੋ ਕਰਦੇ ਹਨ। ਉਨਾਂ ਕਿਹਾ ਕਿ ਜਿਥੇ ਇਸ ਦੇਸ਼ ਵਿਚ ਇਕ ਗਾਂ ਦੀ ਮੌਤ ਹੋ ਜਾਂਦੀ ਹੈ ਤਾਂ ਪ੍ਰਧਾਨ ਮੰਤਰੀ ਵਲੋਂ ਟਵੀਟ ਕਰਕੇ ਇਸ ਸੰਬੰਧੀ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਪ੍ਰੰਤੂ ਘੱਟ ਗਿਣਤੀ ਦੀ ਅਵਾਜ਼ ਬੁਲੰਦ ਕਰਨ ਵਾਲੀ ਮਹਿਲਾ ਪੱਤਰਕਾਰ ਗੋਰੀ ਲੰਕੇਸ਼ ਦੀ ਹੱਤਿਆ ਸੰਬੰਧੀ ਅਤੇ ਯੂ. ਪੀ. ਵਿਚ ਲਗਾਤਾਰ ਮਰ ਰਹੇ ਬੱਚਿਆਂ ਸੰਬੰਧੀ ਪ੍ਰਧਾਨ ਮੰਤਰੀ ਵਲੋਂ ਕੋਈ ਟਵੀਟ ਕਰਕੇ ਦੁੱਖ ਨਹੀਂ ਪ੍ਰਗਟ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਦੇਸ਼ ਵਿਚ ਗਰੀਬ ਅਤੇ ਘੱਟ ਗਿਣਤੀਆਂ ਦੀ ਸਥਿਤੀ ਜਾਨਵਰ ਤੋਂ ਵੀ ਹੇਠਾ ਹੈ। ਉਨਾਂ ਕਿਹਾ ਕਿ ਦੇਸ਼ ਵਿਚ ਲਗਾਤਾਰ ਘੱਟਗਿਣਤੀਆਂ ਅਤੇ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਅਤੇ ਇਹ ਸਭ ਕੁੱਝ ਕਰਨ ਵਾਲਿਆਂ ਖਿਲਾਫ਼ ਕੋਈ ਉਚਿਤ ਕਾਰਵਾਈ ਨਹੀਂ ਹੋ ਰਹੀ ਹੈ। ਉਨਾਂ ਕਿਹਾ ਕਿ ਦੇਸ਼ ਵਿੱਚ ਫਿਰਕਾ ਪ੍ਰਸਤੀ ਵੱਲੋ ਪੱਤਰਕਾਰ ਗੋਰੀ ਲੋਕੇਸ਼ ਦਾ ਕਤਲ ਕਰਕੇ ਮਨੁੱਖਤਾ ਦਾ ਘਾਣ ਅਤੇ ਦੇਸ਼ ਵਿੱਚ ਹੋ ਰਹੀ ਗੁੰਡਾਗਰਦੀ ਦਾ ਸਬੂਤ ਦਿੱਤਾ ਹੈ। ਉਨਾਂ ਸਵਾਲ ਕੀਤਾ ਕਿ ‘ਕੀ ਸੱਚ ਲਿਖਣਾ ਤੇ ਸਾਹਮਣੇ ਲਿਆਉਣਾ ਗਲਤ ਹੈ’। ਉਨਾਂ ਕਿਹਾ ਕਿ ਜਦੋਂ ਇਸ ਸੱਚ ਨੂੰ ਲੋਕਾਂ ਸਾਹਮਣੇ ਲਿਆਉਣ ਵਾਲੇ ਸੁਰੱਖਿਅਤ ਨਹੀ ਹਨ ਤਾਂ ਹੋਰਾਂ ਦਾ ਕੀ ਹਾਲ ਹੋਵੇਗਾ। ਉਨਾਂ ਕਿਹਾ ਕਿ ਭਾਜਪਾ ਵਿਧਾਇਕ ਵਲੋਂ ਸ਼ਰੇਆਮ ਸਟੇਜਾਂ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਗੋਰੀ ਲੰਕੇਸ਼ ਆਰ. ਐਸ. ਐਸ. ਖਿਲਾਫ਼ ਨਾ ਲਿਖਦੇ ਤਾਂ ਸ਼ਾਇਦ ਉਨਾਂ ਦਾ ਕਤਲ ਨਾ ਹੁੰਦਾ। ਇਹ ਸਭ ਕੁੱਝ ਸਾਬਿਤ ਕਰਦਾ ਹੈ ਦੇਸ਼ ਵਿਚ ਸੱਚ ਬੋਲਣ ਤੇ ਘੱਟਗਿਣਤੀਆਂ ਦੀ ਅਵਾਜ਼ ਬੁਲੰਦ ਕਰਨ ਵਾਲਿਆਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਜੇਕਰ ਅਜਿਹੀਆਂ ਘਟਨਾਵਾਂ ਦੇ ਨਾ ਰੁੱਕੀਆਂ ਤੇ ਇਨਾਂ ਦੇ ਦੋਸ਼ੀਆਂ ਨੂੰ ਸਖ਼ਤ ਸ਼ਜਾਵਾਂ ਨਾ ਦਿੱਤੀਆਂ ਗਈਆਂ ਤਾਂ ਇਸ ਦੇ ਭਵਿੱਖ ਵਿਚ ਭਿਆਨਕ ਨਤੀਜੇ ਨਿਕਲਣਗੇ ਇਸ ਦਾ ਅੰਜਾਮ ਮੋਦੀ ਸਰਕਾਰ ਨੂੰ ਆਪ ਭੁਗਤਣਾ ਪਵੇਗੀ।