November 21, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ 20 ਜੂਨ (ਪ੍ਰਦੀਪ ਸ਼ਰਮਾ): ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ. ਨੰ. 31 ਜਿਲਾ ਬਠਿੰਡਾ ਵੱਲੋਂ ਜਿਲਾ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਦੀ ਪ੍ਰਧਾਨਗੀ ਹੇਠ ਭਾਗੂ ਰੋਡ ਬਠਿੰਡਾ ਵਿਖੇ ਹੈਡ ਵਾਟਰ ਵਰਕਸ ਤੇ ਕਾਰਜਕਾਰੀ ਇੰਜੀਨੀਅਰਾਂ ਦੇ ਦਫਤਰਾਂ ਅੱਗੇ ਧਰਨਾ ਦਿੱਤਾ ਗਿਆ। ਸੰਦੀਪ ਖਾਨ ਬਾਲਿਆਂਵਾਲੀ,ਅਮ੍ਰਿਤਪਾਲ ਸਿੰਘ ਬੱਗੂ ਜਨਰਲ ਸਕੱਤਰ,ਕੁਲਵੰਤ ਸਿੰਘ ਕਾਲਝਰਾਣੀ ਪ੍ਰੈਸ ਸਕੱਤਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਐਚ. ਓ.ਡੀ.ਮੋਹਾਲੀ ਵੱਲੋਂ ਵੱਧਦੀ ਮਹਿੰਗਾਈ , ਤੇ ਵਰਕਰਾਂ ਦੇ ਕੰਮ ਦੇ ਤਜੱਰਬੇ ਨੂੰ ਮੱਦੇਨਜ਼ਰ ਰੱਖਦਿਆਂ ਤਨਖਾਹਾਂ ਵਧਾਉਣ ਦਾ ਸਾਰੇ ਕਾਰਜਕਾਰੀ ਇੰਜੀਨੀਅਰਾਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦਾ ਪੱਤਰ ਨੰ. ਸਟੈਨੋ /2022/38 ਮਿਤੀ 17-03-2022 ਰਾਹੀ ਜਾਰੀ ਕੀਤਾ ਗਿਆ ਹੈ ।
ਇਹ ਪੱਤਰ ਸਾਰੇ ਪੰਜਾਬ ਵਿੱਚ ਕਾਰਜਕਾਰੀ ਇੰਜੀਨੀਅਰਾਂ ਵੱਲੋਂ ਜਾਰੀ ਕਰਕੇ ਆਪਣੇ ਵਰਕਰਾਂ ਨੂੰ ਐਚ.ਓ.ਡੀ. ਮੋਹਾਲੀ ਦੇ ਵੱਲੋਂ ਵਧਾਈਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ, ਪਰ ਬਠਿੰਡਾ ਦੀ ਜਲ ਸਪਲਾਈ ਮੈਨੇਜਮੈਂਟ ਵੱਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਤੇ ਕੱਚੇ ਠੇਕਾ ਕਾਮਿਆਂ ਨੂੰ ਮਹਿੰਗਾਈ ਦੀ ਚੱਕੀ ਵਿੱਚ ਪੀਸਿਆ ਜਾ ਰਿਹਾ ਹੈ ਜੇਕਰ ਕਾਰਜਕਾਰੀ ਇੰਜੀਨੀਅਰਾਂ ਨੇ ਐਚ.ਓ.ਡੀ. ਮੋਹਾਲੀ ਦਾ ਵਧਾਈਆਂ ਤਨਖਾਹਾਂ ਦਾ ਪੱਤਰ ਜਾਰੀ ਨਾਂ ਕੀਤਾ ਤਾਂ ਜਲ ਸਪਲਾਈ ਦੇ ਠੇਕਾ ਕਾਮਿਆਂ ਵੱਲੋਂ ਬੱਚਿਆਂ ਤੇ ਪਰਿਵਾਰ ਸਮੇਤ ਮੰਗਾਂ ਲਾਗੂ ਹੋਣ ਤੱਕ ਧਰਨਾ ਜਾਰੀ ਰਹੇਗਾ ਅਤੇ ਅੱਗੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਧਰਨੇ ਨੂੰ ਲਖਵਿੰਦਰ ਸਿੰਘ ਖਜਾਨਚੀ, ਸੰਦੀਪ ਸਿੰਘ ਬਾਜਕ, ਗਗਨਦੀਪ ਸਿੰਘ ਦੌਲਤਪੁਰਾ , ਅੰਗਰੇਜ਼ ਸਿੰਘ ਚੱਕ ਰਾਮ ਸਿੰਘ ਵਾਲਾ ਨੇ ਵੀ ਸੰਬੋਧਨ ਕੀਤਾ।
#For any kind of News and advertisement contact us on   980-345-0601
121600cookie-checkਜਲ ਸਪਲਾਈ ਠੇਕਾ ਕਾਮਿਆਂ ਵੱਲੋਂ ਤਨਖਾਹਾਂ ਘੱਟ ਕਰਨ ਦੇ ਰੋਸ ਵਿੱਚ ਬੱਚਿਆਂ ਤੇ ਪਰਿਵਾਰਾਂ ਸਮੇਤ ਕਾਰਜਕਾਰੀ ਇੰਜੀਨੀਅਰਾਂ ਦੇ ਦਫਤਰਾਂ ਅੱਗੇ ਦਿੱਤਾ ਰੋਸ ਧਰਨਾ
error: Content is protected !!