ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ:ਮੁਸਲਿਮ ਭਾਈਚਾਰੇ ਦੇ ਚੱਲ ਰਹੇ ਪਵਿੱਤਰ ਰਮਜਾਨ ਦੇ ਮਹੀਨੇ ਵਿੱਚ ਰੱਖੇ ਰੋਜਾ ਅਫਤਾਰ ਨੂੰ ਖਾਦੀ ਬੋਰਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਸ਼ਿਰਕਤ ਕਰਕੇ ਰੋਜਾ ਖੁਲਵਾਇਆ। ਇਸ ਮੌਕੇ ਮੁਸਲਿਮ ਭਾਈਚਾਰੇ ਦਾ ਇੱਕ ਵੱਡਾ ਇਕੱਠ ਸੀ ਜੋ ਲਗਾਤਾਰ ਰੋਜੇ ਰੱਖ ਰਹੇ ਸਨ। ਇਸ ਤੋਂ ਇਲਾਵਾ ਹਰ ਧਰਮ ਦੇ ਵਿਅਕਤੀਆਂ ਨੇ ਵੀ ਮੁਸਲਮਾਨ ਭਾਈਚਾਰੇ ਨਾਲ ਖੁਸ਼ੀ ਦਾ ਇਜਹਾਰ ਕਰਦਿਆਂ ਰਮਜਾਨ ਮਹੀਨੇ ਦੀ ਵਧਾਈ ਦਿੰਦੇ ਹੋਏ ਇੱਕ ਦੂਜੇ ਨਾਲ ਠੋਸ ਏਕਤਾ ਦਾ ਸਬੂਤ ਦਿੱਤਾ।
ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਮੁਸਲਿਮ ਭਾਈਚਾਰੇ ਨੂੰ ਵਿਸਵਾਸ ਦਿਵਾਇਆ ਕਿ ਉਨਾਂ ਨੂੰ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ ਅਤੇ ਦੀ ਸੇਵਾ ਵਿੱਚ ਹਰ ਸਮੇਂ ਹਾਜਰ ਹੋਵਾਂਗਾ। ਮਾਨ ਨੇ ਕਿਹਾ ਕਿ ਹਰ ਧਰਮ ਸਾਨੂੰ ਮਿਲ ਜੁਲ ਕੇ ਰਹਿਣਾ ਸਿਖਾਉਂਦਾ ਹੈ। ਪਰ ਕੁੱਝ ਫੁੱਟ ਪਾਊ ਤਾਕਤਾਂ ਨੂੰ ਇਹ ਰਾਸ ਨਹੀ ਆ ਰਿਹਾ। ਅਜਿਹੀਆਂ ਤਾਕਤਾਂ ਨੇ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ। ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਆਉਣ ਵਾਲੇ ਈਦ ਦੇ ਪਵਿੱਤਰ ਤਿਉਹਾਰ ਤੇ ਮਾਲੀ ਮੱਦਦ ਦਾ ਐਲਾਨ ਵੀ ਕੀਤਾ। ਇਸ ਮੌਕੇ ਮਸਜਿਦ ਦੇ ਪ੍ਰਧਾਨ ਡਾ. ਬੱਬੂ ਖਾਂਨ ਅਤੇ ਸਕੱਤਰ ਰਾਸੀਦ ਖਾਨ ਅਤੇ ਸਮੂਹ ਕਮੇਟੀ ਮੈਂਬਰਾ ਨੇ ਆਈਆਂ ਸਖਸ਼ੀਅਤਾਂ ਦਾ ਸਵਾਗਤ ਕਰਦੇ ਹੋਏ ਤੰਦਰੁਸਤੀ, ਤਰੱਕੀ ਅਤੇ ਲੰਬੀ ਉਮਰ ਦੀ ਦੁਆ ਕੀਤੀ।
#For any kind of News and advertisement
contact us on 980 -345-0601
#Kindly LIke, Share & Subscribe
our News Portal://charhatpunjabdi.com
1483400cookie-checkਆਪਸੀ ਭਾਈਚਾਰੇ ਅੰਦਰ ਫੁੱਟ ਪਾਉਣ ਵਾਲੀਆਂ ਤਾਕਤਾਂ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ- ਇੰਦਰਜੀਤ ਮਾਨ