ਚੜ੍ਹਤ ਪੰਜਾਬ ਦੀ
ਲੁਧਿਆਣਾ , 19 ਦਸੰਬਰ (ਤਰਲੋਚਨ ਸਿੰਘ ),: ਮਨੁੱਖ ਦੇ ਤੀਜੇ ਨੇਤਰ ਵਜੋਂ ਜਾਣੀ ਜਾਂਦੀ ਵਿੱਦਿਆ, ਪੜ੍ਹਾਈ ਨੂੰ ਗ੍ਰਹਿਣ ਕਰਨ ਲਈ ਬੱਚੇ ਭਾਵ ਵਿੱਦਿਆਰਥੀ ਨੂੰ ਆਪਣਾ ਵਿੱਦਿਅਕ ਜੀਵਨ ਸਿਰਫ਼ ਪੜ੍ਹਾਈ ਨੂੰ ਹੀ ਸਮਰਪਿਤ ਕਰਨਾ ਚਾਹੀਦਾ ਹੈ ਜਿਸ ਕਾਰਨ ਉਹ ਉਸਾਰੂ ਅਤੇ ਸੁਚਾਰੂ ਭਵਿੱਖ ਸਿਰਜ ਕੇ ਨਵੀਨ ਤਕਨੀਕਾਂ ਦਾ ਮੁਕਾਬਲਾ ਕਰਨ ਯੋਗ ਬਣਦਾ ਹੈ। ਏਨਾ ਹੀ ਨਹੀਂ ਇਸ ਦੇ ਨਾਲ ਜਿੱਥੇ ਵਿੱਦਿਆਰਥੀ ਨੂੰ ਆਪਣੇ ਅਧਿਆਪਕ ਗੁਰੂ ਦਾ ਸਨਮਾਨ ਕਰਨਾ ਚਾਹੀਦਾ ਹੈ । ਉੱਥੇ ਹੀ ਅਧਿਆਪਕ ਵਰਗ ਵੀ ਆਪਣੀ ਨੈਤਿਕ ਜਿੰਮੇਵਾਰੀ ਨੂੰ ਸਮਝਦਿਆਂ ਹਰ ਬੱਚੇ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਆਪਣੇ ਪੇਸ਼ੇ ਪ੍ਰਤੀ ਸੁਹਿਰਦ ਰਹੇ।
ਉਸਾਰੂ ਤੇ ਸੁਚਾਰੂ ਭਵਿੱਖ ਲਈ ਪੜ੍ਹਾਈ ਨੂੰ ਸਮਰਪਿਤ ਹੋਣਾ ਜਰੂਰੀ – ਸਵਾਮੀ ਸੰਕਰਾ ਨੰਦ ਜੀ ਭੂਰੀ ਵਾਲੇ
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਧਾਰਮਿਕ ਤੇ ਸਮਾਜ ਸੇਵੀ ਸਖਸੀ਼ਅਤ ਸਵਾਮੀ ਸੰਕਰਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਨੇ ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ , ਡਾਬਾ ਲੁਹਾਰਾ ਰੋਡ ਵਿਖੇ ਵਿੱਦਿਆ ਅਤੇ ਮੌਜੂਦਾ ਹਾਲਾਤਾਂ ’ ਤੇ ਹੋਏ ਸੈਮੀਨਾਰ ਦਾ ਉਦਘਾਟਨ ਕਰਦਿਆਂ ਕੀਤਾ। ਸਵਾਮੀ ਜੀ ਨੇ ਕਿਹਾ ਕਿ ਭਾਵੇਂ ਅਸੀਂ ਵਿਗਿਆਨਕ ਖੋਜਾਂ ਨਾਲ ਸਮੇਂ ਦੇ ਹਾਣੀ ਹੋਣ ਦਾ ਦਾਅਵਾ ਕਰ ਰਹੇ ਹਾਂ ਪਰੰਤੂ ਅੱਜ ਸਾਡੇ ਜੀਵਨ ’ ਚ ਬਹੁਤ ਵਿਗਾੜ ਆ ਚੁੱਕੇ ਹਨ ਜਿਸ ਕਾਰਨ ਮਨੁੱਖਾ ਜੀਵ ਆਪਣੇ ਮਿਸ਼ਨ ਤੋਂ ਭਟਕ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਕੂਲਾਂ ਅੰਦਰ ਪੜ੍ਹਾਈ ਦੇ ਨਾਲ-ਨਾਲ ਅਜਿਹੇ ਸਮਾਗਮ/ਸੈਮੀਨਾਰਾਂ ਦਾ ਹੋਣਾ ਜਰੂਰੀ ਹੈ ਜਿਸ ਨਾਲ ਉਨ੍ਹਾਂ ਨੂੰ ਸਮਾਜਿਕ ਅਤੇ ਧਾਰਮਿਕ ਸੇਧ ਮਿਲ ਕੇ ਇੱਕ ਚੰਗੇ ਇਨਸਾਨ ਬਣਨ ਦੀ ਸੂਝ ਪ੍ਰਾਪਤ ਹੋ ਸਕੇ। ਇਸ ਮੌਕੇ ਸੁਰਿੰਦਰਪਾਲ ਗਰਗ ਚੇਅਰਮੈਨ ਇੰਡੀਅਨ ਪਬਲਿਕ ਸਕੂਲ ਪ੍ਰਬੰਧਕੀ ਬੋਰਡ , ਡਾਇਰੈਕਟਰ ਸਰਿਤਾ ਗਰਗ , ਪ੍ਰਿੰਸੀਪਲ ਮਧੂ ਬਾਲਾ ਆਦਿ ਨੇ ਸਵਾਮੀ ਸੰਕਰਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਦਾ ਭਰਪੂਰ ਸਵਾਗਤ ਅਤੇ ਸਨਮਾਨ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਵਾਮੀ ਓਮਾ ਨੰਦ, ਭਾਈ ਬਲਜਿੰਦਰ ਸਿੰਘ ਲਿੱਤਰ, ਲਵਪ੍ਰੀਤ ਸਿੰਘ ਲਵਲੀ, ਭੁਪਿੰਦਰ ਸਿੰਘ, ਇੰਦਰਪਾਲ ਸਿੰਘ, ਕੋਆਰਡੀਨੇਟਰ ਸੁਮਨਦੀਪ ,ਗੁਰਜੀਤ ਕੌਰ , ਪੂਜਾ ਸਿੰਗਲਾ ਰਾਜ ਕੁਮਾਰ ਤਿਵਾੜੀ , ਰਮਨਦੀਪ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1359000cookie-checkਇੰਡੀਅਨ ਪਬਲਿਕ ਸਕੂਲ ਡਾਬਾ ’ਚ ਕਰਵਾਇਆ ਵਿੱਦਿਆ ਅਤੇ ਮੌਜੂਦਾ ਹਾਲਾਤਾਂ ’ ਤੇ ਸੈਮੀਨਾਰ