ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 5 ਅਕਤੂਬਰ(ਪ੍ਰਦੀਪ ਸ਼ਰਮਾ) : ਨਵ ਭਾਰਤ ਕਲਾ ਮੰਚ ਰਾਮਪੁਰਾ ਫੂਲ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੇ ਅੱਠਵੇ ਦਿਨ ਦਾ ਉਦਘਾਟਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਸਮਾਜ ਸੇਵੀ ਕੁਲਦੀਪ ਗਰਗ ਰਾਈਆ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਮੰਚ ਦੇ ਕਲਾਕਾਰਾਂ ਵੱਲੋਂ ਲਕਸ਼ਮਣ ਬੇਹੋਸ਼ ਸੀਨ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆਂ। ਰਾਮਲੀਲਾ ਦੋਰਾਨ ਬੈਠੀ ਸੰਗਤ ਨੇ ਪਾਤਰਾ ਦੀ ਖੂਬ ਸ਼ਲਾਘਾ ਕੀਤੀ।
ਸੁਭਾਸ਼ ਤੇ ਬਸੰਤ ਵੱਲੋਂ ਪੇਸ਼ ਕੀਤੇ ਮਾਲੀ ਮਾਲਨ ਦੇ ਸੀਨ ਨੇ ਸਭ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ। ਇਸ ਮੌਕੇ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਤੇ ਵਿਸ਼ੇਸ਼ ਮਹਿਮਾਨ ਕੁਲਦੀਪ ਗਰਗ ਰਾਈਆ ਨੇ ਕਿਹਾ ਕਿ ਨਵ ਭਾਰਤ ਕਲਾ ਮੰਚ ਵੱਲੋਂ ਰਾਮਲੀਲਾ ਕਰਵਾਉਣ ਦਾ ਬਹੁਤ ਵਧੀਆ ਉਪਰਾਲਾ ਹੈ। ਇਸ ਨਾਲ ਜਿੱਥੇ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਬਾਰੇ ਪਤਾ ਲੱਗਦਾ ਹੈ ਉੱਥੇ ਹੀ ਉਨ੍ਹਾਂ ਦੇ ਵਿਖਾਏ ਰਸਤੇ ਉੱਪਰ ਚੱਲਣ ਦੀ ਪ੍ਰੇਰਨਾ ਮਿਲਦੀ ਹੈ।
ਸਮਾਗਮ ਦੌਰਾਨ ਨਵ ਭਾਰਤ ਕਲਾ ਮੰਚ ਦੇ ਪ੍ਰਧਾਨ ਸੁਰਿੰਦਰ ਧੀਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨਾ ਕਿਹਾ ਕਿ ਅੱਜ ਰਾਮਲੀਲਾ ਦੀ ਸਮਾਪਤੀ ਮੌਕੇ ਤੇ ਰਾਜ ਤਿਲਕ ਦਾ ਆਯੋਜਿਨ ਹੋਵੇਗਾ। ਇਸ ਮੌਕੇ ਡਾਇਰੈਕਟਰ ਸੁਖਮੰਦਰ ਕਲਸੀ, ਜਨਰਲ ਸੈਕਟਰੀ ਰਜਨੀਸ਼ ਕਰਕਰਾ, ਡਾ. ਅਜੀਤ ਅੱਗਰਵਾਲ, ਸੁਖਮੰਦਰ ਰਾਮਪੁਰਾ, ਸਨੀ ਰਾਵਲਾ, ਬਸੰਤ ਕਸੂਤਾ, ਸ਼ੁਭਾਸ਼ ਪੇਂਟਰ, ਗੁਰਪ੍ਰੀਤ ਸੀਟਾ, ਬਲਦੇਵ ਜਿੰਦਲ, ਹੈਪੀ ਰਤਨ, ਟੈਣੀ ਬੁੱਗਰ, ਹਰਦੀਪ ਚਾਹਲ, ਡਾ. ਰਜਿੰਦਰ ਸਿੰਘ, ਜਤਿੰਦਰ ਬਾਂਸਲ, ਲਖਵਿੰਦਰ ਧੀਰ, ਰਾਜੇਸ਼ ਕੁਮਾਰ ਬੱਲੀ, ਸੁਖਮਨਦੀਪ ਸਿਕੰਦਰ, ਹਰਸ਼ਦੀਪ ਸਿੰਘ, ਅਨਿਕੇਤ ਕਰਕਰਾ, ਜਗਤਾਰ ਮਾਨ, ਪੰਕਜ਼ ਗੋਇਲ, ਕ੍ਰਿਸ਼ਨ ਕੁਮਾਰ, ਮਾ. ਭਗਵਾਨ ਦਾਸ, ਪਵਨ ਮਹਿਤਾ ਆਦਿ ਸ਼ਾਮਲ ਸਨ।
#For any kind of News and advertisment contact us on 980-345-0601
1301800cookie-checkਖਾਦੀ ਬੋਰਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਕੀਤਾ ਰਾਮਲੀਲਾ ਦਾ ਉਦਘਾਟਨ