ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 13 ਜੁਲਾਈ (ਪ੍ਰਦੀਪ ਸ਼ਰਮਾ ) :ਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਰਾਮਪੁਰਾ ਫੂਲ ਦੀ ਡਾਕਟਰ ਰੰਜੂ ਜਿੰਦਲ ਵੱਲੋਂ ਬੱਚੇਦਾਨੀ ਦੀ ਰਸੌਲੀ ਤੋਂ ਪੀੜਿਤ ਇੱਕ ਹੋਰ ਔਰਤ ਦਾ ਬਗੈਰ ਆਪਰੇਸ਼ਨ ਆਯੂਰਵੈਦਿਕ ਦਵਾਈਆਂ ਨਾਲ ਸਫਲ ਇਲਾਜ ਕਰਕੇ ਉਸਨੂੰ ਬੀਮਾਰੀ ਤੋਂ ਮੁਕਤ ਕੀਤਾ ਗਿਆ। ਦੱਸਣਯੋਗ ਹੈ ਕਿ ਡਾਕਟਰ ਰੰਜੂ ਜਿੰਦਲ ਵੱਲੋਂ ਪਹਿਲਾਂ ਵੀ ਬੱਚੇਦਾਨੀ ਦੀ ਰਸੌਲੀ ਨਾਲ ਪੀੜਿਤ ਕਈ ਔਰਤਾਂ ਦਾ ਸਫਲ ਇਲਾਜ ਕੀਤਾ ਜਾ ਚੁੱਕਿਆ ਹੈ। ਰਾਮਪੁਰਾ ਫੂਲ ਵਾਸੀ ਗੁਰਮੀਤ ਕੌਰ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਬੱਚੇਦਾਨੀ ਦੀ ਰਸੌਲੀ ਤੋਂ ਪੀੜਿਤ ਹੋਣ ਕਾਰਣ ਉਹ ਕਾਫੀ ਪਰੇਸ਼ਾਨ ਰਹਿੰਦੀ ਸੀ। ਕਈ ਥਾਵਾਂ ਤੋਂ ਇਲਾਜ ਕਰਵਾਉਣ ਦੇ ਬਾਵਜੂਦ ਉਸਦੀ ਬੀਮਾਰੀ ਠੀਕ ਨਾਂ ਹੋ ਸਕੀ।
ਇਸ ਦੌਰਾਨ ਕਿਸੇ ਜਾਣਕਾਰ ਨੇ ਉਸਨੂੰ ਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਵਿਖੇ ਡਾਕਟਰ ਰੰਜੂ ਜਿੰਦਲ ਤੋਂ ਇਲਾਜ ਕਰਵਾਉਣ ਦੀ ਸਲਾਹ ਦਿੱਤੀ। ਇਸ ਦੌਰਾਨ ਡਾਕਟਰ ਰੰਜੂ ਜਿੰਦਲ ਵੱਲੋਂ ਆਯੂਰਵੈਦਿਕ ਪ੍ਰਣਾਲੀ ਨਾਲ ਉਸਦਾ ਇਲਾਜ ਸ਼ੁਰੂ ਕੀਤਾ ਗਿਆ। ਤਕਰੀਬਨ ਦੋ ਮਹੀਨੇ ਤੱਕ ਦਵਾਈ ਖਾਣ ਤੋਂ ਬਾਅਦ ਉਸਦੀ ਮੈਡੀਕਲ ਰਿਪੋਰਟ ਪੂਰੀ ਤਰਾਂ ਠੀਕ ਆਈ। ਗੁਰਮੀਤ ਕੌਰ ਨੇ ਦੱਸਿਆ ਕਿ ਹੁਣ ਉਹ ਪੂਰੀ ਤਰਾਂ ਠੀਕ ਹੋ ਚੁੱਕੀ ਹੈ।
ਡਾਕਟਰ ਰੰਜੂ ਜਿੰਦਲ ਨੇ ਦੱਸਿਆ ਕਿ ਆਯੂਰਵੈਦਿਕ ਇਲਾਜ ਪ੍ਰਣਾਲੀ ਰਾਹੀਂ ਗੰਭੀਰ ਤੋਂ ਗੰਭੀਰ ਬੀਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਆਯੂਰਵੈਦਿਕ ਦਵਾਈਆ ਦਾ ਸ਼ਰੀਰ ਤੇ ਕੋਈ ਗਲਤ ਅਸਰ ਨਹੀਂ ਪੈਂਦਾ। ਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਕਮੇਟੀ ਦੇ ਪ੍ਰਧਾਨ ਬਲਵਿੰਦਰ ਗੋਇਲ ਨੇ ਦੱਸਿਆ ਕਿ ਹਸਪਤਾਲ ਵਿੱਚ ਡਾਕਟਰ ਰੰਜੂ ਜਿੰਦਲ ਵੱਲੋਂ ਵੱਖ-ਵੱਖ ਬੀਮਾਰੀਆਂ ਤੋਂ ਪੀੜਿਤ ਮਰੀਜਾਂ ਦਾ ਇਲਾਜ ਕਰਕੇ ਉਹਨਾਂ ਨੂੰ ਰੋਗ ਮੁਕਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਹਸਪਤਾਲ ਤੋਂ ਇਲਾਜ ਕਰਵਾਕੇ ਹੁਣ ਤੱਕ ਹਜਾਰਾਂ ਮਰੀਜ ਰੋਗ ਮੁਕਤ ਹੋ ਚੁੱਕੇ ਹਨ।
#For any kind of News and advertisment contact us on 980-345-0601
1231310cookie-checkਆਯੂਰਵੈਦਿਕ ਦਵਾਈਆਂ ਨਾਲ ਬਗੈਰ ਆਪਰੇਸ਼ਨ ਬੱਚੇਦਾਨੀ ਦੀ ਰਸੌਲੀ ਤੋਂ ਪੀੜਿਤ ਇੱਕ ਹੋਰ ਔਰਤ ਮਰੀਜ ਦਾ ਕੀਤਾ ਇਲਾਜ