ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 29 ਅਪ੍ਰੈਲ : ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ ਤਹਿਤ ਤੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਮੇਲ ਸਿੰਘ ਦੀ ਅਗਵਾਈ ਹੇਠ ਬਲਾਕ ਬਾਲਿਆਂਵਾਲੀ ਵਿੱਚ 24 ਅਪ੍ਰੈਲ ਤੋਂ 28 ਅਪ੍ਰੈਲ ਤੱਕ 2023 ਤੱਕ ਵਿਸ਼ੇਸ ਟੀਕਾਕਰਨ ਮੁਹਿੰਮ ਚਲਾਈ ਗਈ । ਇਸ ਟੀਕਾਕਰਨ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਸ ਵਿਸ਼ੇਸ ਟੀਕਾਕਰਨ ਮੁਹਿਮ ਦੌਰਾਨ ਸਪੈਸਲ ਖੇਤਰ ਜਿਵੇ ਖਾਨਾਬਦੋਸ ਸਾਈਟਾਂ, ਇੱਟਾਂ ਦੇ ਭੱਠੇ ਸਮੇਤ ਪਥੇਰਾਂ, ਸੈਲਰਾਂ ,ਫੈਕਟਰੀਆਂ , ਸਲੱਮ ਏਰੀਏ , ਪ੍ਰਵਾਸੀ ਮਜਦੂਰਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆ ਸਮੇਤ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ ।
ਐਸ.ਐਮ.ਓ ਡਾ ਗੁਰਮੇਲ ਸਿੰਘ ਨੇ ਕਿਹਾ ਕਿ ਇਸ ਸਪੈਸਲ ਟੀਕਾਕਰਨ ਮੁਹਿਮ ਦਾ ਮੁੱਖ ਟੀਚਾ ਉਹਨਾ ਨਵਜੰਮੇ ਬੱਚਿਆ ਨੂੰ ਕਵਰ ਕਰਨਾ ਹੈ ਜਿੰਨਾ ਨੂੰ ਘਰ ਵਿੱਚ ਡਿਲੀਵਰ ਕੀਤਾ ਗਿਆ ਸੀ ਅਤੇ ਜਨਮ ਸਮੇ ਟੀਕਾਕਰਨ ਦੀਆਂ ਵੈਕਸੀਨੇਸਨ ਖੁਰਾਕਾਂ ਲੈਣ ਤੋਂ ਖੁੰਝ ਗਏ ਸਨ ਜਾਂ 0 ਤੋਂ 5 ਸਾਲ ਤੱਕ ਦੇ ਉਹ ਬੱਚੇ ਵੀ ਸਾਮਿਲ ਹਨ ਜੋ ਕਿਸੇ ਕਾਰਨ ਆਪਣਾ ਟੀਕਾਕਰਨ ਸਹੀ ਸਮੇ ਤੇ ਨਹੀ ਕਰਵਾ ਸਕੇ ਜਾਂ ਟੀਕਾਕਰਨ ਸਾਰਣੀ ਅਨੁਸਾਰ ਬਣਦੀਆਂ ਖੁਰਾਕਾਂ ਅਧੂਰੀਆ ਛੱਡ ਚੁੱਕੇ ਹਨ । ਉਹਨਾਂ ਦੱਸਿਆ ਕਿ ਇਸ ਟੀਕਾਕਰਨ ਮਹਿਮ ਦੌਰਾਨ ਬਲਾਕ ਦੀਆਂ ਵੱਖ ਵੱਖ ਟੀਕਾਕਰਨ ਟੀਮਾਂ ਵੱਲੋ ਘਰ ਘਰ ਜਾ ਕੇ ਵੈਕਸੀਨੇਸਨ ਖੁਰਾਕਾਂ ਲੈਣ ਤੋਂ ਖੁੰਝੇ ਬੱਚਿਆ ਸਮੇਤ ਗਰਭਵਤੀ ਔਰਤਾਂ ਦੇ 125 ਡੋਜਾਂ ਲਗਾਈਆਂ ਗਈਆਂ l
ਇਸ ਤੋਂ ਇਲਾਵਾ ਟੀਕਾਕਰਨ ਟੀਮ ਮੈਬਰਾਂ ਅਤੇ ਸੁਪਰਵਾਈਜਰਾਂ ਵੱਲੋ ਲੋਕਾ ਨੂੰ ਅਪੀਲ ਕੀਤੀ ਗਈ ਕਿ ਆਪਣੇ ਬੱਚਿਆ ਸਮੇਤ ਗਰਭਵਤੀ ਔਰਤਾਂ ਦਾ ਟੀਕਾਕਰਨ ਸਮੇ ਸਿਰ ਆਪਣੇ ਨੇੜੇ ਦੀ ਸਿਹਤ ਸੰਸਥਾਂ ਤੋਂ ਹਰ ਬੁੱਧਵਾਰ ਨੂੰ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਬੱਚਿਆ ਅਤੇ ਗਰਭਵਤੀ ਔਰਤਾਂ ਨੂੰ ਮਾਰੂ ਰੋਗਾਂ ਤੋਂ ਬਚਾਇਆ ਜਾ ਕੇ ਅਤੇ ਤੰਦਰੁਸਤ ਸਮਾਜ ਦੀ ਸਿਰਜਨਾ ਹੋ ਸਕੇ l ਇਹਨਾ ਟੀਮਾ ਦੀ ਸੁਪਰਵੀਜਨ ਸ਼੍ਰੀ ਗੁਰਚੇਤ ਸਿੰਘ ਐਸ.ਆਈ , ਸ਼੍ਰੀਮਤੀ ਕਸ਼ਮੀਰ ਕੌਰ ਐਲ.ਐਚ. ਵੀ ਵੱਲੋ ਕੀਤੀ ਗਈ l ਇਹਨਾ ਟੀਕਾਕਰਨ ਟੀਮਾ ਵਿੱਚ ਸ਼੍ਰੀਮਤੀ ਕਰਮਜੀਤ ਕੌਰ ਏ.ਐਨ.ਐਮ , ਸ਼੍ਰੀਮਤੀ ਜਗਮੀਤ ਕੌਰ ਏ.ਐਨ.ਐਮ, ਸ਼੍ਰੀਮਤੀ ਅਮਨਦੀਪ ਕੌਰ ਏ.ਐਨ.ਐਮ, ਸ਼੍ਰੀਮਤੀ ਸੁਰਪਾਲ ਕੌਰ ਏ.ਐਨ.ਐਮ , ਸ਼੍ਰੀ ਸਤੀਸ ਕੁਮਾਰ , ਸ਼੍ਰੀ ਪਰਮਿੰਦਰਪਾਲ ਸਿੰਘ , ਆਸਾ ਵਰਕਰ ਸ਼੍ਰੀਮਤੀ ਵੀਰਪਾਲ ਕੌਰ ਅਤੇ ਸ਼੍ਰੀਮਤੀ ਨਿਸ਼ਾ ਗਰਗ ਆਸਾ ਵਰਕਰ ਆਦਿ ਹਾਜਰ ਸਨ l
# Contact us for News and advertisement on 980-345-0601
Kindly Like,Share & Subscribe http://charhatpunjabdi.com
1501600cookie-checkਵਿਸ਼ੇਸ ਟੀਕਾਕਰਨ ਮੁਹਿੰਮ ਦੌਰਾਨ ਘਰ ਘਰ ਜਾ ਕੇ ਬੱਚਿਆ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ:- ਡਾ. ਗੁਰਮੇਲ ਸਿੰਘ