December 22, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ 27 ਫਰਵਰੀ ,(ਸਤ ਪਾਲ ਸੋਨੀ) : ਅੱਜ ਭਗਤ ਰਵਿਦਾਸ ਧਰਮਸਾਲਾ ਸੁਸਾਇਟੀ, ਹੈਬੋਵਾਲ ਖੁਰਦ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 646ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਬੜੀ ਸ਼ਰਧਾ ਅਤੇ ਉਤਸਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵੱਖ ਵੱਖ ਕੀਰਤਨੀ ਜੱਥਿਆਂ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਦੀ ਵਿਆਖਿਆ ਨਾਲ ਸੰਗਤਾਂ ਨੂੰ ਗੁਰੂ ਨਾਲ ਜੋੜਿਆ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਗੁਰੂ ਰਵਿਦਾਸ ਜੀ ਦੇ ਇਤਿਹਾਸ ਤੇ ਰੌਸ਼ਨੀ ਪਾਈ ਗਈ ਤੇ ਹਾਜਰੀਨ ਨੂੰ ਜਾਤਾਂ-ਪਾਤਾਂ ਤੇ ਹੋਰ ਸਮਾਜਿਕ ਬੁਰਾਇਆ ਦੇ ਖਾਤਮੇ ਲਈ ਡਟ ਕੇ ਹੰਭਲਾ ਮਰਨ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਮਹਿੰਦੀ ਕੌਰ ਘੁੰਮਣ, ਮੇਅਰ ਬਲਕਾਰ ਸਿੰਘ ਸੰਧੂ, ਵਿਧਾਇਕ ਗੁਰਪ੍ਰੀਤ ਸਿੰਘ ਗੋਗੀ, ਸੁਖਚੈਨ ਕੌਰ ਬੱਸੀ, ਗੁਰਮੀਤ ਸਿੰਘ ਪ੍ਰਧਾਨ ਜਗਤ ਰਾਮ, ਸੈਕਟਰੀ ਜਸਵੀਰ ਸਿੰਘ ਜਸੀ ਸਟੂਡੀਓ, ਹਰਦੇਵ ਸਿੰਘ ਬੋਪਾਰਾਏ ਕੌਮੀ ਪ੍ਰਧਾਨ ਡਾ. ਬੀ. ਆਰ ਅੰਬੇਦਕਰ ਇੰਟਰਨੈਸ਼ਨਲ ਸੰਗਠਨ , ਸੁਰਿੰਦਰ ਸਿੰਘ ਛਿੰਦਾ,ਗੁਰਚਰਨ ਸਿੰਘ, ਬਿਰਰਮਜੀਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ, ਸਤਪਾਲ ਸਿੰਘ, ਭਰਪੂਰ ਕੁਲਦੀਪ ਸ਼ਰਮਾ, ਦਵਿੰਦਰ ਸਿੰਘ ਮਾਂਗਟ, ਬੰਤ ਸਿੰਘ, ਕੁਲਦੀਪ ਕੁਮਾਰ, ਗੁਰਜੀਤ ਸਿੰਘ, ਹੈਪੀ,ਅਮ੍ਰਿੰਤਪਾਲ ਸਿੰਘ, ਬਲਦੇਵ ਸਿੰਘ, ਬਿੱਟੂ ਸਾਂਈ, ਤਿਲਕ ਰਾਜ ਅਤੇ ਰਾਜ ਪਾਲ ਆਦਿ ਸ਼ਾਮਲ ਸਨ।
#For any kind of News and advertisment contact us on 9803 -450-601
#Kindly LIke, Share & Subscribe our News Portal://charhatpunjabdi.com
141950cookie-checkਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
error: Content is protected !!