December 23, 2024

Loading

ਕਰਮਜੀਤ ਸਿੰਘ ਔਜਲਾ ਦੀ ਪੰਜਾਬੀ ਸਾਹਿਤ ਨੂੰ ਵੱਡੀ ਦੇਣ -ਸੰਤ ਬਾਬਾ ਸੇਵਾ ਸਿੰਘ
ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ
ਲੁਧਿਆਣਾ,15,ਮਈ-ਪੰਜਾਬੀ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੀ ਸਾਹਿਤਕ ਪ੍ਰੇਮੀਆਂ ਦੀ ਸੰਸਥਾ ਸਿਰਜਣਧਾਰਾ ਦੇ ਮੌਢੀ ਕਰਮਜੀਤ ਸਿੰਘ ਔਜਲਾ ਕੇਵਲ ਪੰਜਾਬੀ ਦਾ ਇੱਕ ਉੱਘਾ ਸਹਿਤਕਾਰ ਤੇ ਲੇਖਕ ਹੀ ਨਹੀਂ ਸੀ ਬਲਕਿ ਆਪਣੀ ਮਾਂ ਬੋਲੀ ਪੰਜਾਬੀ ਨਾਲ ਸੱਚੇ ਦਿਲੋਂ ਪਿਆਰ ਕਰਨ ਵਾਲਾ ਪੰਜਾਬੀ ਦਾ ਦਰਵੇਸ਼ ਲੇਖਕ ਹੈ। ਜਿਸ ਦੀਆਂ ਲਿਖੀਆਂ ਪੁਸਤਕਾਂ ਤੇ ਰਚਨਾਵਾਂ ਵਿੱਚੋ ਇੱਕ ਨਵੀਂ ਰਵਾਨਗੀ ਵਾਲੀ ਸੁਹਿਰਦ ਸੋਚ ਦਾ ਪ੍ਰਤੱਖ ਰੂਪ ਵਿੱਚ ਅਹਿਸਾਸ ਹੁੰਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੇਵਾ ਤੇ ਸਿਮਰਨ ਦੇ ਸਕੰਲਪ ਨਾਲ ਜੁੜੀ ਪ੍ਰਮੁੱਖ ਸ਼ਖਸੀਅਤ ਪਦਮ ਸ਼੍ਰੀ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲੇ ਸ਼੍ਰੀ ਖਡੂਰ ਸਾਹਿਬ ਵਾਲਿਆਂ ਨੇ ਅੱਜ ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋ ਆਪਣੀ 35ਵੀਂ ਵਰੇਗੰਢ ਨੂੰ ਸਮਰਪਿਤ ਸੰਸਥਾ ਦੇ ਬਾਨੀ ਉੱਘੇ ਪੰਜਾਬੀ ਲੇਖਕ ਸ.ਕਰਮਜੀਤ ਸਿੰਘ ਔਜਲਾ ਨੂੰ ਉਨ੍ਹਾਂ ਵੱਲੋ ਸਿਰਜਣਧਾਰਾ ਪ੍ਰਤੀ ਕੀਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਬਦਲੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਨਿੱਘੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਦੇ ਮੁੱਖ ਹਾਲ ਵਿਖੇ ਆਯੋਜਿਤ ਕੀਤੇ ਗਏ ਸਨਮਾਨ ਵਿਸ਼ੇਸ਼ ਸਮਾਗਮ ਦੌਰਾਨ ਇੱਕਤਰ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ, ਲੇਖਕਾਂ ਤੇ ਸਾਹਿਤਕ ਪ੍ਰੇਮੀਆਂ, ਕਵੀਆਂ ਤੇ ਗੀਤਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ।
ਸੰਤ ਬਾਬਾ ਸੇਵਾ ਸਿੰਘ ਜੀ ਸ਼੍ਰੀ ਖਡੂਰ ਸਾਹਿਬ ਵਾਲਿਆਂ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਇੱਕ ਉੱਘੇ ਸਿੱਖ ਸਾਇੰਸਦਾਨ ਦੇ ਰੂਪ ਵੱਜੋ ਆਪਣੀ ਪਹਿਚਾਣ ਬਣਾਉਣ ਤੋ ਬਾਅਦ ਇੱਕ ਸੁਲਝੇ ਪੰਜਾਬੀ ਲੇਖਕ ਵੱਜੋਂ ਆਪਣੀਆਂ ਲਿਖਤਾਂ ਰਾਹੀਂ ਸਾਹਿਤ ਦੇ ਖੇਤਰ ਵਿੱਚ ਆਪਣੀ ਅਡੱਰੀ ਪਹਿਚਾਣ ਕਾਇਮ ਕਰਨ ਵਾਲੇ ਸ.ਕਰਮਜੀਤ ਸਿੰਘ ਔਜਲਾ ਪੰਜਾਬੀ ਦੇ ਇੱਕ ਦਰਵੇਸ਼ ਸਾਹਿਤਕਾਰ ਹਨ। ਜੋ ਆਪਣੀਆਂ ਲਿਖਤਾਂ ਰਾਹੀਂ ਸਮਾਜ ਤੇ ਕੌਮ ਨੂੰ ਨਵੀਂ ਸੇਧ ਦੇ ਰਹੇ ਹਨ।ਜੋ ਕਿ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।
ਸਿਰਜਣਧਾਰਾ ਦੇ ਬਾਨੀ ਕਰਮਜੀਤ ਸਿੰਘ ਔਜਲਾ ਨੂੰ ਪ੍ਰਮੁੱਖ ਸ਼ਖਸ਼ੀਅਤਾਂ ਨੇ ਕੀਤਾ ਸਨਮਾਨਿਤ
ਸਮਾਗਮ ਦੌਰਾਨ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ,ਉੱਘੇ ਲੇਖਕ ਕਮੋਡੋਰ ਗੁਰਨਾਮ ਸਿੰਘ, ਹਰਭਜਨ ਸਿੰਘ ਕੋਹਲੀ ,ਗੁਰਚਰਨ ਸਿੰਘ ਬਨਵੈਤ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਦੇ ਸਿਰਮੌਰ ਲੇਖਕ ਸ.ਕਰਮਜੀਤ ਸਿੰਘ ਔਜਲਾ ਇੱਕ ਵਿਅਕਤੀ ਨਹੀਂ ਬਲਕਿ ਖੁਦ ਆਪਣੇ ਆਪ ਵਿੱਚ ਇੱਕ ਸੰਸਥਾ ਹਨ।ਬੇਸ਼ੱਕ ਉਨ੍ਹਾਂ ਨੇ 35 ਸਾਲ ਪਹਿਲਾਂ ਸਾਹਿਤਕ ਸੰਸਥਾ ਸਿਰਜਣਧਾਰਾ ਦਾ ਮੁੱਢ ਬੰਨਿਆ ਤੇ ਇੱਕ ਯੋਗ ਤੇ ਦਰਵੇਸ਼ ਪ੍ਰਧਾਨ ਵੱਜੋਂ ਸੰਸਥਾ ਦੀ ਅਗਵਾਈ ਕਰਕੇ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ। ਜਿਸ ਦੇ ਸਦਕਾ ਅੱਜ ਵਿ ਸਿਰਜਣਧਾਰਾ ਦਾ ਸਾਹਿਤਕ ਦਰਿਆ ਨਿਰੰਤਰ ਅੱਗੇ ਵਗ ਰਿਹਾ ਹੈ।ਸਮੂਹ ਸ਼ਖਸ਼ੀਅਤਾਂ ਨੇ ਸਿਰਜਣਧਾਰਾ ਸੰਸਥਾ ਦੀ ਨਵੀਂ ਬਣੀ ਪ੍ਰਧਾਨ ਡਾ.ਸ਼੍ਰੀਮਤੀ ਗੁਰਚਰਨ ਕੌਰ ਕੌਚਰ,ਜਨ.ਸਕੱਤਰ ਅਮਰਜੀਤ ਸਿੰਘ ਸ਼ੇਰਪੁਰੀ ਅਤੇ ਸਮੂਹ ਅਹੁਦੇਦਾਰਾਂ ਤੇ ਮੈਬਰਾਂ ਵੱਲੋ ਕਰਮਜੀਤ ਸਿੰਘ ਔਜਲਾ ਨੂੰ ਆਪਣਾ ਸਰਪ੍ਰਸਤ ਬਣਾਉਣ ਤੇ ਉਨ੍ਹਾਂ ਦੀ ਯੋਗ ਅਗਵਾਈ ਹੇਠ ਸਿਰਜਣਧਾਰਾ ਦੇ ਕਾਫਲੇ ਨੂੰ ਅੱਗੇ ਤੌਰਨ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ।ਇਸ ਤੋ ਪਹਿਲਾਂ ਪੰਜਾਬੀ ਭਵਨ ਵਿਖੇ ਆਯੋਜਿਤ ਕੀਤੇ ਗਏ ਉਕਤ ਸਨਮਾਨ ਸਮਾਗਮ ਅੰਦਰ ਪ੍ਰਮੁੱਖ ਸਹਿਤਕ ਸ਼ਖਸ਼ੀਅਤ ਕਮੋਡੋਰ ਗੁਰਨਾਮ ਸਿੰਘ(ਰਿਟਾ. ਇੰਡੀਅਨ ਨੇਵੀ) ਨੇ ਜਿੱਥੇ ਕਰਮਜੀਤ ਸਿੰਘ ਔਜਲਾ ਦੀ ਸਮੁੱਚੀ ਜਿੰਦਗੀ ਤੇ ਸ਼ਾਨਾਮੱਤੀ ਪ੍ਰਾਪਤੀਆਂ ਤੇ ਸਨਮਾਨ ਪੱਤਰ ਪੜ੍ਹਿਆ ਉੱਥੇ ਨਾਲ ਹੀ ਪਦਮ ਸ਼੍ਰੀ ਸੰਤ ਬਾਬਾ ਸੇਵਾ ਸਿੰਘ ਜੀ ਸ਼੍ਰੀ ਖਡੂਰ ਸਾਹਿਬ ਵਾਲੇ, ਸਿਰਜਣਧਾਰਾ ਦੀ ਪ੍ਰਧਾਨ ਡਾ.ਸ਼੍ਰੀਮਤੀ ਗੁਰਚਰਨ ਕੌਰ ਕੌਚਰ , ਜਨ.ਸਕੱਤਰ ਅਮਰਜੀਤ ਸਿੰਘ ਸ਼ੇਰਪੁਰੀ ,ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ,ਉੱਘੇ ਲੇਖਕ ਕਮੋਡੋਰ ਗੁਰਨਾਮ ਸਿੰਘ, ਹਰਭਜਨ ਸਿੰਘ ਕੋਹਲੀ ਸੁਖਦੇਵ ਸਿੰਘ ਲਾਜ ਅਤੇ ਹੌਰ ਪ੍ਰਮੁੱਖ ਸ਼ਖਸ਼ੀਅਤਾਂ ਨੇ ਸਾਂਝੇ ਤੌਰ ਤੇ ਜੈਕਾਰਿਆਂ ਦੀ ਗੂੰਜ ਵਿੱਚ ਸ.ਕਰਮਜੀਤ ਸਿੰਘ ਔਜਲਾ ਨੂੰ ਪੰਜਾਬੀ ਸਾਹਿਤ ਵਿੱਚ ਪਾਏ ਵਡਮੁੱਲੇ ਯੋਗਦਾਨ ਤੇ ਪਿਛਲੇ 35 ਸਾਲਾਂ ਤੋ ਸਿਰਜਧਾਰਾ ਸੰਸਥਾ ਦੀ ਅਗਵਾਈ ਕਰਨ ਬਦਲੇ ਉਨ੍ਹਾਂ ਨੂੰ ਵਿਸ਼ੇਸ਼ ਤੇ ਦੁਸ਼ਾਲਾ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਈ ਪ੍ਰਮੁੱਖ ਗੀਤਕਾਰਾਂ ਤੇ ਕਵੀਆਂ ਨੇ ਆਪੋ ਆਪਣੀਆਂ ਲਿਖੀਆਂ ਰਚਨਾਵਾਂ ਤੇ ਕਵਿਤਾਵਾਂ ਦੀ ਪੇਸ਼ਕਾਰੀ ਮਹਿਮਾਨ ਸ਼ਖਸ਼ੀਅਤਾਂ ਦੇ ਸਨਮੁੱਖ ਪੇਸ਼ ਕੀਤੀ ਸਮਾਗਮ ਦੇ ਅੰਤ ਵਿੱਚ ਸਿਰਜਣਧਾਰਾ ਦੇ ਜਨ.ਸਕੱਤਰ ਅਮਰਜੀਤ ਸਿੰਘ ਸ਼ੇਰਪੁਰੀ ਨੇ ਸਨਮਾਨ ਸਮਾਗਮ ਵਿੱਚ ਪੁੱਜੀਆਂ ਸਮੂਹ ਸ਼ਖਸ਼ੀਅਤਾਂ ਦਾ ਧੰਨਵਾਦ ਪਗਟ ਕੀਤਾ।ਸਨਮਾਨ ਸਮਾਗਮ ਵਿੱਚ ਉੱਘੇ ਲੇਖਕ ਤੇ ਹਿਸਟੋਰੀਅਨ ਕਰਨਲ ਰਿਟਾ ਡਾ .ਡੀ.ਐਸ ਗਰੇਵਾਲ, ਸ਼੍ਰੀਮਤੀ ਮਨਿੰਦਰਜੀਤ ਕੌਰ ਔਜਲਾ,ਜੈਪਾਲ ਸਿੰਘ, ਦਵਿੰਦਰ ਸੇਖਾਂ,ਮਹਿੰਦਰ ਸਿੰਘ ਸੇਖੋ, ਸ਼੍ਰੀ ਰਵਿੰਦਰ ਭੱਠਲ,ਸ.ਚਰਨਜੀਤ ਸਿੰਘ ਪੀ.ਐਸ.ਬੀ ,ਗੁਰਚਰਨ ਸਿੰਘ ਨਰੂਲਾ, ਕਰਮਜੀਤ ਸਿੰਘ ਗਰੇਵਾਲ, ਪ੍ਰਸਿੱਧ ਪੱਤਰਕਾਰ ਰਣਜੀਤ ਸਿੰਘ ਖਾਲਸਾ, ਸ.ਤੇਗ ਬਹਾਦਰ ਸਿੰਘ ਤੇਗ,ਹਰਬਖਸ਼ ਸਿੰਘ ਗਰੇਵਾਲ, ਰਣਜੀਤ ਸਿੰਘ ਨੈਸ਼ਨਲ ਐਵਾਰਡੀ, ਮਹਿੰਦਰ ਕੌਰ ਗਰੇਵਾਲ,ਇੰਦਰਪਾਲ ਕੌਰ, ਡਾ.ਕੁਲਵਿੰਦਰ ਕੌਰ ਮਿਨਹਾਸ,ਬੀਬੀ ਹਰਜੀਤ ਕੌਰ,ਮੈਡਮ ਰੂਪਾ,ਮੈਡਮ ਸਿਮਰ, ਸਤਨਾਮ ਸਿੰਘ ਕੋਮਲ, ਜੋਗਿੰਦਰ ਸਿੰਘ ਕੰਗ, ਸਰਬਜੀਤ ਸਿੰਘ ਵਿਰਦੀ ,ਮੇਘ ਸਿੰਘ ਸ਼੍ਰੀ ਖਡੂਰ ਸਾਹਿਬ,ਅਮਨਪ੍ਰੀਤ ਸਿੰਘ, ਕਰਨਲ ਸਿਮਰਨਪ੍ਰੀਤ ਸਿੰਘ, ਪ੍ਰਭਕਿਰਨ ਸਿੰਘਬਰਇੰਦਰ ਸਿੰਘ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
# Contact us for News and advertisement on 980-345-0601
Kindly Like,Share & Subscribe http://charhatpunjabdi.com
151790cookie-checkਸਹਿਤਕ ਸੰਸਥਾ ਸਿਰਜਣਧਾਰਾ ਨੇ ਆਪਣੀ 35ਵੀਂ ਵਰੇਗੰਢ ਨੂੰ ਸਮਰਪਿਤ ਕੀਤਾ ਸਨਮਾਨ ਸਮਾਰੋਹ
error: Content is protected !!