November 21, 2024

Loading

ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ
ਲੁਧਿਆਣਾ – ਭਾਰਤੀਯ ਵਾਲਮੀਕਿ ਧਰਮ ਸਮਾਜ (ਰਜਿ:) ਭਾਵਾਧਸ ਭਾਰਤ ਦੁਆਰਾ ਭਾਰਤੀਯ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤੀਆਂ ਦੇ ਮਸੀਹਾ ਰਤਨ ਅਰਥਸ਼ਾਸਤਰੀ ਡਾ. ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਦੇ ਸਬੰਧ ਵਿੱਚ ਅਤੇ ਵਾਲਮੀਕਿ ਧਰਮ ਸਮਾਜ ਦੇ ਸਥਾਪਨਾ ਦਿਵਸ 24 ਮਈ 1964 ਨੂੰ ਸਮਰਪਿਤ 59ਵਾਂ ਭਾਵਾਧਸ ਸਥਾਪਨਾ ਦਿਵਸ ਅਤੇ ਮੂਰਤੀ ਸਥਾਪਨਾ ਸਮਾਰੋਹ ਵੀਰ ਸ਼੍ਰੋਮਣੀ ਕਰਮਯੋਗੀ ਅਸ਼ਵਨੀ ਸਹੋਤਾ ਰਾਸ਼ਟਰੀ ਨਿਰਦੇਸ਼ਕ ਭਾਵਾਧਸ (ਰਜਿ:) ਦੀ ਅਗਵਾਈ ਹੇਠ ਡਾ.ਅੰਬੇਦਕਰ ਚੌਂਕ ਨਜ਼ਦੀਕ ਬੰਟੀ ਢਾਬਾ ਸ਼ੇਰਪੁਰ ਕਲਾਂ ਵਿੱਚ ਮਨਾਇਆ ਗਿਆ।
ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਦੱਖਣੀ ਦੇ ਵਿਧਾਇਕ ਮੈਡਮ ਰਾਜਿੰਦਰ ਪਾਲ ਕੌਰ ਛਿਨਾ ਅਤੇ ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ  ਪਹੁੰਚੇ। ਇੰਨਾ ਤੋਂ ਇਲਾਵਾ ਪਰਮ ਪੂਜਨੀਯ ਧਰਮ ਗੁਰੂ ਧਰਮ ਸਮਰਾਟ ਡਾ. ਦੇਵ ਸਿੰਘ ਅਦੁੱਤੀ ਰਾਸ਼ਟਰੀ ਨਿਰਦੇਸ਼ਕ ਭਾਵਾਧਸ ਭਾਰਤ ਜੀ ਨੇ ਪਹੁੰਚ ਕੇ ਆਪਣੇ ਪ੍ਰਵਚਨ ਕੀਤੇ। ਕੌਮੀ ਗਾਇਕ ਸਰਵਜੀਤ ਸਿੰਘ ਸਹੋਤਾ ਨੇ ਡਾ. ਅੰਬੇਦਕਰ ਦੇ ਭਜਨਾਂ ਦਾ ਗੁਣਗਾਨ ਕੀਤਾ ਅਤੇ ਵਾਲਮੀਕਿ ਸਮਾਜ ਦੇ ਇਤਿਹਾਸ ਬਾਰੇ ਦਸਿਆ।
ਇਸ ਮੌਕੇ ਤੇ ਧਰਮ ਗੁਰੂ ਜੀ, ਵਿਧਾਇਕ ਛੀਨਾ, ਚੇਅਰਮੈਨ ਮੱਕੜ ਅਤੇ ਅਸ਼ਵਨੀ ਸਹੋਤਾ ਹੋਰਾਂ ਨੇ ਡਾ. ਬੀ ਆਰ ਅੰਬੇਡਕਰ ਜੀ ਦੀ ਮੂਰਤੀ ਤੋ ਪਰਦਾ ਚੁੱਕਣ ਦੀ ਰਸਮ ਨੂੰ ਪੂਰਾ ਕੀਤਾ। ਮੂਰਤੀ ਤੇ ਫੂਲਾ ਦੀ ਵਰਖਾ ਅਤੇ ਫੂਲਾ ਦੀ ਮਾਲਾ ਪਾਈ ਗਈ। ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ ਬੀ ਆਰ ਅੰਬੇਡਕਰ ਜੀ ਦੀ ਸਮਾਜ ਦੇ ਪ੍ਰਤੀ ਜੋ ਦੇਣ ਹੈ ਉਸ ਕਰਕੇ  ਸਾਰਾ ਸਮਾਜ ਉਨ੍ਹਾਂ ਦਾ ਰਿਣੀ ਰਹੇਗਾ ਤੇ ਸਾਨੂੰ ਉਨ੍ਹਾਂ ਦੇ ਮਾਰਗ ਦਰਸ਼ਨ ਤੇ ਚਲਣਾ ਚਾਹੀਦਾ ਹੈ ਅਤੇ ਅਸ਼ਵਨੀ ਸਹੋਤਾ ਜੀ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾਂ ਹੀ ਬਾਲਮੀਕਿ ਸਮਾਜ ਨਾਲ ਖੜ੍ਹੀ ਹੈ ਤੁਹਾਨੂੰ ਕਿਸੇ ਕਿਸਮ ਦੀ ਮੁਸ਼ਕਿਲ ਹੈ ਤਾਂ ਸਾਨੂੰ ਦਸਿਆ ਜਾਵੇ ਅਸੀਂ ਤੁਹਾਡੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਹਾਈਕਮਾਂਡ ਨੂੰ ਬੇਨਤੀ ਕਰਾਂਗੇ।
ਵਿਧਾਇਕ ਮੈਡਮ ਛੀਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ ਅੱਜ ਮੈਂ ਤੁਹਾਡੇ ਸਾਹਮਣੇ ਐਮ.ਐਲ.ਏ. ਬਣ ਕੇ ਖੜੀ ਹਾਂ ਤਾਂ ਇਹ ਬਾਬਾ ਅੰਬੇਦਕਰ ਜੀ ਦੀ ਦੇਣ ਹੈ। ਜਿੰਨਾ ਦੀ ਬਦੌਲਤ ਇਕ ਔਰਤ ਨੂੰ ਮਾਣ ਸਤਿਕਾਰ ਦਿੱਤਾ ਗਿਆ।ਸ਼ੇਰਪੁਰ ਯੂਨਿਟ ਵਲੋਂ ਮੰਗ ਕੀਤੀ ਗਈ ਜੋ ਸਕੂਲ ਦਸਵੀਂ ਤੱਕ ਹੈ ਉਸ ਨੂੰ 12ਵੀ ਕਲਾਸ ਤੱਕ ਮਾਨਤਾ ਦਿਤੀ ਜਾਵੇ। ਬਿਜਲੀ ਟਾਵਰ ਜੋ ਮੂਰਤੀ ਕੋਲ ਹੈ ਉਸ ਨੂੰ ਹਟਾਇਆ ਜਾਵੇ ਅਤੇ ਮੂਰਤੀ ਦੀ ਸਜਾਵਟ ਦੇ ਲਈ ਰੌਸ਼ਨੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਮੂਰਤੀ ਦੀ ਸੁੰਦਰਤਾ ਨੂੰ ਚਾਰ ਚੰਦ ਲਗ ਸਕੇ। ਇਸ ਸਮਾਰੋਹ ਵਿੱਚ ਵਿਧਾਇਕ ਮਦਨ ਲਾਲ ਬੱਗਾ ਅਤੇ ਦਲਜੀਤ ਸਿੰਘ ਭੋਲਾ ਗਰੇਵਾਲ ਵੀ ਪਹੁੰਚੇ।
# Contact us for News and advertisement on 980-345-0601
Kindly Like,Share & Subscribe http://charhatpunjabdi.com
152750cookie-checkਡਾ. ਬੀ ਆਰ ਅੰਬੇਡਕਰ ਜੀ ਦੇ ਮੂਰਤੀ ਸਥਾਪਨਾ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ —- ਵਿਧਾਇਕ ਮੈਡਮ ਛੀਨਾ ਅਤੇ ਚੇਅਰਮੈਨ/ਜਿਲ੍ਹਾ ਪ੍ਰਧਾਨ ਮੱਕੜ
error: Content is protected !!