![]()

ਜ਼ਿਲਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਸਫਾਈ ਮੁਹਿੰਮ ਵਿੱਚ ਵਿਸ਼ੇਸ਼ ਤੌਰ ‘ਤੇ ਹੋਏ ਸ਼ਾਮਿਲ
ਲੀਗਲ ਸਰਵਿਸ ਅਥਾਰਟੀ ਲੁਧਿਆਣਾ ਵੱਲੋਂ ਪੈਰਾ ਲੀਗਲ ਵਲੰਟੀਅਰ, ਪੈਨਲ ਐਡਵੋਕੇਟ, ਐਨ.ਜੀ.ਓਜ ਅਤੇ ਕਾਲਜ਼ ਵਿਦਿਆਰਥੀਆਂ ਦੇ ਸਾਂਝੇ ਉਦਮ ਸਦਕਾ ਸਿੱਧਵਾਂ ਨਹਿਰ ਦੀ ਸਫਾਈ
ਲੁਧਿਆਣਾ, 13 ਜੂਨ ( ਸਤ ਪਾਲ ਸੋਨੀ ) : ”ਪਾਣੀ ਦੇਵਤਾ ਹੈ, ਪਾਣੀ ਪਿਤਾ ਹੈ ਇਸ ਤੋਂ ਬਿਨਾਂ ਧਰਤੀ ‘ਤੇ ਜੀਵਨ ਦੀ ਹੋਂਦ ਸੰਭਵ ਨਹੀਂ ਹੈ, ਸ਼ਹਿਰ ਵਾਸੀਆਂ ਨੂੰ ਆਪਣੇ ਆਲੇ-ਦੁਆਲੇ ਤੇ ਵਿਸ਼ੇਸ਼ ਕਰਕੇ ਨਹਿਰ ਦੇ ਵਿੱਚ ਗੰਦਗੀ ਅਤੇ ਪਲਾਸਟਿਕ ਬੈਗ/ਲਿਫਾਫੇ ਨਹੀਂ ਸੁੱਟਣੇ ਚਾਹੀਦੇ, ਕਿਉਕਿ ਇਹ ਨਹਿਰ ਦੇ ਪਾਣੀ ਵਿੱਚ ਘੁਲ ਕੇ ਪਾਣੀ ਨੂੰ ਜ਼ਹਿਰੀਲਾ ਕਰਦੇ ਹਨ, ਜਿਸ ਦੀ ਵਰਤੋਂ ਅਸੀਂ ਖੁਦ, ਪਸ਼ੂ-ਪੰਛੀ ਅਤੇ ਖੇਤੀ ਲਈ ਕੀਤੀ ਜਾਂਦੀ ਹੈ।”

ਇਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਬੀਰ ਸਿੰਘ ਜ਼ਿਲਾ ਤੇ ਸੈਸ਼ਨ ਜੱਜ ਨੇ ਅੱਜ ਜ਼ਿਲਾ ਲੀਗਲ ਸਰਵਿਸ ਅਥਾਰਟੀ ਲੁਧਿਆਣਾ ਦੇ ਯਤਨਾਂ ਸਦਕਾ ਸ਼ੁਰੂ ਕੀਤੀ ਗਈ ਸਿੱਧਵਾਂ ਨਹਿਰ ਦੀ ਸਫਾਈ ਮੁਹਿੰਮ ਦੌਰਾਨ ਇਕੱਤਰ ਹੋਏ ਪੈਰਾ ਲੀਗਲ ਵਲੰਟੀਅਰ, ਪੈਨਲ ਐਡਵੋਕੇਟ, ਐਨ.ਜੀ.ਓਜ਼ ਦੇ ਨੁਮਾਇੰਦੇ ਅਤੇ ਕਾਲਜ਼ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨਾਂ ਨਾਲ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ. ਗੁਰਪ੍ਰੀਤ ਕੌਰ ਵੀ ਹਾਜ਼ਰ ਸਨ।

ਇਸ ਮੌਕੇ ਗੁਰਬੀਰ ਸਿੰਘ ਜ਼ਿਲਾ ਤੇ ਸੈਸ਼ਨ ਜੱਜ ਅਤੇ ਡਾ. ਗੁਰਪ੍ਰੀਤ ਕੌਰ ਸਕੱਤਰ ਕਾਨੂੰਨੀ ਸੇਵਾਵਾਂ ਨੇ ਸਮੂਹ ਹਾਜ਼ਰੀਨ ਨੂੰ ਸੁਰੱਖਿਅਤਸ੍ਰ ਢੰਗ ਨਾਲ ਕੂਡ਼ਾ-ਕਰਕਟ ਚੁੱਕਣ ਦੀ ਸੇਧ ਦਿੱਤੀ ਅਤੇ ਖੁਦ ਵੀ ਕਚਰਾ ਆਦਿ ਚੁੱਕ ਕੇ ਸਿੱਧਵਾਂ ਨਹਿਰ ਦੀ ਸਫਾਈ ਮੁਹਿੰਮ ਦਾ ਹਿੱਸਾ ਬਣੇ।
ਇਸ ਮੁਹਿੰਮ ਬਾਬਤ ਹੋਰ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਜ਼ਿਲਾ ਤੇ ਸੈਸ਼ਨ ਜੱਜ ਨੇ ਦੱਸਿਆ ਕਿ ਸਿੰਚਾਈ ਵਿਭਾਗ ਵੱਲੋਂ ਹਾਡ਼ੀ ਦੇ ਸੀਜ਼ਨ ਲਈ ਨਹਿਰਾਂ ਵਿੱਚ ਪਾਣੀ ਛੱਡਣ ਵਿੱਚ ਸਿਰਫ ਦੋ ਦਿਨ ਬਾਕੀ ਸਨ। ਲੀਗਲ ਸਰਵਿਸ ਅਥਾਰਟੀ ਲੁਧਿਆਣਾ ਨੂੰ ਸੂਚਨਾ ਮਿਲੀ ਸੀ ਕਿ ਸਿੱਧਵਾਂ ਨਹਿਰ ਵਿੱਚ ਪਲਾਸਟਿਕ ਬੈਗ, ਪੁਰਾਣੇ ਕੱਪਡ਼ੇ, ਚਮਡ਼ੇ ਦੀਆਂ ਜੁੱਤੀਆਂ ਤੇ ਬੈਗ, ਪਲਾਸਟਿਕ ਤੇ ਮਿੱਟੀ ਦੇ ਬਰਤਨ, ਮਿਆਦ ਲੰਘੀਆਂ ਦਵਾਈਆਂ, ਘਰਾਂ ਦੀ ਰਹਿੰਦ-ਖੂੰਹਦ ਅਤੇ ਧਾਰਮਿਕ ਸਮੱਗਰੀ ਭਾਰੀ ਮਾਤਰਾ ਵਿੱਚ ਪਈ ਹੈ, ਜਿਸ ਦੀ ਪਾਣੀ ਆਉਣ ਤੋਂ ਪਹਿਲਾਂ-ਪਹਿਲਾਂ ਸਫਾਈ ਕੀਤੀ ਜਾਣੀ ਬਹੁਤ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਇਹ ਵਸਤਾਂ ਪਾਣੀ ਵਿੱਚ ਘੁਲ ਕੇ ਨਹਿਰੀ ਪਾਣੀ ਨੂੰ ਜਹਿਰੀਲਾ ਕਰ ਦੇਣਗੀਆਂ ਅਤੇ ਫਿਰ ਇਹੀ ਪਾਣੀ ਦੀ ਵਰਤੋਂ ਖੁਦ ਸਾਡੇ ਵੱਲੋਂ ਅਤੇ ਪਸ਼ੂ-ਪੰਛੀਆਂ ਵੱਲੋਂ ਪੀਣ ਲਈ ਅਤੇ ਖੇਤੀ ਲਈ ਕੀਤੀ ਜਾਣੀ ਹੈ, ਜਿਸ ਦਾ ਸਿੱਧਾ ਅਸਰ ਮਨੁੱਖੀ ਸਿਹਤ ‘ਤੇ ਪਵੇਗਾ ਅਤੇ ਬਿਮਾਰੀਆਂ ਵਿੱਚ ਭਾਰੀ ਵਾਧਾ ਹੋਵੇਗਾ। ਉਹਨਾਂ ਦੱਸਿਆ ਕਿ ਨਹਿਰ ਦੀ ਸਫਾਈ ਦੀ ਅਹਿਮੀਅਤ ਨੂੰ ਦੇਖਦਿਆਂ ਜ਼ਿਲਾ ਲੀਗਲ ਸਰਵਿਸ ਅਥਾਰਟੀ ਲੁਧਿਆਣਾ ਨੇ ਤੁਰੰਤ ਪ੍ਰੋਗਰਾਮ ਉਲੀਕਿਆ ਅਤੇ ਪੈਰਾ ਲੀਗਲ ਵਲੰਟੀਅਰ, ਸਮਾਜ ਸੇਵੀ ਸੰਸਥਾਵਾਂ, ਪੈਨਲ ਐਡਵੋਕੇਟਾਂ ਅਤੇ ਕਾਲਜ ਵਿਦਿਆਰਥੀਆਂ ਨੂੰ ਨਾਲ ਲੈ ਕੇ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ, ਤਾਂ ਜੋ ਸਾਡੀਆਂ ਫ਼ਸਲਾਂ, ਸਬਜ਼ੀਆਂ ਤੇ ਫ਼ਲਾਂ ਦੀ ਸਿੰਚਾਈ, ਪਸ਼ੂ-ਪੰਛੀਆਂ ਤੇ ਹੋਰ ਵਰਤੋਂ ਲਈ ਸਾਫ ਤੇ ਸਵੱਛ ਪਾਣੀ ਪ੍ਰਾਪਤ ਹੋ ਸਕੇ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਤੇ ਸੈਸ਼ਨ ਜੱਜ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਪੀਡ਼ੀਆਂ ਨੂੰ ਨਿਰੋਈ ਸਿਹਤ ਅਤੇ ਬਿਮਾਰੀਆਂ ਤੋਂ ਮੁਕਤ ਜੀਵਨ ਦੇਣ ਲਈ ਕੁਦਰਤੀਆਂ ਸੋਮਿਆਂ ਦੀ ਸਾਫ-ਸਫਾਈ ਦੇ ਨਾਲ ਸਾਂਭ-ਸੰਭਾਲ ਜਰੂਰ ਕਰਨ ਅਤੇ ਇਸ ਨੂੰ ਜੀਵਨ ਦਾ ਇੱਕ ਅੰਗ ਬਣਾ ਲੈਣਾ ਚਾਹੀਦਾ ਹੈ। ਇਸ ਮੌਕੇ ਉਨਾਂ ਨਾਲ ਸਿੰਚਾਈ ਅਤੇ ਨਹਿਰੀ ਵਿਭਾਗ ਦੇ ਐਸ.ਈ ਡੀ.ਪੀ ਸਿੰਘ, ਬਾਲ ਕਲਾਕਾਰ ਕਰਮਜੀਤ ਸਿੰਘ ਲਲਤੋਂ, ਵੱਖ-ਵੱਖ ਐਨ.ਜੀ.ਓਜ਼ ਦੇ ਨੁਮਾਇੰਦੇ ਅਤੇ ਜੀ.ਐਨ.ਈ. ਤੇ ਖਾਲਸਾ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।

203600cookie-checkਪਾਣੀ ਤੋਂ ਬਿਨਾਂ ਧਰਤੀ ‘ਤੇ ਜੀਵਨ ਦੀ ਹੋਂਦ ਸੰਭਵ ਨਹੀਂ-ਜ਼ਿਲਾ ਤੇ ਸੈਸ਼ਨ ਜੱਜ