ਮੁਸਲਿਮ ਅਤੇ ਇਸਾਈ ਭਾਈਚਾਰੇ ਲਈ ਕਬਰਾਂ ਲਈ ਟਿੱਬਾ ਰੋਡ ‘ਤੇ ਮਿਲੇਗੀ ਜਗਾ-ਤਹਿਸੀਨ ਅਹਿਮਦ

Loading

ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਉੱਪ ਚੇਅਰਮੈਨ ਵੱਲੋਂ ਲੁਧਿਆਣਾ ਵਿਖੇ ਨਗਰ ਨਿਗਮ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ

ਲੁਧਿਆਣਾ, 29 ਅਕਤੂਬਰ ( ਸਤ ਪਾਲ ਸੋਨੀ ) : ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਉੱਪ ਚੇਅਰਮੈਨ ਤਹਿਸੀਨ ਅਹਿਮਦ ਨੇ ਦੱਸਿਆ ਕਿ ਮੁਸਲਿਮ ਅਤੇ ਈਸਾਈ ਭਾਈਚਾਰੇ ਦੇ ਲੋਕਾਂ ਦੀ ਸਹੂਲਤ ਲਈ ਸਥਾਨਕ ਟਿੱਬਾ ਰੋਡ ਵਿਖੇ ਕਬਰਾਂ ਲਈ ਉਚਿੱਤ ਜਗਾ ਮੁਹੱਈਆ ਕਰਵਾਈ ਜਾਵੇਗੀ। ਇਸ ਲਈ 4 ਏਕੜ ਜਗਾ ਦੀ ਸ਼ਨਾਖ਼ਤ ਕਰ ਲਈ ਗਈ ਹੈ, ਜੋ ਕਿ ਦੋਵੇਂ ਭਾਈਚਾਰਿਆਂ ਨੂੰ ਬਰਾਬਰ 2-2 ਏਕੜ ਵੰਡੀ ਜਾਵੇਗੀ, ਜਿੱਥੇ ਕਿ ਕਬਰਾਂ ਬਣਨਗੀਆਂ। ਇਹ ਜਾਣਕਾਰੀ ਉਨਾਂ ਅੱਜ ਸਥਾਨਕ ਸਰਕਟ ਹਾਊਸ ਵਿਖੇ ਨਗਰ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿੱਤੀ।

ਤਹਿਸੀਨ ਅਹਿਮਦ ਨੇ ਕਿਹਾ ਕਿ ਪਿੰਡ ਨੂਰਪੁਰ ਵਿਖੇ ਵੀ ਕਬਰਾਂ ਵਿਕਸਤ ਕਰਨ ਲਈ 4 ਕਨਾਲਾਂ ਜਗਾ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ 5-6 ਪਿੰਡਾਂ ਦੇ ਕਲੱਸਟਰ ਬਣਾ ਕੇ ਦੋਵਾਂ ਭਾਈਚਾਰਿਆਂ ਲਈ ਕਬਰਾਂ ਲਈ ਜਗਾ ਮੁਹੱਈਆ ਕਰਵਾਈ ਜਾਵੇ। ਕਮਿਸ਼ਨ ਦੇ ਮੈਂਬਰ ਅਲਬਰਟ ਦੂਆ ਨੇ ਕਿਹਾ ਕਿ ਕਬਰਾਂ ਬਣਾਉਣ ‘ਤੇ ਪੰਜਾਬ ਸਰਕਾਰ ਵੱਲੋਂ 2.84 ਕਰੋੜ ਰੁਪਏ ਖਰਚੇ ਜਾਣਗੇ।ਮੀਟਿੰਗ ਦੌਰਾਨ ਕਮਿਸ਼ਨ ਦੇ ਉਪ ਚੇਅਰਮੈਨ ਸੰਜੀਵ ਜੈਨ, ਮੈਂਬਰਾਨ ਅਬਦੁੱਲ ਸ਼ਕੂਰ ਮਾਂਗਟ, ਅਬਦੁਲ ਕਯੂਮ ਰਾਜਾ ਅਤੇ ਭਾਈਚਾਰਿਆਂ ਦੇ ਹੋਰ ਸੀਨੀਅਰ ਮੈਂਬਰ ਅਤੇ ਨਗਰ ਨਿਗਮ ਵੱਲੋਂ ਸੁਰਿੰਦਰ ਸਿੰਘ ਬਿੰਦਰਾ, ਵਿਜੇ ਕੁਮਾਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

27760cookie-checkਮੁਸਲਿਮ ਅਤੇ ਇਸਾਈ ਭਾਈਚਾਰੇ ਲਈ ਕਬਰਾਂ ਲਈ ਟਿੱਬਾ ਰੋਡ ‘ਤੇ ਮਿਲੇਗੀ ਜਗਾ-ਤਹਿਸੀਨ ਅਹਿਮਦ

Leave a Reply

Your email address will not be published. Required fields are marked *

error: Content is protected !!