ਚੌਥੇ ਥੰਮ ਨੂੰ ਬਚਾਉਣ ਲਈ ਆਲ ਮੀਡੀਆ ਪ੍ਰੈਸ ਕਲੱਬ ਨੇ ਦਿੱਤਾ   ਮੰਗ ਪੱਤਰ

Loading

ਦੋਸ਼ੀ ਪੁਲਿਸ ਕਰਮੀਆਂ ਤੇ ਕਾਰਵਾਈ ਨਾਂ ਕੀਤੀ ਤਾਂ ਸੂਬਾ ਪੱਧਰ ਤੇ ਕੀਤਾ ਜਾਵੇਗਾ ਸੰਘਰਸ਼ : ਐਸ ਪੀ ਸਿੰਘ ,
ਲੁਧਿਆਣਾ,8 ਦਸੰਬਰ (ਸਤ ਪਾਲ ਸੋਨੀ) : ਸਿਆਸੀ ਆਗੂਆਂ, ਮਾਫੀਆ ਅਤੇ ਪਲਿਸ ਵਲੋਂ ਪੱਤਰਕਾਰਾਂ ਨਾਲ ਧੱਕੇਸ਼ਾਹੀਆਂ ਦੀਆਂ ਖਬਰਾਂ ਆਮ ਦੇਖਣ- ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ, ਪਰ ਥਾਣਾ ਛੇਹਰਟਾ ਦੇ ਪੁਲਿਸ ਮੁਲਾਜ਼ਮਾ ਨੇ ਗੁੰਡਾਗਰਦੀ ਦੀਆਂ ਹੱਦਾਂ ਟਪਦੇ ਹੋਏ ਪੱਤਰਕਾਰ ਅਤੇ ਪ੍ਰੈਸ ਕੱਲਬ ਦੇ ਪ੍ਰਧਾਨ ਰਣਜੀਤ ਸਿੰਘ ਮਸੋਨ ਨਾਲ ਥਾਣੇ ਵਿਚ ਮਾਰਕੁਟਾਈ ਕੀਤੀ ਹੈ, ਜਿਸ ਦੀ ਆਲ ਮੀਡੀਆ ਪ੍ਰੈਸ  ਕਲੱਬ ਕਰਡ਼ੇ ਸ਼ਬਦਾਂ ਵਿਚ ਨਿੰਦਾ ਕਰਦੀ ਹੈ।ਆਲ ਮੀਡੀਆ ਪ੍ਰੈਸ  ਕਲੱਬ ਦੇ ਅਹੁਦੇਦਾਰਾਂ ਨੇ ਪ੍ਰਧਾਨ ਐਸ ਪੀ ਸਿੰਘ ਦੀ ਅਗਵਾਈ ਵਿੱਚ ਏ.ਡੀ.ਸੀ. ਇਕਬਾਲ ਸਿੰਘ ਰਾਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਕ ਮੰਗ ਪੱਤਰ ਦਿੱਤਾ ਅਤੇ ਚੌਥੇ ਥੰਮ ਨੂੰ ਬਚਾਉਣ ਲਈ ਕਾਨੂੰੰਨ ਬਣਾਉਣ ਦੀ  ਮੰਗ ਕੀਤੀ ।ਆਲ ਮੀਡੀਆ ਪ੍ਰੈਸ ਕਲੱਬ ਪ੍ਰਧਾਨ ਐਸ ਪੀ ਸਿੰਘ ਨੇ ਕਿਹਾ ਕਿ ਸਮਾਜ ਦਾ ਚੋਥਾ ਥੰਮ ਜਾਣੇ ਜਾਂਦੇ ਮੀਡੀਆ ਨਾਲ ਇਹੋ ਜਿਹੀ ਗੁੰਡਾਗਰਦੀ ਬਰਦਾਸ਼ਤ ਤੋਂ ਬਾਹਰ ਹੈ।ਆਲ ਮੀਡੀਆ ਪ੍ਰੈਸ ਕਲੱਬ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕਥਿਤ ਦੋਸ਼ੀ ਪੁਲਿਸ ਕਰਮੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਉੱਪ ਪ੍ਰਧਾਨ ਗੁਰਵਿੰਦਰ ਸਿੰਘ,ਅਮਿੰ੍ਰਤਪਾਲ ਸਾਹਨੀ ਸਾਹਨੀ,ਸਤਨਾਮ ਸਿੰਘ,, ਮੈਡਮ ਸੰਦੀਪ ਸ਼ਰਮਾ,ਆਰ.ਪੀ.ਸਿੰਘ,ਯੋਗੇਸ਼ ਖੰਨਾ,ਰਿੰਕੂ ਕੁਮਾਰ, ਦੀਪਕ ਕੁਮਾਰ, ਕਮਲ ਅਗਰਵਾਲ, ਹਰੀ ਸਿੰਘ,ਰਜਿੰਦਰ ਵਰਮਾ,ਵਿਸ਼ਣੂ, ਪਾਰਸ ਕੁਮਾਰ,ਆਦਿ ਹਾਜ਼ਿਰ ਸਨ।

29880cookie-checkਚੌਥੇ ਥੰਮ ਨੂੰ ਬਚਾਉਣ ਲਈ ਆਲ ਮੀਡੀਆ ਪ੍ਰੈਸ ਕਲੱਬ ਨੇ ਦਿੱਤਾ   ਮੰਗ ਪੱਤਰ

Leave a Reply

Your email address will not be published. Required fields are marked *

error: Content is protected !!