![]()

ਸੰਦੌਡ਼ 1ਖਾਲਸਾ ਕਾਲਜ ਵਿਖੇ 47ਵਾਂ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ0 ਫਰਵਰੀ (ਹਰਮਿੰਦਰ ਸਿੰਘ ਭੱਟ): ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌਡ਼ ਵਿਖੇ 47ਵਾਂ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ।ਇਸ ਸਮਾਰੋਹ ਵਿੱਚ ਵਿਸ਼ੇਸ ਮਹਿਮਾਨ ਦੇ ਤੌਰ ਤੇ ਸੁਖਪਿੰਦਰ ਸਿੰਘ ਅਤੇ ਗੁਰਪ੍ਰੀਤ ਕੌਰ ਸੰਦੌਡ਼ (ਅਮਰੀਕਾ ਵਾਸੀ) ਨੇ ਸ਼ਿਰਕਤ ਕੀਤੀ। ਕਾਲਜ ਦੇ ਜਨਰਲ ਸਕੱਤਰ ਬਾਬੂ ਸਿੰਘ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਉਨਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਚੱਲ ਰਹੀਆਂ ਕੁਰੀਤੀਆਂ ਤੋਂ ਦੂਰ ਰਹਿਣ ਲਈ ਖੇਡਾਂ ਅਹਿਮ ਰੋਲ ਅਦਾ ਕਰਦੀਆਂ ਹਨ ਇਸ ਦੌਰਾਨ ਉਨਾਂ ਜਿਨਾਂ ਵਿਦਿਆਰਥੀਆਂ ਨੇ ਖੇਡਾਂ ਵਿੱਚ ਭਾਗ ਲਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਇਸ ਸਮਾਰੋਹ ਵਿੱਚ ਲਡ਼ਕਿਆਂ ਅਤੇ ਲਡ਼ਕੀਆਂ ਦੇ 400 ਮੀਟਰ,200 ਮੀਟਰ ਅਤੇ 100 ਮੀਟਰ ਦੀ ਦੌਡ਼,ਜੈਵਲਿਨ ਥਰੋ ਗੋਲਾ ਸੁੱਟਣਾ, ਲੰਬੀ ਛਾਲ, ਨੇਜਾ ਸੁੱਟਣਾ,ਸਾਟ ਪੁੱਟ ਦੇ ਮੁਕਾਬਲੇ ਕਰਵਾਏ ਗਏ।100 ਮੀਟਰ ਦੌਡ਼ ਵਿੱਚ ਬਲਜਿੰਦਰ ਕੌਰ,ਜਗਜੀਤ ਕੌਰ ਅਤੇ ਕੁਲਦੀਪ ਕੌਰ ਨੇ ਕ੍ਰਮਵਾਰ ਪਹਿਲੀ,ਦੂਜੀ ਅਤੇ ਤੀਜੀ ਪੁਜੀਸ਼ਨ ਹਾਸਿਲ ਕੀਤੀ।100 ਮੀਟਰ ਦੌਡ਼ ਵਿੱਚ ਰਣਯੋਧ ਸਿੰਘ , ਜ਼ਸਪ੍ਰੀਤ ਸਿੰਘ ਅਤੇ ਗੁਰਮੁੱਖ ਸਿੰਘ ਨੇ ਪਹਿਲੀ, ਦੂਜੀ, ਅਤੇ ਤੀਜੀ ਪੁਜੀਸ਼ਨ ਹਾਸਿਲ ਕੀਤੀ।ਲੰਬੀ ਛਾਲ ਵਿੱਚ ਰਣਯੋਧ ਸਿੰਘ,ਜੈਵਲਿਨ ਥਰੋ ਵਿੱਚ ਕਰਨਵੀਰ ੰਿਸੰਘ,ਡਿਸਕਸ ਥਰੋ ਵਿੱਚ ਯਾਸੀਨ ਅਤੇ ਲੰਬੀ ਛਾਲ ਵਿੱਚ ਜਗਜੀਤ ਕੌਰ,ਸਾਟ ਪੁੱਟ ਵਿੱਚ ਜਗਜੀਤ ਕੌਰ,ਜੈਵਲਿਨ ਥਰੋ ਵਿੱਚ ਬਲਜਿੰਦਰ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ।ਕਾਲਜ ਦੇ ਪ੍ਰਿੰਸੀਪਲ ਡਾ.ਪਰਮਜੀਤ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਪਡ਼ਾਈ ਦੇ ਨਾਲ ਖੇਡਾਂ ਵੱਲ ਆਉਣ ਲਈ ਉਤਸ਼ਾਹਿਤ ਕੀਤਾ ਗਿਆ।ਕਾਲਜ ਮੇਨੈਜਮੈਂਟ ਵੱਲੋਂ ਸੁਖਪਿੰਦਰ ਸਿੰਘ ਅਤੇ ਗੁਰਪ੍ਰੀਤ ਕੌਰ (ਐਨ.ਆਰ.ਆਈ.) ਦਾ ਸਨਮਾਨ ਕੀਤਾ ਗਿਆ।ਇਸ ਸਮਾਰੋਹ ਦੇ ਲਡ਼ਕਿਆਂ ਵਿੱਚੋਂ ਬੈਸਟ ਅਥਲੀਟ ਜ਼ਸਪ੍ਰੀਤ ਸਿੰਘ ਅਤੇ ਲਡ਼ਕੀਆਂ ਵਿੱਚੋਂ ਜਗਜੀਤ ਕੌਰ ਚੁਣੇ ਗਏ।ਖੇਡ ਵਿਭਾਗ ਦੇ ਇੰਚਾਰਜ ਪ੍ਰੋ.ਜਗਦੀਪ ਸਿੰਘ ਦੀ ਅਗਵਾਈ ਹੇਠ ਇਹ ਸਮਾਰੋਹ ਕਰਵਾਇਆ ਗਿਆ।ਇਸ ਮੌਕੇ ਪ੍ਰੋ.ਕੁਲਜੀਤ ਕੌਰ,ਪ੍ਰੋ.ਕਰਮਜੀਤ ਕੌਰ,ਪ੍ਰੋ.ਰਜਿੰਦਰ ਕੁਮਾਰ,ਪ੍ਰੋ.ਮੋਹਨ ਸਿੰਘ ਪ੍ਰੋ.ਸਵਰਨਜੀਤ ਸਿੰਘ,ਪ੍ਰੋ.ਬਚਿੱਤਰ ਸਿੰਘ ਅਤੇ ਪ੍ਰੋ.ਕਪਿਲ ਦੇਵ ਗੋਇਲ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜਿਰ ਸਨ।