ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ) – ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਗੁਰਮੇਲ ਸਿੰਘ ਦੀ ਅਗਵਾਈ ਹੇਠ ਬਲਾਕ ਬਾਲਿਆਂਵਾਲੀ ਵਿੱਚ 13 ਤੋਂ 17 ਫਰਵਰੀ 2023 ਤੱਕ ਵਿਸ਼ੇਸ ਟੀਕਾਕਰਨ ਮੁਹਿੰਮ ਸ਼ੁਰੂ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ ਟੀਕਾਕਰਨ ਕੈਂਪ ਲਗਾਏ ਜਾਣੇ ਹਨ।
ਇਹਨਾਂ ਕੈਪਾਂ ਦੇ ਮੁੱਖ ਏਜੰਡਾ 0 ਤੋਂ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਮੁਕੰਮਲ ਟੀਕਾਕਰਨ ਹੈ। ਉਹਨਾਂ ਕਿਹਾ ਕਿ ਇਸ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚੇ ਅੰਸ਼ਕ ਤੌਰ ਤੇ ਟੀਕਾਕਰਨ ਨਹੀਂ ਹੋਇਆ। ਟੀਕਾਕਰਨ ਤੋਂ ਰਹਿਤ ਜਾਂ ਅੰਸਕ ਤੌਰ ਤੇ ਟੀਕਾਕਰਨ ਵਾਲੀਆਂ ਗਰਭਵਤੀ ਔਰਤਾਂ ਹਨ। ਉਹਨਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਅਹਿਮ ਖੇਤਰਾਂ ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ। ਪ੍ਰਵਾਸੀ ਮਜਦੂਰ, ਖਾਨਾਬਦੋਸ ਸਾਈਟਾਂ, ਇੱਟਾਂ ਦੇ ਭੱਠੇ ਪਥੇਰਾਂ, ਸੈਲਰ ਆਦਿ ਹਨ।
ਉਹਨਾਂ ਦੱਸਿਆ ਕਿ ਇਸ ਟੀਕਾਕਰਨ ਦਾ ਮਕਸਦ ਨਵਜੰਮੇ ਬੱਚੇ ਜਿਹਨਾਂ ਨੂੰ ਘਰ ਵਿੱਚ ਡਿਲੀਵਰ ਕੀਤਾ ਗਿਆ ਸੀ ਅਤੇ ਜਨਮ ਦੀਆਂ ਵੈਕਸੀਨੇਸ ਖੁਰਾਕਾਂ ਲੈਣ ਤੋਂ ਖੁੰਝ ਗਏ ਸਨ। ਇਸ ਤੋਂ ਇਲਾਵਾ ਖਾਲੀ ਰੂਟੀਨ ਟੀਕਾਕਰਨ ਸੈਸਨਾਂ ਕਰਕੇ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਇਸ ਮੁਹਿੰਮ ਲਈ ਪੱਬਾ ਭਾਰ ਹਨ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਝਾਂ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਜਗਤਾਰ ਸਿੰਘ ਬਲਾਕ ਐਜੂਕੇਟਰ ਤੇ ਮਨਜੀਤ ਸਿੰਘ ਬਲਾਕ ਐਜੂਕੇਟਰ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1399210cookie-checkਸਿਹਤ ਵਿਭਾਗ ਵੱਲੋ ਵਿਸ਼ੇਸ ਟੀਕਾਕਰਨ ਕੈਂਪ ਲਗਾਏ ਜਾਣਗੇ- ਡਾ. ਗੁਰਮੇਲ ਸਿੰਘ