January 15, 2025

Loading

ਚੜ੍ਹਤ ਪੰਜਾਬ ਦੀ
ਸਤ ਪਾਲ ਸੋਨੀ
ਲੁਧਿਆਣਾ – ਸਿੱਧਵਾਂ ਬੇਟ ਵਿਖੇ 4 ਅਪ੍ਰੈਲ 1952 ਨੂੰ ਪਿਤਾ ਜੀਵਨ ਸਿੰਘ ਸਿੱਧੂ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਜਨਮੇ ਗੁਰਮੇਲ ਸਿੰਘ ਸਿੱਧੂ ਬਾਰੇ ਜਾਣਕਾਰੀ ਸਾਂਝੀ ਹੋਏ ਸੂਬਾ ਸਕੱਤਰ ਐਕਸ ਆਰਮੀ ਵੈਲਫ਼ੇਅਰ ਕਮੇਟੀ ਭਾਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਭਾਰਤੀ ਫੌਜ ਵਿੱਚ ਗੁਰਮੇਲ ਸਿੰਘ ਦੀ ਕਰੀਬ 18 ਸਾਲ ਨੌਕਰੀ ਹੋਈ ਸੀ ਜਦੋ ਭਾਰਤੀ ਫੌਜ ਦੀ ਸਾਂਤੀ ਸੈਨਾ ਵੱਲੋ ( ਉ ਪੀ ਪਵਨ) ਸ੍ਰੀ ਲੰਕਾ ਵਿਚ ਚੱਲੇ ਅਪਰੇਸ਼ਨ ਦੌਰਾਨ ਅੱਤਵਾਦੀ ਗੁਰੀਲੇ ਸੰਗਠਨ ਨਾਲ ਦੋ ਹੱਥ ਕਰਦਿਆ ਆਪਣੇ ਹੋਰ ਸੱਤ ਸਾਥੀਆਂ ਸਮੇਤ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ।
ਸ਼ਹੀਦ ਹੌਲਦਾਰ ਗੁਰਮੇਲ ਸਿੰਘ ਸਿੱਧੂ ਦਾ ਸਿੱਧਵਾਂ ਬ੍ਰਾਂਚ ਨਹਿਰ ਦੇ ਕੰਢੇ ਪੰਚਾਇਤ ਤੇ ਪਰਿਵਾਰ ਦੇ ਸਹਿਯੋਗ ਨਾਲ ਇਕ ਪਾਰਕ ਦਾ ਨਾਮ ਸ਼ਹੀਦ ਹੌਲਦਾਰ ਗੁਰਮੇਲ ਸਿੰਘ ਸਿੱਧੂ ਰੱਖ ਕੇ ਉਸ ਵਿਚ ਉਸ ਦਾ ਆਦਮਕੱਦ ਬੁੱਤ ਸਥਾਪਿਤ ਕੀਤਾ ਗਿਆ ਜਿਸ ਤੋਂ ਪਰਦਾ ਚੁੱਕਣ ਦੀ ਰਸਮ ਸ਼ਹੀਦ ਦੀ ਪਤਨੀ ਗੁਰਮੀਤ ਕੌਰ ਤੇ ਪੁੱਤਰੀ ਵੀਰਪਾਲ ਕੌਰ ਤੇ ਪਰਿਵਾਰ ਵੱਲੋ ਸਾਂਝੇ ਤੌਰ ਤੇ ਨਿਭਾਈ। 16 ਸਿੱਖ ਬਟਾਲੀਅਨ ਵੱਲੋ ਸੂਬੇਦਾਰ ਗੁਰਪਾਲ ਸਿੰਘ,ਸੂਬੇਦਾਰ ਅਜੈਬ ਸਿੰਘ ਦੀ ਅਗਵਾਈ ਹੇਠ ਆਏ ਜਵਾਨਾਂ ਵੱਲੋ ਸ਼ਹੀਦ ਗੁਰਮੇਲ ਸਿੰਘ ਨੂੰ ਸਲਾਮੀ ਦਿੱਤੀ ਗਈ। ਇਸ ਤੋਂ ਪਹਿਲਾ ਸ਼ਹੀਦ ਦੀ ਯਾਦ ਵਿੱਚ ਨਗਰ ਦੇ ਗੁਰੂਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਢਾਡੀ ਜਥੇ ਵੱਲੋ ਸ਼ਹੀਦ ਨੂੰ ਵਾਰਾਂ ਰਾਹੀ ਸ਼ਰਧਾ ਭੇਂਟ ਕੀਤੀ ਗਈ ਅਤੇ ਵੱਖ ਵੱਖ ਬੁਲਾਰਿਆ ਨੇ ਸ਼ਹੀਦ ਦੇ ਜੀਵਨ ਬਾਰੇ ਵਿਚਾਰ ਪ੍ਰਗਟ ਕੀਤੇ।
16 ਸਿੱਖ ਬਟਾਲੀਅਨ ਦੇ ਸ੍ਰੀ ਲੰਕਾ ਵਿਚ ਚੱਲੇ (ਉ ਪੀ ਪਵਨ) ਦੌਰਾਨ 42 ਜਵਾਨ ਸ਼ਹੀਦਾਂ ਹੋਏ ਅਨੇਕਾਂ ਜਵਾਨ ਜਖ਼ਮੀ ਹੋਏ ਇਸ ਲੜਾਈ ਵਿੱਚ ਬਟਾਲੀਅਨ ਨੂੰ ਅਨੇਕਾਂ ਹੀ ਬਹਾਦਰੀ ਪੁਰਸਕਾਰ ਪ੍ਰਾਪਤ ਹੋਏ। ਸ਼ਹੀਦ ਦੀ ਯਾਦ ਨੂੰ ਸਮਰਪਿਤ ਹਰ ਸਾਲ 23 ਜੁਲਾਈ ਨੂੰ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼ਹੀਦਾ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਜਾਂਦੇ ਹਨ ਉਨਾਂ ਸ਼ਹੀਦਾਂ ਦੀ ਯਾਦ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਮੇਨ ਡਿਉੜੀ ਦੇ ਨਾਲ ਸੱਜੇ ਪਾਸੇ ਉਨਾਂ ਸ਼ਹੀਦ ਦੇ ਨਾਮ ਉਕਰੇ ਹੋਏ ਹਨ ਜਿਸ ਨਾਲ ਉਨਾਂ ਸ਼ਹੀਦਾਂ ਦੀ ਯਾਦ ਹਮੇਸ਼ਾ ਲਈ ਸਾਡੇ ਮਨ ਵਿਚ ਬਣੀ ਰਹੇ।ਉਨਾਂ ਨੇ ਕਿਹਾ ਅਸੀ ਸਰਕਾਰ ਤੋਂ ਮੰਗ ਕਰਦੇ ਹਾਂ ਹਰ ਸ਼ਹੀਦ ਦਾ ਬੁੱਤ ਉਨਾਂ ਦੇ ਪਿੰਡ ਸਥਾਪਿਤ ਕੀਤਾ ਜਾਵੇ ਤਾਂ ਕਿ ਉਨਾਂ ਦੀ ਯਾਦ ਬਣੀ ਰਹੇ। ਨਗਰ ਦੀ ਪੰਚਾਇਤ ਵੱਲੋ ਅਤੇ 16 ਸਿੱਖ ਬਟਾਲੀਅਨ ਵਲੋ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਤੇ ਨਗਰ ਦੀ ਪੰਚਾਇਤ ਵੱਲੋ ਆਏ ਹੋਏ ਸੈਨਿਕਾਂ ਦਾ ਸਿਰਪਾਓ ਨਾਲ ਸਨਮਾਨ ਕੀਤਾ ਗਿਆ।
ਇਸ ਮੌਕੇ ਇਲਾਕੇ ਦੇ ਪੰਚ ਸਰਪੰਚਾਂ ਤੋਂ ਇਲਾਵਾ ਗੁਰੂਘਰ ਦੇ ਪ੍ਰਧਾਨ ਕੈਪਟਨ ਜਸਵੰਤ ਸਿੰਘ,ਸੂਬੇਦਾਰ ਨਾਹਰ ਸਿੰਘ,ਚੇਅਰਮੈਨ ਸੁਰਿੰਦਰ ਸਿੰਘ,ਜਥੇਦਾਰ ਜਗਦੀਸ਼ ਸਿੰਘ,ਸਰਪੰਚ ਜਤਿੰਦਰਪਾਲ ਸਿੰਘ, ਡਾ ਨਵਰਾਜ ਸਿੰਘ,ਕੈਪਟਨ ਬਲਵਿੰਦਰ ਸਿੰਘ,ਸੂਬੇਦਾਰ ਬਲਜੀਤ ਸਿੰਘ, ਸ:ਕਮਲਜੀਤ ਸਿੰਘ, ਉਜਾਗਰ ਸਿੰਘ,ਤਲਵਿੰਦਰ ਸਿੰਘ,  ਮਾਨ ਸਿੰਘ ਕੈਪਟਨ ਗੁਰਮਿੰਦਰ  ਸਿੰਘ ਤੇ ਹੋਰ ਬਹੁਤ ਸਾਰੇ ਸਾਬਕਾ ਸੈਨਿਕ ਹਾਜ਼ਰ ਸਨ।
#For any kind of News and advertisement contact us on 980-345-0601
Kindly Like,share and subscribe our News Portal http://charhatpunjabdi.com/wp-login.php
161150cookie-check16 ਸਿੱਖ ਬਟਾਲੀਅਨ ਦੇ ਸ਼ਹੀਦ ਗੁਰਮੇਲ ਸਿੰਘ ਸਿੱਧੂ ਦਾ ਬੁੱਤ ਸਥਾਪਿਤ ਕੀਤਾ – ਆਸੀ
error: Content is protected !!