ਪੰਜਾਬ ਸਰਕਾਰ ਦੀ ਘਰ-ਘਰ ਹਰਿਆਲੀ ਮੁਹਿੰਮ ਸਬੰਧੀ ਨੌਜਵਾਨਾਂ ‘ਚ ਭਾਰੀ ਉਤਸ਼ਾਹ 

Loading

-ਪਿੰਡ ਜਸਪਾਲੋਂ (ਦੋਰਾਹਾ) ਨੂੰ ਹਰਾ-ਭਰਾ ਬਣਾਉਣ ਲਈ ਨੌਜਵਾਨਾਂ ਨੇ ਲਾਏ ਬੂਟੇ

ਦੋਰਾਹਾ/ਲੁਧਿਆਣਾ, 3 ਜੁਲਾਈ   ( ਸਤ ਪਾਲ ਸੋਨੀ )  : ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਹਰਾ-ਭਰਾ ਬਣਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ੁਰੂ ਕੀਤੀ ਘਰ-ਘਰ ਹਰਿਆਲੀ ਮੁਹਿੰਮ ਸਬੰਧੀ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਉਹ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਬੂਟੇ ਲਾ ਰਹੇ ਹਨ।ਇਸੇ ਮੁਹਿੰਮ ਤਹਿਤ ਪਿੰਡ ਜਸਪਾਲੋਂ (ਦੋਰਾਹਾ) ਦੇ ਨੌਜਵਾਨਾਂ ਨੇ ਪਿੰਡ ਵਿੱਚ 100 ਬੂਟੇ ਲਾਏ ਅਤੇ ਇਨਾਂ ਨੂੰ ਸੰਭਾਲਣ ਦਾ ਤਹੱਈਆ ਕੀਤਾ।
ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਹਡ਼ੀ ਘਰ-ਘਰ ਹਰਿਆਲੀ ਮੁਹਿੰਮ ਸ਼ੁਰੂ ਕੀਤੀ ਹੈ, ਉਹ ਪੰਜਾਬ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਵਿੱਚ ਸਹਾਈ ਸਿੱਧ ਹੋ ਰਹੀ ਹੈ।ਇਸ ਦੇ ਨਾਲ ਹੀ ਜੰਗਲਾਤ ਵਿਭਾਗ ਵੱਲੋਂ ਬੂਟੇ ਮੁਹੱਈਆ ਕਰਵਾਉਣ ਲਈ ਜੋ ਆਈ-ਹਰਿਆਲੀ ਐਪ ਸ਼ੁਰੂ ਕੀਤੀ ਗਈ, ਉਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਥੋਡ਼ੀ ਹੈ। ਨੌਜਵਾਨਾਂ ਨੇ ਦੱਸਿਆ ਕਿ ਉਨਾਂ ਨੇ ਇਸ ਮੁਹਿੰਮ ਤਹਿਤ ਪਿੰਡ ਵਿੱਚ 100 ਬੂਟੇ ਲਾਏ ਹਨ ਤੇ ਵੱਡੀ ਗਿਣਤੀ ਬੂਟੇ ਆਈ-ਹਰਿਆਲੀ ਐਪ ਜ਼ਰੀਏ ਹਾਸਿਲ ਕੀਤੇ ਹਨ।
ਉਨਾਂ ਆਖਿਆ ਕਿ ਰੁੱਖ਼ਾਂ ਸਦਕਾ ਹੀ ਧਰਤੀ ਉਤੇ ਮਨੁੱਖਤਾ ਦੀ ਹੋਂਦ ਕਾਇਮ ਹੈ ਤੇ ਇਸ ਨੂੰ ਬਰਕਰਾਰ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਾਉਣੇ ਲਾਜ਼ਮੀ ਹਨ। ਨੌਜਵਾਨਾਂ ਨੇ ਬੂਟਿਆਂ ਦੀ ਸਾਂਭ ਸੰਭਾਲ ਦਾ ਅਹਿਦ ਵੀ ਕੀਤਾ। ਉਨਾਂ ਨੇ ਹੋਰਨਾਂ ਨੌਜਵਾਨਾਂ ਨੂੰ ਵੀ ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।ਇਸ ਮੌਕੇ ਪਿੰਡ ਦੇ ਨੌਜਵਾਨ ਸੰਦੀਪ ਸਿੰਘ ਗੁਰਮ, ਅਰਸ਼, ਰਾਜੂ ਗੁਰਮ, ਲੱਕੀ, ਲਾਡੀ, ਐਮੀ, ਵਿੱਕੀ ਸਮੇਤ ਵੱਡੀ ਗਿਣਤੀ ਨੌਜਵਾਨ ਸ਼ਾਮਿਲ ਸਨ।

21350cookie-checkਪੰਜਾਬ ਸਰਕਾਰ ਦੀ ਘਰ-ਘਰ ਹਰਿਆਲੀ ਮੁਹਿੰਮ ਸਬੰਧੀ ਨੌਜਵਾਨਾਂ ‘ਚ ਭਾਰੀ ਉਤਸ਼ਾਹ 

Leave a Reply

Your email address will not be published. Required fields are marked *

error: Content is protected !!