December 22, 2024

Loading

ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, 23 ਅਪ੍ਰੈਲ- ਗਊ ਸੇਵਾ ਪਰਿਵਾਰ ਵੱਲੋਂ ਬਣਾਏ ਜਾ ਰਹੇ ਪਸ਼ੂ ਹਸਪਤਾਲ ਦੇ ਉਦਘਾਟਨ ਮੌਕੇ ਪੁਰਾਣਾ ਦੁਰਗਾ ਮੰਦਰ ਲਾਲਾ ਰਾਮ ਸਿੰਘ ਵਾਲਾ ਵੱਲੋਂ ਸ੍ਰੀ ਰਮਾਇਣ ਜੀ ਦੇ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਮਾਤਾ ਬਿਮਲਾ ਦੇਵੀ ਉਭੇ ਵਾਲੇ, ਸ੍ਰੀ.ਸ੍ਰੀ 1008 ਮਹਮੰਗਲੇਸ਼ਵਰ ਸਵਾਮੀ ਸ੍ਰੀ ਸੁਰੇਸ਼ ਮੁਨੀ ਜੀ, ਖਾਦੀ ਉਦਯੋਗ ਬੋਰਡ ਦੇ ਚੇਅਰਮੈਨ ਪੰਜਾਬ ਇੰਦਰਜੀਤ ਸਿੰਘ ਮਾਨ, ਸਾਈ ਮੰਦਰ ਦੇ ਸੰਚਾਲਕ ਬਾਬਾ ਬ੍ਰਿਜ਼ ਲਾਲ ਵਿਸ਼ੇਸ ਤੌਰ ਤੇ ਸਾਮਿਲ ਹੋਏ।
ਸਮਾਗਮ ਦੌਰਾਨ ਵੇਦ ਭਾਰਤੀ ਦੇ ਪ੍ਰਚਾਰਕ ਸੰਗੀਤਾ ਭਾਰਤੀ ਨੇ ਸੰਸਥਾਂ ਵੱਲੋਂ ਕੀਤੀ ਜਾ ਰਹੀ ਸੇਵਾ ਤੇ ਕੰਮਾਂ ਸਬੰਧੀ ਜਾਣਕਾਰੀ ਦੇਣ ਲਈ ਸੰਸਥਾਂ ਦੀ ਵੇਵ ਸਾਇਟ ਗਊ ਸੇਵਾ ਪਰਿਵਾਰ ਲਾਂਚ ਕੀਤੀ ਗਈਲ ਇਸ ਮੌਕੇ ਸੁਰੇਸ਼ ਮੁਨੀ ਜੀ ਮਹਾਰਾਜ਼, ਮਾਤਾ ਬਿਮਲਾ ਦੇਵੀ, ਵੇਦ ਭਾਰਤੀ ਆਦਿ ਵੱਲੋਂ ਸੰਸਥਾਂ ਦੀ ਆਰਥਿਕ ਮੱਦਦ ਵੀ ਕੀਤੀ ਗਈ। ਜਿਕਰਯੋਗ ਹੈ ਕਿ ਇਹ ਸੰਸਥਾਂ ਸੜਕ ਹਾਦਸੇ ਵਿੱਚ ਜਖ਼ਮੀ ਗਊਆਂ ਸਮੇਤ ਹੋਰ ਜਾਨਵਰਾਂ ਦੇ ਇਲਾਜ਼ ਲਈ ਪਿਛਲੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੀ ਹੈ . ਗਊ ਸੇਵਾ ਪਰਿਵਾਰ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਕੁਟੀਆਂ ਪੁੱਲ ਨੇੜੇ ਗਊ ਸੇਵਾ ਪਰਿਵਾਰ ਹਸਪਤਾਲ ਬਣਾਇਆ ਗਿਆ ਹੈ।
ਇਸ ਮੌਕੇ ਮਾਤਾ ਬਿਮਲਾ ਦੇਵੀ ਜੀ ਉੱਭੇ ਵਾਲਿਆਂ ਵੱਲੋਂ 1101 ਸ੍ਰੀ ਦੁਰਗਾ ਸਤੂਤੀ ਜੀ ਦੇ ਜਾਪ ਕਰਵਾਏ ਗਏ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਅਸੋਕ ਮਿੱਤਲ ਨੇ ਨਿਭਾਈ। ਇਸ ਮੌਕੇ ਹੇਮੰਤ ਕੁਮਾਰ, ਸ਼ਿਵਮ ਗੋਇਲ, ਮੋਹਿਤ ਸਿੰਗਲਾ, ਅਨੀਸ਼ ਕਾਂਸਲ, ਪਿੰਕੀ ਬਾਲੀਆਂ, ਸਮੂਹ ਕਾਵੜ ਸੰਘ ਤੇ ਚਰਨਪਾਦੁਕਾ ਸੇਵਾ ਦਲ, ਜਲ ਸੇਵਾ ਦਲ ਦੇ ਮੈਂਬਰ ਸਾਮਲ ਹੋਏ
# Contact us for News and advertisement on 980-345-0601
Kindly Like,Share & Subscribe http://charhatpunjabdi.com
149320cookie-checkਜਖ਼ਮੀ ਜਾਨਵਰਾਂ ਦੇ ਇਲਾਜ਼ ਲਈ ਬਣਾਏ ਹਸਪਤਾਲ ਚ ਸ੍ਰੀ ਰਮਾਇਣ ਜੀ ਦੇ ਪਾਠ ਦਾ ਪਾਇਆ ਭੋਗ
error: Content is protected !!