December 18, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,(ਸਤ ਪਾਲ ਸੋਨੀ) : ਪੰਜਾਬੀ ਲੋਕ ਗਾਇਕ ਜੋੜੀ ਜਗਦੇਵ ਖ਼ਾਨ ਤੇ ਮਨਪ੍ਰੀਤ ਧਾਲੀਵਾਲ ਦਾ ਨਵਾਂ ਦੋਗਾਣਾ ‘ਕੈਦਣ’ ਜ਼ੀਆ ਪ੍ਰੋਡਕਸ਼ਨ ਕੰਪਨੀ ਵੱਲੋਂ ਰਿਲੀਜ਼ ਕਰ ਦਿੱਤਾ ਗਿਆ ਹੈ । ਇਸ ਸਬੰਧੀ ਅੱਜ ਇੱਥੇ ਹੋਏ ਇੱਕ ਸਮਾਗਮ ਦੌਰਾਨ ਐਸ ਡੀ ਐਮ ਅਜਨਾਲਾ ਹਰਕੰਵਲਜੀਤ ਸਿੰਘ ਤੇ ਬੈਂਕ ਆਫ਼ ਇੰਡੀਆ , ਦਾਦ ਬਰਾਂਚ ਦੇ ਮੈਨੇਜ਼ਰ ਜਗਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਬੋਲਦਿਆਂ ਐਸਡੀਐਮ ਹਰਕੰਵਲਜੀਤ ਸਿੰਘ ਨੇ ਕਿਹਾ ਕਿ ਆਮ ਸਮਾਜਿਕ ਜਨਜੀਵਨ ਦੇ ਆਮ ਹਾਲਾਤਾਂ ਨੂੰ ਬਿਆਨ ਕਰਦੇ ਗੀਤ ਹੀ ਸੱਭਿਆਚਾਰਕ ਸਫ਼ਾਂ ਦਾ ਸਦੀਵੀ ਸ਼ਿੰਗਾਰ ਬਣਦੇ ਹਨ ਤੇ ਗਾਇਕ ਜਗਦੇਵ ਖ਼ਾਨ ਵੱਲੋਂ ਆਪਣੀ ਸੱਭਿਆਚਾਰ ਪ੍ਰਤੀ ਬਣਦੀ ਜ਼ਿੰਮੇਵਾਰੀ ਨੂੰ ਸ਼ਲਾਘਾਯੋਗ ਢੰਗ ਨਾਲ ਨਿਭਾਇਆ ਜਾ ਰਿਹਾ ਹੈ । ਉਹਨਾਂ ਗੀਤ ਦੀ ਸਮੁੱਚੀ ਟੀਮ ਨੂੰ ਵਿਸ਼ੇਸ਼ ਤੌਰ ‘ਤੇ ਮੁਬਾਰਕਬਾਦ ਵੀ ਦਿੱਤੀ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਨੇਜਰ ਜਗਜੀਤ ਸਿੰਘ ਨੇ ਵੀ ਗੀਤ ਦੇ ਬੋਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਅੱਛਾ ਗੀਤ ਸੰਗੀਤ ਹੀ ਪੰਜਾਬੀ ਸੰਗੀਤ ਸ੍ਰੋਤਿਆਂ ਦੇ ਮਨਾਂ ਵਿੱਚ ਸਦੀਵੀ ਮੁਕਾਮ ਬਣਾਉਣ ਦੀ ਸਮਰੱਥਾ ਰੱਖਦਾ ਹੈ । ਇਸ ਗੀਤ ਦੇ ਗੀਤਕਾਰ ਗੋਗੀ ਫ਼ੁੱਲਾਂਵਾਲ ਨੇ ਕਿਹਾ ਕਿ ਇਹ ਗੀਤ ਵਿਛੜੇ ਹੋਏ ਦੋ ਦਿਲਾਂ ਦੇ ਦਰਦ ਦਾ ਅਹਿਸਾਸ ਹੈ । ਨਵੇਂ ਰਿਲੀਜ਼ ਹੋਏ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਗਾਇਕ ਪਰਗਟ ਖ਼ਾਨ ਨੇ ਦੱਸਿਆ ਕਿ ਗੀਤਕਾਰ ਗੋਗੀ ਫ਼ੁੱਲਾਂਵਾਲ ਦੇ ਲਿਖੇ ਇਸ ਗੀਤ ਦਾ ਸੰਗੀਤ ਤੇ ਵੀਡੀਓ ਸੋਨੀ ਸੋਹਲ ਵੱਲੋਂ ਤਿਆਰ ਕੀਤਾ ਗਿਆ ਹੈ । ਉਹਨਾਂ ਆਏ ਵਿਸ਼ੇਸ਼ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।ਇਸ ਮੌਕੇ ਲੰਬੜਦਾਰ ਗੁਰਮੇਲ ਸਿੰਘ,ਐਮੀ ਸਰਪੰਚ,ਗੁਰਵਿੰਦਰ ਸਿੰਘ , ਲਖਵੀਰ ਸਿੰਘ , ਚੰਨਦੀਪ ਸਿੰਘ ਆਦਿ ਸ਼ਖਸ਼ੀਅਤਾਂ ਨੇ ਵੀ ਵਿਸ਼ੇਸ਼ ਹਾਜ਼ਰੀ ਲਗਵਾਈ ।
#For any kind of News and advertisement contact us on   980-345-0601 
119150cookie-checkਗਾਇਕ ਜੋੜੀ ਜਗਦੇਵ ਖ਼ਾਨ ਤੇ ਮਨਪ੍ਰੀਤ ਧਾਲੀਵਾਲ ਦਾ ਗੀਤ ‘ਕੈਦਣ’ ਰਿਲੀਜ਼
error: Content is protected !!