December 21, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 15 ਅਗਸਤ (ਪ੍ਰਦੀਪ ਸ਼ਰਮਾ): ਸਰਕਾਰੀ ਹਾਈ ਸਕੂਲ ਖੋਖਰ ਤੇ ਸਰਕਾਰੀ ਪ੍ਰਾਇਮਰੀ ਸਕੂਲ ਖੋਖਰ ਵੱਲੋਂ ਅਜ਼ਾਦੀ ਦਾ 75 ਸਾਲਾ ਅੰਮ੍ਰਿਤ ਮਹਾਉਤਸਵ ਮੁੱਖ ਅਧਿਆਪਕਾ ਸ੍ਰੀਮਤੀ ਰਾਜਵੰਤ ਕੌਰ ਦੀ ਅਗਵਾਈ ਵਿੱਚ ਮਨਾਇਆ ਗਿਆ। ਰਾਜਵੰਤ ਕੌਰ ਤੇ ਪ੍ਰਾਇਮਰੀ ਤੇ ਹਾਈ ਦੋਵੇਂ ਸਕੂਲਾਂ ਦੇ ਸਟਾਫ਼ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ।  ਮੁੱਖ ਅਧਿਆਪਕਾ ਰਾਜਵੰਤ ਕੌਰ ਤੇ ਪੰਜਾਬੀ ਮਾਸਟਰ ਵਿਕਾਸ ਗਰਗ ਵੱਲੋਂ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਸਪੀਚ ਪੇਸ਼ ਕੀਤੀ ਗਈ ਤੇ ਵਿਦਿਆਰਥੀਆਂ ਨੂੰ ਅਜ਼ਾਦੀ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ ਚੇਤੇ ਕੀਤਾ ਗਿਆ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੀ ਭਾਵਨਾ ਨਾਲ ਲਬਰੇਜ਼ ਵੰਨਗੀਆਂ ਕੀਤੀਆਂ ਪੇਸ਼
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੀ ਭਾਵਨਾ ਨਾਲ ਲਬਰੇਜ਼ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ ਕਵਿਤਾ, ਗੀਤ, ਕੋਰੀਓਗ੍ਰਾਫੀ ਤੇ ਸਕਿੱਟ ਦੀ ਪੇਸ਼ਕਾਰੀ ਕੀਤੀ ਗਈ। ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਸਮੂਹ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।
ਇਸ ਮੌਕੇ ਐਸ.ਡੀ.ਐਮ. ਦਫਤਰ ਮੌੜ ਵੱਲੋਂ ਮੌੜ ਵਿਖੇ ਕਰਵਾਏ ਗਏ ਅਜ਼ਾਦੀ ਸਮਾਗਮ ਵਿੱਚ ਖੋਖਰ ਦੀਆਂ ਵਿਦਿਆਰਥਣਾਂ ਨੇ ਡੀ.ਪੀ.ਈ ਗੁਰਜੀਤ ਸਿੰਘ ਝੱਬਰ ਤੇ ਮੈਡਮ ਮਨਜਿੰਦਰ ਕੌਰ ਦੀ ਅਗਵਾਈ ਹੇਠ ਰਾਸ਼ਟਰੀ ਗਾਣ ਤੇ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ। ਹਲਕਾ ਮੌੜ ਦੇ ਵਿਧਾਇਕ ਸੁਖਬੀਰ ਮਾਇਸਰਖਾਨਾ ਵੱਲੋਂ ਇਹਨਾਂ ਵਿਦਿਆਰਥਣਾਂ ਨੂੰ 2100 ਰੁਪਏ ਤੇ ਹਾਈ ਸਕੂਲ ਖੋਖਰ ਨੂੰ 11000 ਰੁਪਏ ਦੀ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ।
#For any kind of News and advertisment contact us on 980-345-0601
125670cookie-checkਖੋਖਰ ਦੇ ਸਰਕਾਰੀ ਸਕੂਲ ਵਿਖੇ 75 ਸਾਲਾ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਇਆ
error: Content is protected !!