ਨਸ਼ਾ ਵੇਚਣ ਵਾਲਿਆਂ ਨੂੰ ਕੈਪਟਨ ਸਰਕਾਰ ਦੀ ਸਰਪ੍ਰਸਤੀ ਹਾਸਿਲ : ਪੰਜਾਬ ਸਟੂਡੈਂਟ ਫੈਡਰੇਸਨ

Loading

ਪੁਲਸ ਥਾਣਿਆਂ ਵਿਚ ਹੋ ਰਹੀ ਸਿਆਸੀ ਦਖਲਅੰਦਾਜ਼ੀ ਨੇ ਪੁਲਸ ਨੂੰ ਬੇਵੱਸ ਕੀਤਾ : ਆਗੂ
ਜੋਧਾਂ, 1 ਜੁਲਾਈ ( ਦਲਜੀਤ ਸਿੰਘ ਰੰਧਾਵਾ )-ਅੱਜ ਕਸਬਾ ਜੋਧਾਂ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜ਼ਿਲਾ ਲੁਧਿਆਣਾ, ਪੰਜਾਬ ਸਟੂਡੈਂਟਸ ਫੈਡਰੇਸ਼ਨ ਜ਼ਿਲਾ ਲੁਧਿਆਣਾ ਵੱਲੋਂ ਪੰਜਾਬ ਵਿਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦੇ ਵਿਰੋਧ ਵਿਚ ਸ਼ਹੀਦ ਭਗਤ ਸਿੰਘ ਯਾਦਗਾਰੀ ਹਾਲ ਜੋਧਾਂ-ਰਤਨ ਬਾਜ਼ਾਰ ਵਿਚ ਰੋਹ ਭਰਪੂਰ ਮਾਰਚ ਕਰਨ ਤੋਂ ਬਾਅਦ ਜੋਸ਼ੀਲੇ ਨਾਅਰੇ ਮਾਰਦਿਆਂ ਬਾਜ਼ਾਰ ਵਿਚ ਮਾਰਚ ਕੀਤਾ ਗਿਆ ਅਤੇ ਥਾਣਾ ਮੁਖੀ ਜੋਧਾਂ ਜਸਵੀਰ ਸਿੰਘ ਬੋਪਾਰਾਏ ਰਾਹੀਂ ਐਸਐਸਪੀ. ਲੁਧਿਆਣਾ ਦਿਹਾਤੀ ਨੂੰ ਨਸ਼ਿਆਂ ਖਿਲਾਫ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਸਾਥੀ ਅਜੇ ਫਿਲੌਰ, ਜ਼ਿਲਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਸੂਬਾ ਕਮੇਟੀ ਮੈਂਬਰ ਮੱਖਣ ਸੰਗਰਾਮੀ ਆਗੂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਜਿਹੜਾ ਨਸ਼ਿਆਂ ਦਾ ਕਾਰੋਬਾਰ ਸ਼ੁਰੂ ਹੋਇਆ ਸੀ, ਉਸ ਨੂੰ ਪੰਜਾਬ ਦੀ ਕੈਪਟਨ ਸਰਕਾਰ ਦੀ ਸਰਪ੍ਰਸਤੀ ਪੂਰੀ ਤਰਾਂ ਹਾਸਲ ਹੋ ਗਈ ਹੈ। ਪੁਲਸ ਥਾਣਿਆਂ ਵਿਚ ਹੋ ਰਹੀ ਸਿਆਸੀ ਦਖਲਅੰਦਾਜ਼ੀ ਨੇ ਪੁਲਸ ਨੂੰ ਬੇਵੱਸ ਕਰਕੇ ਰੱਖ ਦਿੱਤਾ ਹੈ। ਉਨਾਂ ਕਿਹਾ ਕਿ ਬੇਰੁਜ਼ਗਾਰੀ, ਅਨਪੜਤਾ ਤੇ ਆਰਥਿਕ ਸਮੱਸਿਆਵਾਂ ਜਿਹੜੀਆਂ ਕਿ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕ ਰਹੀਆਂ ਹਨ, ਉਨਾਂ ਦਾ ਹੱਲ ਕੀਤੇ ਬਿਨਾ ਨਸ਼ਿਆਂ ਦੀ ਸਮੱਸਿਆ ਖਤਮ ਨਹੀਂ ਹੋ ਸਕਦੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਰਘਬੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ, ਅਮਰਜੀਤ ਸਿੰਘ ਸਹਿਜਾਦ, ਸਿਕੰਦਰ ਹਿਮਾਂਯੂੰਪੁਰਾ ਨੇ ਵੀ ਸੰਬੋਧਨ ਕਰਦਿਆਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦਾ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ। ਜ਼ਿਲਾ ਆਗੂਆਂ ਸਿਕੰਦਰ ਮਨਸੂਰਾਂ, ਰਾਣਾ ਲਤਾਲਾ, ਮਨਪਿੰਦਰ ਤੇ ਸੁਖਵਿੰਦਰ ਕਾਕਾ, ਜਸਵੀਰ ਸਿੰਘ ਬੂਟਾ ਗੁੱਜਰਵਾਲ, ਲਵਪ੍ਰੀਤ ਗੁੱਜਰਵਾਲ,ਇੰਦਰਪਾਲ ਫੱਲੇਵਾਲ, ਅਮਰੀਕ ਮੀਕਾ ਜੋਧਾਂ, ਸੁੱਖੀ ਜੋਧਾਂ, ਗੀਤਕਾਰ ਰਾਣਾ ਕਲਕੱਤੇ ਵਾਲਾ, ਪੰਮਾ ਜੋਧਾਂ, ਬਲਜਿੰਦਰ ਜੋਧਾਂ, ਗੁਰਦਾਸ ਜੋਧਾਂ, ਮਿੰਟੂ ਟੂਸੇ, ਮਨਦੀਪ ਸਿੰਘ ਸਹਿਜਾਦ, ਮਨਦੀਪ ਲੋਹਗੜ, ਗੋਲਡੀ ਲਲਤੋਂ, ਹਰਦੀਪ ਮਹਿਮਾ ਸਿੰਘ ਵਾਲਾ, ਲੱਕੀ ਭੱਟੀ ਬਟਾਲਾ, ਸਹਿਬਾਜ ਖਾਨ, ਡਾ. ਕੇਸਰ ਸਿੰਘ ਧਾਂਦਰਾਂ, ਹਰਕੀਰਤ ਗੁੱਜਰਵਾਲ, ਬਿੰਦਰ ਛੋਕਰਾਂ, ਮਲਕੀਤ ਢੈਪਈ, ਬੂਟਾ ਮਨਸੂਰਾਂ, ਆਂਗਨਵਾੜੀ ਯੂਨੀਅਨ ਗੁਰਿੰਦਰ ਕੌਰ ਗੁੱਜਰਵਾਲ, ਸਮਾਜਸੇਵੀ ਦਾਰਾ ਪਮਾਲੀ, ਨਿਰਮਲ ਰਤਨ, ਸੰਤੋਖ ਪਮਾਲੀ, ਆਦਿ ਦੀ ਅਗਵਾਈ ਹੇਠ ਹੋਏ ਇਸ ਪ੍ਰਦਰਸ਼ਨ ਤੇ ਮਾਰਚ ਦੌਰਾਨ ਨੌਜਵਾਨ ਗਾਇਕ ਪ੍ਰਿੰਸ ਜੋਧਾਂ ਤੇ ਜਗਦੇਵ ਸਿੰਘ ਭੀਮਾ ਲਲਤੋਂ ਨੇ ਨਸ਼ਿਆਂ ਖਿਲਾਫ ਗੀਤ ਗਾ ਕੇ ਰੌਂਗਟੇ ਖੜੇ ਕਰ ਦਿੱਤੇ।

21240cookie-checkਨਸ਼ਾ ਵੇਚਣ ਵਾਲਿਆਂ ਨੂੰ ਕੈਪਟਨ ਸਰਕਾਰ ਦੀ ਸਰਪ੍ਰਸਤੀ ਹਾਸਿਲ : ਪੰਜਾਬ ਸਟੂਡੈਂਟ ਫੈਡਰੇਸਨ

Leave a Reply

Your email address will not be published. Required fields are marked *

error: Content is protected !!