ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, 25 ਜਨਵਰੀ (ਪ੍ਰਦੀਪ ਸ਼ਰਮਾ) – ਨਵ ਭਾਰਤ ਕਲਾ ਮੰਚ ਰਾਮਪੁਰਾ ਫੂਲ ਦੀ ਮੀਟਿੰਗ ਮੰਚ ਪ੍ਰਧਾਨ ਸੁਰਿੰਦਰ ਧੀਰ ਦੀ ਅਗਵਾਈ ਵਿੱਚ ਸਥਾਨਕ ਗੀਤਾਂ ਭਵਨ ਵਿਖੇ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਮੰਚ ਵੱਲੋਂ ਗੰਤਤਰਤਾਂ ਦਿਵਸ ਮੌਕੇ ਕਰਵਾਏ ਜਾਣ ਵਾਲੇ ਨਾਟਕ ਮੇਲੇ ਨੂੰ ਮੁਲਤਵੀ ਕਰਕੇ 23 ਮਾਰਚ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ।
ਮੰਚ ਦੇ ਪ੍ਰਧਾਨ ਸੁਰਿੰਦਰ ਧੀਰ ਨੇ ਦੱਸਿਆ ਕਿ ਕੁਝ ਜ਼ਰੂਰੀ ਕਾਰਨਾਂ ਕਰਕੇ ਨਾਟਕ ਮੇਲਾ 26 ਜਨਵਰੀ ਦੀ ਬਜਾਏ 23 ਮਾਰਚ ਨੂੰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਹਾਜ਼ਰ ਮੈਂਬਰਾਂ ਨੇ ਆਪਣੀ ਸਹਿਮਤੀ ਦਿੱਤੀ। ਧੀਰ ਨੇ ਦੱਸਿਆ ਕਿ ਮੰਚ ਵੱਲੋਂ ਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਚ ਦੇ ਡਾਇਰੈਕਟਰ ਸੁਖਮੰਦਰ ਕਲਸੀ, ਸਹਾਇਕ ਡਾਇਰੈਕਟਰ ਸੁਭਾਸ਼ ਪੈਂਟਰ, ਸਕੱਤਰ ਰਜਨੀਸ਼ ਕਰਕਰਾ, ਬਲਦੇਵ ਜਿੰਦਲ, ਰਵੀ ਕਾਂਸਲ, ਮਾ ਭਗਵਾਨ ਦਾਸ, ਹਰਦੀਪ ਸਿੰਘ, ਕ੍ਰਿਸ਼ਨ ਕੁਮਾਰ, ਰਾਣਾ ਸ਼ਰਮਾ, ਗੁਰਪ੍ਰੀਤ ਸੀਟਾ, ਹੈਪੀ ਰਤਨ ਆਦਿ ਸ਼ਾਮਲ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1388200cookie-checkਨਵ ਭਾਰਤ ਕਲਾ ਮੰਚ ਦੀ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ