November 21, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ18 ਸਤੰਬਰ  (ਪ੍ਰਦੀਪ ਸ਼ਰਮਾ):  -ਸੀਨੀਅਰ ਮੈਡੀਕਲ ਅਫਸਰ ਡਾ ਅੰਜੂ ਕਾਂਸਲ ਦੀ ਅਗਵਾਈ ਵਿੱਚ ਡਾਕਟਰ ਬਿਕਰਮਜੀਤ ਸਿੰਘ ਮੈਡੀਕਲ ਅਫਸਰ ਅਤੇ ਨੋਡਲ ਅਫਸਰ ਡਾ ਅਸ਼ੀਸ ਬਾਜਾਜ ਦੀ ਦੇਖਰੇਖ ਹੇਠ ਰਾਸਟਰੀ ਪਲਸ ਪੇਲੀਓ ਮੁਹਿੰਮ ਦੇ ਪਹਿਲੇ ਦਿਨ 354 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆ ਗਈਆ।
ਇਸ ਮੌਕੇ ਨੋਡਲ ਅਫਸਰ ਡਾ ਅਸ਼ੀਸ ਬਾਜਾਜ ਨੇ ਦੱਸਿਆ ਕਿ ਸਿਵਲ ਹਸਪਤਾਲ ਰਾਮਪੁਰਾ ਅਧੀਨ ਆਉਦੇ ਇਲਾਕੇ ਨੂੰ ਕਵਰ ਕਰਨ ਲਈ ਅੱਜ ਪਹਿਲੇ ਦਿਨ 11 ਬੂਥ ਅਤੇ ਇੱਕ ਮੋਬਾਈਲ ਟੀਮ ਦਾ ਗਠਨ ਕੀਤਾ ਗਿਆ, ਸਿਹਤ ਕਰਮਚਾਰੀ ਵੱਲੋਂ ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੌਲੀਓ ਬੂੰਦਾਂ ਪਿਲਾਈਆਂ ਗਈਆਂ। ਉਨਾਂ ਦੱਸਿਆਂ ਕਿ ਬਾਕੀ ਰਹਿੰਦੇ ਬੱਚਿਆਂ ਨੂੰ ਪੋਲੀਓ ਖੁਰਾਕ ਦੇਣ ਅਗਲੇ ਦੋ ਦਿਨ ਟੀਮਾਂ ਘਰਾਂ ਵਿੱਚ ਜਾਣਗੀਆਂ ਤਾਂ ਜੋ ਇੱਕ ਵੀ ਬੱਚਾ ਪੋਲੀਓ ਖੁਰਾਕ ਤੋ ਵਾਂਝਾ ਨਾ ਰਹੇ। ਸਿਹਤ ਟੀਮਾਂ ਦੀ ਸੁਪਰਵੀਜਨ ਲਈ ਦੋ ਸੁਪਰਵਾਈਜਰ ਵੀ ਲਾਏ ਗਏ ਹਨ।
#For any kind of News and advertisment contact us on 980-345-0601   
128420cookie-checkਰਾਸਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 354 ਬੱਚਿਆਂ ਨੂੰ ਪਲਾਈਆਂ ਪੋਲੀਓ ਬੂੰਦਾਂ
error: Content is protected !!