November 21, 2024

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ , (ਪ੍ਰਦੀਪ ਸ਼ਰਮਾ) : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਵਿੱਚ ਮੌਜੂਦ ਵਿਲੱਖਣ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਤਹਿਤ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਤੇ ਉਪ ਜਿਲਾ ਸਿੱਖਿਆ ਅਫਸਰ (ਸੈ.ਸਿ.) ਇਕਬਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾਈਟ ਪ੍ਰਿੰਸੀਪਲ ਮੈਡਮ ਸਤਿੰਦਰਪਾਲ ਕੌਰ ਅਤੇ ਬੀ.ਐਨ.ਓ. ਰਾਮਪੁਰਾ ਪ੍ਰਿੰਸੀਪਲ ਚਮਕੌਰ ਸਿੰਘ ਦੀ ਯੋਗ ਅਗਵਾਈ ਹੇਠ ਰਾਮਪੁਰਾ ਫੂਲ ਬਲਾਕ ਦੇ ਟੀਚਰ ਫੈਸਟ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਵੱਲੋਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਗਤੀਵਿਧੀਆਂ ਦੀ ਪੇਸ਼ਕਾਰੀ ਕੀਤੀ ਗਈ।
ਇਹਨਾਂ ਮੁਕਾਬਲਿਆਂ ਵਿੱਚ ਸੁੰਦਰ ਲਿਖਾਈ ਮੁਕਾਬਲੇ ਵਿੱਚ ਮੈਡਮ ਕੁਲਵੰਤ ਕੌਰ ਸੈਕੰਡਰੀ ਲਹਿਰਾ ਧੂਰਕੋਟ, ਪੰਜਾਬੀ ਵਿਸ਼ੇ ਵਿੱਚ ਵਿਕਾਸ ਗਰਗ ਹਾਈ ਸਕੂਲ ਖੋਖਰ, ਅੰਗਰੇਜ਼ੀ ਵਿਸ਼ੇ ਵਿੱਚ ਮੈਡਮ ਪ੍ਰਭਾ ਮਿਡਲ ਸਕੂਲ ਬਾਠ, ਸਮਾਜਿਕ ਸਿੱਖਿਆ ਵਿਸ਼ੇ ਵਿੱਚ ਮੈਡਮ ਰਣਜੀਤਾ ਹਾਈ ਸਕੂਲ ਕਰਾੜਵਾਲਾ, ਹਿੰਦੀ ਵਿਸ਼ੇ ਵਿੱਚ ਗੁਰਵਿੰਦਰ ਕੌਰ ਸੈਕੰਡਰੀ ਸਕੂਲ ਚੱਕ ਫਤਹਿ ਸਿੰਘ, ਸਾਇੰਸ ਵਿਸ਼ੇ ਵਿੱਚ ਦਿਕਸ਼ਾ ਜੈਨ ਸੈਕੰਡਰੀ ਸਕੂਲ ਪਿੱਥੋ, ਗਣਿਤ ਵਿਸ਼ੇ ਵਿੱਚ ਜਸਪਿੰਦਰ ਕੌਰ ਸੈਕੰਡਰੀ ਸਕੂਲ ਲਹਿਰਾ ਮੁਹੱਬਤ, ਕੰਪਿਊਟਰ ਸਾਇੰਸ ਵਿਸ਼ੇ ਵਿੱਚ ਜਸਵਿੰਦਰ ਸਿੰਘ ਹਾਈ ਸਕੂਲ ਕਰਾੜਵਾਲਾ ਨੇ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਆਪਣਾ ਸਥਾਨ ਬਣਾਇਆ।
ਵੱਖ ਵੱਖ ਵਿਸ਼ਿਆਂ ਵਿੱਚੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਬਲਾਕ ਨੋਡਲ ਅਫ਼ਸਰ ਚਮਕੌਰ ਸਿੰਘ ਪ੍ਰਿੰਸੀਪਲ ਸ.ਸ.ਸ.ਸ ਢਪਾਲੀ, ਗੁਰਪ੍ਰੀਤ ਸਿੰਘ ਡੀ.ਐਮ‌. ਪੰਜਾਬੀ ਵੱਲੋਂ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦਾ ਆਯੋਜਨ ਸ.ਸ.ਸ.ਸ ਰਾਮਪੁਰਾ ਮੰਡੀ (ਕੰਨਿਆਂ) ਵਿਖੇ ਸਕੂਲ ਇੰਚਾਰਜ ਮੀਨੂੰ ਗੁਪਤਾ ਦੇ ਸਹਿਯੋਗ ਨਾਲ ਵੱਖ ਵੱਖ ਵਿਸ਼ਿਆਂ ਦੇ ਬੀਐਮਜ ਵੱਲੋਂ ਕੀਤਾ ਗਿਆ।
#For any kind of News and advertisment contact us on 980-345-0601
127860cookie-checkਬਲਾਕ ਰਾਮਪੁਰਾ ਦੇ ਟੀਚਰ ਫੈਸਟ ਮੁਕਾਬਲਿਆਂ ਦਾ ਸਫ਼ਲ ਆਯੋਜਿਨ
error: Content is protected !!