![]()

ਐਸ ਸੀ ਵਿਦਿਆਰਥੀਆਂ ਤੇ ਪ੍ਰੀਖਿਆ ਫੀਸ ਦੇ ਪਾਏ ਬੋਝ ਦਾ ਫੈਸਲਾ ਸਰਕਾਰ ਵਾਪਸ ਲਵੇ :
ਲੁਧਿਆਣਾ 9 ਦਸੰਬਰ ( ਸਤ ਪਾਲ ਸੋਨੀ ) : ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ (ਰਜਿ:) ਪੰਜਾਬ ਦੀ ਇੱਕ ਅਹਿਮ ਮੀਟਿੰਗ ਅੱਜ ਗੁਰੂ ਗੋਬਿੰਦ ਸਿੰਘ ਨਗਰ ਸਿਮਲਾਪੁਰੀ ਵਿਖੇ ਜਰਨੈਲ ਸਿੰਘ ਖੱਟਡ਼ਾ ਸੂਬਾ ਮੀਤ ਪ੍ਰਧਾਨ ਫੈਡਰੇਸ਼ਨ ਅਤੇ ਸਿਕੰਦਰ ਸਿੰਘ ਲੋਹਾਰਾ ਸਕੱਤਰ ਪੰਜਾਬ ਫੈਡਰੇਸ਼ਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਪ੍ਰੇਮ ਸਿੰਘ ਲੀਲ ਸੀਨੀਅਰ ਮੀਤ ਪ੍ਰਧਾਨ , ਦਲਜੀਤ ਸਿੰਘ ਥਰੀਕੇ, ਸੁਖਰਾਜ ਸਿੰਘ ਥਰੀਕੇ ਦੋਨੇ ਮੈਂਬਰ ਕੋਰ ਕਮੇਟੀ ਅਤੇ ਸਮਸੇਰ ਸਿੰਘ ਸਿਮਲਾਪੁਰੀ ਸੀਨੀਅਰ ਆਗੂ ਫੈਡਰੇਸ਼ਨ ਆਦਿ ਨੇ ਵਿਸੇਸ ਤੌਰ ਤੇ ਸਿਰਕਤ ਕੀਤੀ। ਮੀਟਿੰਗ ਦੋਰਾਨ ਸੂਬੇ ਅੰਦਰ ਦਲਿਤ ਸਮਾਜ ਨੂੰ ਆ ਰਹੀਆਂ ਦਰਪੇਸ਼ ਮੁਸਕਿਲਾਂ ਦੇ ਹੱਲ ਲਈ ਅਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ ਪੁਰਬ ਨੂੰ ਮਨਾਉਣ ਲਈ 3 ਫਰਵਰੀ 2019 ਨੂੰ ਦਾਣਾ ਮੰਡੀ ਮੁੱਲਾਂਪੁਰ ਵਿਖੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਦੀ ਸਫਲਤਾ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ । ਇਸ ਸਮੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੇਮ ਸਿੰਘ ਲੀਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਪੰਜਾਬ ਦੇ ਐਸ ਸੀ ਦਸਵੀਂ ਅਤੇ ਬਾਰਵੀ ਜਮਾਤ ਦੇ 5 ਲੱਖ ਵਿਦਿਆਰਥੀਆਂ ਤੋ ਪ੍ਰੀਖਿਆ ਫੀਸ ਦੇ ਰੂਪ ਵਿੱਚ ਪਾਏ ਕਰੋਡ਼ਾ ਰੁਪਏ ਦੇ ਬੋਝ ਦਾ ਤੁਗਲੁਕੀ ਫੈਸਲਾ ਸਰਕਾਰ ਜਲਦੀ ਤੋ ਜਲਦੀ ਵਪਾਸ ਲਵੇ ਜੇਕਰ ਸਰਕਾਰ ਨੇ ਇਸ ਸੰਬੰਧੀ ਜਲਦੀ ਫੈਸਲਾ ਨਾ ਲਿਆ ਤਾਂ ਫੈਡਰੇਸ਼ਨ ਪੂਰੇ ਪੰਜਾਬ ਵਿੱਚ ਸਰਕਾਰ ਦੇ ਵਿਰੋਧ ਵਿੱਚ ਧਰਨੇ ਪ੍ਰਰਦਸ਼ਨ ਕਰੇਗੀ। ਉਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋ ਐਸ ਸੀ ਵਰਗ ਨਾਲ ਕੀਤੇ ਜਾ ਰਹੇ ਧੱਕੇ ਨੂੰ ਬਿਲਕੁਲ ਵੀ ਬਰਦਾਸਤ ਨਹੀ ਕੀਤਾ ਜਾਵੇਗਾ। ਇਸ ਸਮੇ ਲੁਧਿਆਣਾ ਸ਼ਹਿਰੀ ਇਕਾਈ ਦਾ ਗਠਨ ਵੀ ਕੀਤਾ ਗਿਆ। ਜਿਸ ਵਿੱਚ ਜੋਰਾ ਸਿੰਘ ਸਿਮਲਪੁਰੀ ਨੂੰ ਲੁਧਿਆਣਾ ਸ਼ਹਿਰੀ ਦਾ ਪ੍ਰਧਾਨ, ਸੂਬੇਦਾਰ ਬਲਜੀਤ ਸਿੰਘ ਨੂੰ ਜਨਰਲ ਸਕੱਤਰ ਲੁਧਿਆਣਾ ਸ਼ਹਿਰੀ, ਜਗਦੇਵ ਸਿੰਘ ਢੰਡਾਰੀ ਮੀਤ ਪ੍ਰਧਾਨ ਲੁਧਿਆਣਾ ਸ਼ਹਿਰੀ, ਮਹਿੰਦਰ ਸਿੰਘ ਅਤੇ ਸਵਰਨ ਸਿੰਘ ਨੂੰ ਐਗਜੈਕਟਿਵ ਮੈਂਬਰ ਲੁਧਿਆਣਾ ਸ਼ਹਿਰੀ , ਹਰਭਜਨ ਸਿੰਘ ਪ੍ਰਧਾਨ ਵਾਰਡ ਨੰਬਰ 32 ਨਿਯੁਕਤ ਕੀਤਾ। ਇਸ ਸਮੇ ਸੰਤੋਖ ਸਿੰਘ, ਅਮਰੀਕ ਸਿੰਘ ਰਾਣਾ, ਸੁਰਜੀਤ ਸਿੰਘ, ਸਿੰਗਾਰਾ ਸਿੰਘ, ਜਸਵੀਰ ਸਿੰਘ ਸ਼ੰਕਰ ਪ੍ਰਧਾਨ ਬਲਾਕ ਡੇਹਲੋਂ ਫੈਡਰੇਸ਼ਨ ਆਦਿ ਵਿਸੇਸ ਤੋਰ ਤੇ ਹਾਜਰ ਸਨ।