![]()

ਲੁਧਿਆਣਾ , ( ਸਤ ਪਾਲ ਸੋਨੀ ) : ਲਕਸ਼ਮੀ ਨਗਰ ਰੈਜੀਡੈਂਟਸ ਵੇਲਫੈਅਰ ਸੋਸਾਇਟੀ ਵਾਰਡ ਨੰਬਰ 94 ਵਲੋਂ ਪ੍ਰਧਾਨ ਰਜਿੰਦਰ ਅਰੋਡ਼ਾ ਦੀ ਅਗਵਾਈ ਵਿੱਚ ਲਕਸ਼ਮੀ ਨਗਰ ਵਿੱਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਰਾਕੇਸ਼ ਪਾਂਡੇ ਪੁੱਜੇ ।ਇਸ ਮੌਕੇ ਉਨਾਂ ਦੇ ਨਾਲ ਗਗਨੇਸ਼ ਪ੍ਰਭਾਕਰ ਜਨਰਲ ਸੱਕਤਰ ਕਾਂਗਰਸ ਪੰਜਾਬ ਅਤੇ ਉੱਘੇ ਸੀਨੀਅਰ ਕਾਂਗਰਸੀ ਨੇਤਾ ਗੁਰਪ੍ਰੀਤ ਸਿੰਘ ਗੋਪੀ ਵੀ ਪੁੱਜੇ। ਪ੍ਰਧਾਨ ਰਜਿੰਦਰ ਅਰੋਡ਼ਾ ਦੀ ਟੀਮ ਵਲੋਂ ਵਿਧਾਇਕ ਪਾਂਡੇ ਅਤੇ ਉਨਾਂ ਦੇ ਨਾਲ ਆਏ ਪਤਵੰਤੇ ਸਜਨਾਂ ਨੂੰ ਲਕਸ਼ਮੀ ਨਗਰ ਆਉਣ ‘ਤੇ’ ਜੀ ਆਇਆ ਕਿਹਾ ਗਿਆ ਅਤੇ ਵਿਧਾਇਕ ਪਾਂਡੇ ਅਤੇ ਉਨਾਂ ਦੇ ਨਾਲ ਆਏ ਪਤਵੰਤੇ ਸਜਨਾਂ ਦੇ ਗਲ ‘ਚ’ ਫੁੱਲਾਂ ਦੇ ਹਾਰ ਪਾਕੇ ਸਨਮਾਨਿਤ ਕੀਤਾ ।ਪ੍ਰਧਾਨ ਰਜਿੰਦਰ ਅਰੋਡ਼ਾ ਨੇ ਦਸਿਆ ਕਿ ਇਲਾਕਾ ਨਿਵਾਸੀਆਂ ਦੀ ਮੰਗ ਸੀ ਕਿ ਲਕਸ਼ਮੀ ਨਗਰ ਵਿੱਖੇ ਐਲ ਈ.ਡੀ. ਲਾਈਟਾਂ ਲਗਵਾਈਆਂ ਜਾਣ ।ਇਲਾਕਾ ਨਿਵਾਸੀਆਂ ਦੀ ਮੰਗ ਨੂੰ ਪੂਰਾ ਕਰਨ ਲਈ ਅੱਜ ਵਿਧਾਇਕ ਰਾਕੇਸ਼ ਪਾਂਡੇ ਲਕਸ਼ਮੀ ਨਗਰ ਆਏ ਹਨ।
ਇਸ ਮੌਕੇ ਗੁਰਪ੍ਰੀਤ ਸਿੰਘ ਗੋਪੀ ਨੇ ਦਸਿਆ ਕਿ ਉਨਾਂ ਵਿਧਾਇਕ ਪਾਂਡੇ ਜੀ ਤੋਂ ਫੰਡ ਲੈਕੇ ਵਾਰਡ ਨੰਬਰ 94’ਚ’ 4ਕਰੋਡ਼ ਰੁੱਪਏ ਦੇ ਕੰਮ ਕਰਵਾਏ ਹਨ ।ਇਸ ਤੋਂ ਬਾਦ ਵਿਧਾਇਕ ਰਾਕੇਸ਼ ਪਾਂਡੇ ਨੇ ਇਕ ਨੰਨੀ ਬੱਚੀ ਤੋਂ ਸਵਿੱਚ ਆਨ ਕਰਵਾਕੇ ਐਲ ਈ.ਡੀ. ਲਾਈਟਾਂ ਦਾ ਉਦਘਾਟਨ ਕਰਵਾਇਆ ।ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਹੋਇਆਂ ਵਿਧਾਇਕ ਪਾਂਡੇ ਨੇ ਕਿਹਾ ਕਿ ਹਲਕਾ ਉੱਤਰੀ ‘ਚ’ ਵਿਕਾਸ ਦੇ ਕੰਮ ਬਡ਼ੀ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਇਨਾਂ 5 ਸਾਲਾਂ ‘ਚ’ ਲਕਸ਼ਮੀ ਨਗਰ ਦੀ ਨੁਹਾਰ ਹੀ ਬੱਦਲ ਦਿੱਤੀ ਜਾਵੇਗੀ। ਇਸ ਮੌਕੇ ਚੇਅਰਮੈਨ ਬਲਵੰਤ ਸਿੰਘ, ਜਸਵੰਤਰਾਏ, ਕਰਮਜੀਤ ਸਿੰਘ ਸਿਕਾ,ਫੈਜ਼ੀ ਧਵਨ, ਵਰੁਣ ਗੁੱਪਤਾ,ਦਾਨ ਸਿੰਘ,ਸਤ ਪਾਲ, ਰਵਿੰਦਰ ਕਪੂਰ, ਭਗਵੰਤ ਸਿੰਘ ਬੇਦੀ, ਹਿਤੇਸ਼ ਅਰੋਡ਼ਾ, ਹਰਪ੍ਰੀਤ ਹੈਪੀ, ਰਕੇਸ਼ ਕਾਲੀਆ,ਰਾਜੂ ਮਲਹੋਤਰਾ, ਦਲਜੀਤਕੌਰ, ਸੁਰੇਸ਼ ਕੋਚਰ,ਰਜਿੰਦਰ ਸ਼ਰਮਾ,ਅਸ਼ੋਕ ਕੁਮਾਰ, ਜਤਿੰਦਰ ਪਾਲ ਸਿੰਘ,ਵਰਿੰਦਰ ਰਾਵਤ, ਅਤੇ ਭਾਰਤ ਪੁੰਜ ਆਦਿ ਹਾਜ਼ਿਰ ਸਨ ।