![]()


ਖਿਡਾਰੀਆਂ ਨੂੰ ਨਸਿਆ ਤੋਂ ਦੂਰ ਰਹਿਣ ਅਤੇ ਆਪਣੇ ਸਪੰਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਪ੍ਰਤੀ ਸੰਹੁ ਚੁਕਾਈ
ਲੁਧਿਆਣਾ 28 ਅਕਤੂਬਰ ( ਸਤ ਪਾਲ ਸੋਨੀ ) : (ਪੰਜਾਬ ਸਰਕਾਰ, ਖੇਡ ਵਿਭਾਗ ਵੱਲੋਂ ਤੰਦਰੁਸਤ ਪੰਜਾਬ ਨੂੰ ਸਮਰਪਿਤ ਜਿਲਾ ਪੱਧਰ ਕੰਪੀਟੀਸ਼ਨ (ਲੜਕੇ/ਲੜਕੀਆਂ) ਅੰਡਰ-25 , ਵੱਖ-ਵੱਖ 17 ਖੇਡਾਂ ਜਿਵੇਂ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਟੇਬਲ ਟੇਨਿਸ, ਫੁੱਟਬਾਲ, ਕਬੱਡੀ, ਖੋਹ ਖੋਹ, ਜੂਡੋ, ਜਿਮਨਾਸਟਿਕ, ਕੁਸਤੀ, ਵਾਲੀਬਾਲ, ਹਾਕੀ, ਹੈਂਡਬਾਲ, ਬਾਕਸਿੰਗ, ਤੈਰਾਕੀ ਅਤੇ ਵੇਟ ਲਿਫਟਿੰਗ ਅਤੇ ਰੋਲਰ ਸਕੇਟਿੰਗ ਦੇ ਮੁਕਾਬਿਲਆਂ ਦਾ ਸਮਾਪਤੀ ਸਮਾਰੋਹ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਮੌਂਕੇ ਤੇ ਮੁੱਖ ਮਹਿਮਾਨ ਰਤਨ ਸਿਘ ਬਰਾੜ, ਏ.ਡੀ.ਸੀ.ਪੀ. ਕਰਾਈਮ ਬ੍ਰਾਂਚ, ਲੁਧਿਆਣਾ ਜੀ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਖਿਡਾਰੀਆਂ ਨੂੰ ਖੇਡਾ ਪ੍ਰਤੀ ਉਤਸਾਹਿਤ ਕਰਕੇ ਖੇਡਾਂ ਅਤੇ ਜਿੰਦਗੀ ਵਿੱਚ ਅਨੁਸਾਸਨ ਦੀ ਮਹਤੱਤਾ ਦੱਸੀ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਆਪਣੇ ਆਪ ਨੂੰ ਨਸਿਆ ਤੋਂ ਦੂਰ ਰਹਿਣ ਅਤੇ ਆਪਣੇ ਸਪੰਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਪ੍ਰਤੀ ਸੰਹੁ ਚੁਕਾਈ। ਇਸ ਤੋਂ ਇਲਾਵਾ ਤੇਜਾ ਸਿੰਘ ਧਾਲੀਵਾਲ ਸਕੱਤਰ ਪੰਜਾਬ ਬਾਸਕਿਟਬਾਲ ਐਸੋਸੀਏਸਨ, ਜੇ.ਐਸ. ਧਾਲੀਵਾਲ ਸਕੱਤਰ ਰੋਲਰ ਸਕੇਟਿੰਗ ਐਸੋਸੀਏਸਨ, ਪੀ.ਐਨ. ਪਾਸੀ, ਸਕੱਤਰ ਪੰਜਾਬ ਸਾਫਟਬਾਲ ਐਸੋਸੀਏਸਨ ਅਤੇ ਹਰਬੰਸ ਸਿੰਘ ਏ.ਡੀ. ਸਾਈ ਸੈਂਟਰ ਲੁਧਿਆਣਾ ਜੀ ਨੂੰ ਸਨਮਾਨਿਤ ਕੀਤਾ ਗਿਆ।
ਇਸ ਕੰਪੀਟੀਸ਼ਨ ਦੇ ਅੰਤਮ ਦਿਨ ਦੇ ਮੁਕਾਬਲਿਆਂ ਵਿੱਚ ਵਾਲੀਬਾਲ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਐਸ.ਸੀ.ਡੀ. ਕਾਲਜ, ਲੁਧਿਆਣਾ ਨੇ ਪਹਿਲਾ, ਨਰੇਸ ਚੰਦਰ ਸਟੇਡੀਅਮ ਖੰਨਾ ਨੇ ਦੂਜਾ ਅਤੇ ਪੀ.ਏ.ਯੂ. ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਫਾਈਨਲ ਮੁਕਾਬਲਿਆ ਵਿੱਚ ਖਾਲਸਾ ਕਾਲਜ ਫਾਰ ਵੂਮੈਨ ਸਿਵਲ ਲਾਈਨ ਲੁਧਿਆਣਾ ਨੇ ਪਹਿਲਾ, ਹਿੰਦੀ ਪੁੱਤਰੀ ਸੀ.ਸੈ.ਸਕੂਲ ਖੰਨਾ ਨੇ ਦੂਜਾ ਅਤੇ ਹਿੰਦੀ ਪੁੱਤਰੀ ਕਲੱਬ ਖੰਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਬਾਕਸਿੰਗ ਲੜਕਿਆਂ ਦੇ ਮੁਕਾਬਲਿਆਂ ਵਿੱਚ ਓਵਰ ਆਲ ਚੈਂਪੀਅਨਸ਼ਿਪ ਵਿੱਚ ਖੰਨਾ ਬਾਕਸਿੰਗ ਸੈਂਟਰ ਟੀਮ ਏ ਨੇ ਪਹਿਲਾ ਅਤੇ ਖੰਨਾ ਬਾਕਸਿੰਗ ਸੈਂਟਰ ਟੀਮ-ਬੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਵਿੱਚ ਓਵਰ ਆਲ ਚੈਂਪੀਅਨਸ਼ਿਪ ਵਿੱਚ ਖੰਨਾ ਬਾਕਸਿੰਗ ਸੈਂਟਰ ਨੇ ਪਹਿਲਾ, ਸੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਵੇਟ-ਲਿਫਟਿੰਗ ਲੜਕਿਆਂ ਦੇ ਮੁਕਾਬਲਿਆਂ ਵਿੱਚ ਓਵਰ ਆਲ ਚੈਂਪੀਅਨਸ਼ਿਪ ਵਿੱਚ ਕੋਚਿੰਗ ਸੈਂਟਰ ਖੰਨਾ ਨੇ ਪਹਿਲਾ ਅਤੇ ਕੋਚਿੰਗ ਸੈਂਟਰ ਜਰਗ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਵਿੱਚ ਕੋਚਿੰਗ ਸੈਂਟਰ ਖੰਨਾ ਨੇ ਪਹਿਲਾ ਅਤੇ ਕੋਚਿੰਗ ਸੈਂਟਰ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ ਲੜਕਿਆਂ ਦੇ ਮੁਕਾਬਲਿਆਂ ਵਿੱਚ ਓਵਰ ਆਲ ਚੈਂਪੀਅਨਸਿਪ ਵਿੱਚ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਨੇ ਪਹਿਲਾ, ਕੋਚਿੰਗ ਸੈਂਟਰ ਖੰਨਾ ਨੇ ਦੂਜਾ ਅਤੇ ਜੀ.ਐਚ.ਜੀ. ਖਾਲਸਾ ਕਾਲਜ ਗੁਰੂਸਰ ਸੁਧਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਰਾਮਗੜੀਆ ਗਰਲਜ ਕਾਲਜ, ਮਿਲਰ ਗੰਜ ਲੁਧਿਆਣਾ ਨੇ ਪਹਿਲਾ, ਗੁਰੂ ਨਾਨਕ ਗਰਲਜ ਕਾਲਜ, ਮਾਡਲ ਟਾਊਨ, ਲੁਧਿਆਣਾ ਨੇ ਦੂਜਾ ਅਤੇ ਜੀ.ਐਚ.ਜੀ. ਖਾਲਸਾ ਕਾਲਜ ਗੁਰੂਸਰ ਸੁਧਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਖੋਹ-ਖੋਹ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਕੋਚਿੰਗ ਸੈਂਟਰ ਜਵਾਹਰ ਨਗਰ, ਲੁਧਿਆਣਾ ਨੇ ਪਹਿਲਾ, ਗੁਰੂ ਤੇਗ ਬਹਾਦਰ ਨੈਸਨਲ ਕਾਲਜ, ਦਾਖਾ ਨੇ ਦੂਜਾ ਅਤੇ ਗਾਲਿਬ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਸ਼ਹੀਦ-ਏ-ਆਜਮ ਸੁਖਦੇਵ ਸਿੰਘ ਥਾਪਰ ਸਰਕਾਰੀ ਕੰਨਿਆ ਸੀ.ਸੈ. ਸਕੂਲ ਭਾਰਤ ਨਗਰ, ਲੁਧਿਆਣਾ ਨੇ ਪਹਿਲਾ, ਖਾਲਸਾ ਕਾਲਜ, ਸਿੱਧਵਾਂ ਨੇ ਦੂਜਾ ਅਤੇ ਸੈਫਾਲੀ ਇੰਟਰਨੈਸਨਲ ਸਕੂਲ, ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਹੇਡੋਂ ਨੇ ਪਹਿਲਾ, ਸੁਖਵੀਰ ਸਿੰਘ ਕਲੱਬ ਅਕਾਲਗਡ਼ ਨੇ ਦੂਜਾ ਅਤੇ ਸ.ਸੀ.ਸੈ. ਸਕੂਲ ਖਾਨਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਜਗਰਾਉਂ ਨੇ ਪਹਿਲਾ, ਸਹੀਦ ਏ ਆਜਮ ਸੁਖਦੇਵ ਸਿੰਘ ਥਾਪਰ ਸਰਕਾਰੀ ਕੰਨਿਆ ਸੀਨੀ: ਸੈ: ਸਕੂਲ, ਭਾਰਤ ਨਗਰ ਨੇ ਦੂਜਾ ਅਤੇ ਖਾਲਸਾ ਕਾਲਜ ਫਾਰ ਵੂਮੈਨ ਸਿਵਲ ਲਾਈਨ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜਿਮਨਾਸਟਿਕ ਲੜਕਿਆਂ ਦੇ ਮੁਕਾਬਲਿਆਂ ਵਿੱਚ ਆਲ ਰਾਊਂਡ ਬੈਸਟ ਜਿਮਨਾਸਟ ਵਿੱਚ ਕੇਸਵ ਠਾਕੁਰ ਨੇ ਪਹਿਲਾ, ਕ੍ਰਿਸਨ ਕੁਮਾਰ ਨੇ ਦੂਜਾ ਅਤੇ ਮੋਹਿਤ ਮੈਨਰੋ ਨੇ ਤੀਜਾ ਸਥਾਨ ਪ੍ਰਾਪਤ ਕੀਤਾ।