ਪਾਕਿਸਤਾਨ ਸਰਕਾਰ ਵਲੋਂ ਹਾਫ਼ਿਜ ਸਈਦ ਤੇ ਪਾਬੰਦੀ ਹਟਾਉਣਾ ਭਾਰਤ ਵਿਰੁੱਧ ਚਾਲ :- ਮੰਡ

Loading

ਭਾਰਤ ਸਰਕਾਰ ਜਲਦੀ ਅੱਤਵਾਦੀਆਂ ਫੰਰਟਾਂ ਵਿਰੁੱਧ ਕਰੇ ਕਾਰਵਾਈ

ਲੁਧਿਆਣਾ 27 ਅਕਤੂਬਰ( ਸਤ ਪਾਲ ਸੋਨੀ )  : :ਪੰਜਾਬ ਪ੍ਰਦੇਸ਼ ਕਾਂਗਰਸ ਸਥਾਨਕ ਸਰਕਾਰਾਂ ਸੈਲ ਦੇ ਸਾਬਕਾ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਨੇ ਅੱਤਵਾਦੀਆਂ ਦੇ ਖਿਲਾਫ਼ ਟਿੱਪਣੀ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਵਲੋਂ ਮੁੰਬਈ ਹਮਲੇ ਦੇ ਸਾਜਿਸ਼ਘਾੜੇ ਹਾਫ਼ਿਜ ਸਈਦ ਦੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਤੇ ਪਾਬੰਦੀ ਹਟਾਉਣਾ ਭਾਰਤ ਵਿਰੁੱਧੀ ਕਦਮ ਦੱਸਿਆ ਹੈ।ਇਨਾਂ ਅੱਤਵਾਦੀਆਂ ਦਾ ਕੋਈ ਮਜਬ, ਧਰਮ ਅਤੇ ਨਾ ਕੋਈ ਸਿਧਾਂਤ ਹੁੰਦਾ ਹੈ। ਪਾਕਿ ਸਰਕਾਰ ਵਲੋਂ ਭਾਰਤ ਵਿਰੋਧੀ ਸਈਦ ਅਤੇ ਉਸ ਦੇ ਸੰਗਠਨ ਨੂੰ ਪਾਬੰਦੀ ਹਟਾ ਕੇ ਆਜ਼ਾਦ ਕਰਨਾ, ਇਹ ਸਭ ਭਾਰਤ ਵਿਰੋਧੀ ਸਾਜ਼ਿਸ ਹੈ, ਅਸੀਂ ਇਸ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕਰਦੇ ਹਾਂ।

ਮੰਡ ਨੇ ਕਿਹਾ ਕਿ ਭਾਰਤ ਦੇਸ਼ ਇਕ ਅਮਨ ਪਸੰਦ ਦੇਸ਼ ਹੈ, ਪਾਕਿਸਤਾਨ ਨੇ ਹਮੇਸ਼ਾ ਹੀ ਭਾਰਤ ਦੀ ਪਿੱਠ ਤੇ ਖੰਜ਼ਰ ਮਾਰਿਆ ਹੈ, ਪਰ ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋ ਬਾਜ਼ ਨਹੀਂ ਆ ਰਿਹਾ ਹੈ ਅਤੇ ਪਾਕਿਸਤਾਨ ਭਾਰਤ ਨੂੰ ਕਮਜ਼ੋਰ ਨਾ ਸਮਝੇ, ਤੇ ਹੁਣ ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਸਮਾਂ ਹੈ, ਉਨਾਂ ਕਿਹਾ ਕਿ ਭਾਰਤੀ ਜਵਾਨਾਂ ਦੀ ਸ਼ਹੀਦੀ ਅਜਾਈਂ ਨਹੀਂ ਜਾਵੇਗੀ ਤੇ ਪਾਕਿਸਤਾਨ ਵਲੋਂ ਹਰ ਰੋਜ਼ ਭਾਰਤੀ ਸਰਹੱਦ ‘ਤੇ ਕੀਤੀ ਜਾ ਰਹੀ ਫਾਇਰਿੰਗ ਦਾ ਭਾਰਤੀ ਸੈਨਾ ਮੂੰਹ ਤੋੜ ਜਵਾਬ ਦੇ ਰਹੀ ਹੈ ।

ਮੰਡ ਨੇ ਰਿਫਰੈਡਮ 2020 ਦਾ ਵੀ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਅੱਤਵਾਦੀ ਸੰਗਠਨ ਚਾਹੇ ਉਹ ਹਾਫ਼ਿਜ ਸਈਦ ਦੇ ਨਾਲ ਸੰਬੰਧਤ ਹੋਵੇ ਜਾਂ ਖਾਲਿਸਤਾਨੀ ਨਾਲ ਉਨਾਂ  ਦਾ ਕੋਈ ਵਜੂਦ ਨਹੀਂ ਹੈ । ਅਸੀਂ ਸਾਰੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਾਂ ਕਿ ਪਾਕਿਸਤਾਨ ਸਰਕਾਰ ਦੇ ਨਾਲ ਗੱਲ ਕਰਕੇ ਦੋਬਾਰਾ ਇਨਾਂ ਅੱਤਵਾਦੀ ਸੰਗਠਨਾਂ ਤੇ ਪਾਬੰਦੀ ਲਗਵਾਈ ਜਾਵੇ ਤਾਂ ਜੋ ਦੂਸਰੇ ਅਤਿਵਾਦੀਆਂ ਨੂੰ ਚਾਨਣਾ ਹੋ ਜਾਵੇਗਾ ਕਿ ਕੋਈ ਵੀ ਦੇਸ ਵਿਰੋਧੀ ਕਦਮ ਚੁੱਕਣ ਤੋਂ ਪਹਿਲਾਂ 100 ਬਾਰ ਸੋਚਣਗੇ ।

27690cookie-checkਪਾਕਿਸਤਾਨ ਸਰਕਾਰ ਵਲੋਂ ਹਾਫ਼ਿਜ ਸਈਦ ਤੇ ਪਾਬੰਦੀ ਹਟਾਉਣਾ ਭਾਰਤ ਵਿਰੁੱਧ ਚਾਲ :- ਮੰਡ

Leave a Reply

Your email address will not be published. Required fields are marked *

error: Content is protected !!