ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 30 ਅਪ੍ਰੈਲ (ਪ੍ਰਦੀਪ ਸ਼ਰਮਾ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਉੱਦਮ ਅਤੇ ਉਪਰਾਲੇ ਸਦਕਾ ਹਲਕੇ ਦੇ ਇਤਿਹਾਸਕ ਪਿੰਡ ਮਹਿਰਾਜ ਵਿੱਚ ਨਵਾਂ ਫਾਇਰ ਬ੍ਰਿਗੇਡ ਸਟੇਸ਼ਨ ਬਣਾਕੇ ਦੋ ਨਵੀਆਂ ਅੱਗ ਬੁਝਾਊ ਗੱਡੀਆਂ ਦਿੱਤੀਆਂ ਗਈਆਂ।ਨਗਰ ਪੰਚਾਇਤ ਮਹਿਰਾਜ ਦੇ ਦਫ਼ਤਰ ਵਿਖੇ ਰੱਖੇ ਗਏ ਉਦਘਾਟਨ ਸਮਾਰੋਹ ਦੌਰਾਨ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੋ ਨਵੀਆਂ ਅੱਗ ਬੁਝਾਊ ਗੱਡੀਆਂ ਨਗਰ ਪੰਚਾਇਤ ਮਹਿਰਾਜ ਨੂੰ ਸੌਂਪੀਆਂ ਤੇ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ।
ਅੱਗ ਵਰਗੀਆਂ ਭਿਆਨਕ ਘਟਨਾਵਾਂ ਨੂੰ ਰੋਕਣ ‘ਚ ਸਹਾਈ ਹੋਣਗੀਆਂ ਗੱਡੀਆਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ :- ਬਲਕਾਰ ਸਿੰਘ ਸਿੱਧੂ
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਦੀ ਭਲਾਈ ਲਈ ਉਹ ਹਮੇਸ਼ਾ ਯਤਨਸ਼ੀਲ ਹੈ । ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਹਮੇਸ਼ਾ ਇਤਿਹਾਸਕ ਪਿੰਡ ਮਹਿਰਾਜ ਦੇ ਨਾਮ ‘ਤੇ ਸਿਆਸਤ ਹੀ ਕੀਤੀ ਕੰਮ ਨਹੀਂ ਕੀਤਾ। ਉਹਨਾਂ ਕਿਹਾ ਪਿੰਡ ਮਹਿਰਾਜ ਪੰਜਾਬ ਦੇ ਸਾਰਿਆਂ ਨਾਲੋਂ ਵੱਡੇ ਪਿੰਡ ਦੇ ਤੌਰ ਤੇ ਜਾਣਿਆ ਜਾਂਦਾ ਹੈ। ਭਾਵੇਂ ਹੁਣ ਨਗਰ ਪੰਚਾਇਤ ਬਣ ਗਿਆ ਪਰ ਇਸ ਦੇ ਨਾਲ ਲੱਗਵੇ 22 ਪਿੰਡ ਜਿਸ ਨੂੰ ਬਾਹੀਆਂ ਕਿਹਾ ਜਾਂਦਾ ਤੇ ਹੋਰ ਆਸੇ ਪਾਸੇ ਦੇ ਪਿੰਡਾਂ ਨੂੰ ਹੁਣ ਅੱਗ ਬੁਝਾਊ ਗੱਡੀਆਂ ਦੀ ਸਹੂਲਤ ਮਿਲੇਗੀ ਉਹਨਾਂ ਕਿਹਾ ਕਿ ਵਹਿਗੁਰੂ ਕਰੇ ਅਜਿਹੀ ਕੋਈ ਘਟਨਾ ਨਾ ਵਾਪਰੇ ਪਰ ਫੇਰ ਵੀ ਇਸ ਖਿੱਤੇ ਨੂੰ ਇਹਨਾਂ ਗੱਡੀਆਂ ਦੀ ਵੱਡੀ ਲੋੜ ਸੀ ਜਿਥੇ ਹੁਣ ਨਵੀਆਂ ਗੱਡੀਆਂ ਨਾਲ ਕਿਸੇ ਕੁਦਰਤੀ ਆਫ਼ਤ ਤੋਂ ਰਾਹਤ ਮਿਲੇਗੀ ਉੱਥੇ ਹੁਣ ਨਵਾਂ ਸਟੇਸ਼ਨ ਸਥਾਪਤ ਹੋਣ ਨਾਲ ਪਿੰਡ ਦੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ।
ਜਲਦੀ ਹੋਵੇਗੀ ਪਿੰਡ ‘ਚ ਲਾਇਬ੍ਰੇਰੀ ਸਥਾਪਤ , ਹਲਕੇ ਦੇ ਹੋਰਨਾਂ ਪਿੰਡਾਂ ਨੂੰ ਵੀ ਮਿਲਣਗੀਆਂ ਲਾਇਬ੍ਰੇਰੀਆਂ : ਬਲਕਾਰ ਸਿੰਘ ਸਿੱਧੂ
ਪਿੰਡ ਵਾਸੀਆਂ ਦੀ ਚਿਰੋਕਣੀ ਮੰਗ ਸੀ ਸੋ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪੂਰੀ ਕੀਤੀ ਹੁਣ ਉਹਨਾਂ ਕਿਹਾ ਕਿ ਛੇਤੀ ਹੀ ਇਸ ਪਿੰਡ ਮਹਿਰਾਜ ਵਿੱਚ ਇੱਕ ਉੱਚ ਪੱਧਰ ਦੀ ਲਾਇਬ੍ਰੇਰੀ ਸਥਾਪਤ ਕੀਤੀ ਜਾਵੇਗੀ ਇਸ ਤੋਂ ਇਲਾਵਾ ਸੀਵਰੇਜ ਸਿਸਟਮ ਦੇ ਸੁਧਾਰ ਲਈ ਤੇ ਸਫ਼ਾਈ ਲਈ ਇੱਕ ਮਹਿੰਗੀ ਤੇ ਆਧੁਨਿਕ ਤਕਨੀਕ ਨਾਲ ਲੈਸ ਸੀਵਰੇਜ ਦੀ ਸਫ਼ਾਈ ਲਈ ਨਵੀਂ ਗੱਡੀ ਛੇਤੀ ਲਿਆਂਦੀ ਜਾ ਰਹੀ ਹੈ। ਜਿਸ ਨਾਲ ਪਿੰਡ ਮਹਿਰਾਜ ਦੇ ਸੀਵਰੇਜ ਸਿਸਟਮ ਦਾ ਸੁਧਾਰ ਹੋ ਜਾਵੇਗਾ ਤੇ ਫੇਰ ਕੋਈ ਵੀ ਸਮੱਸਿਆ ਨਹੀਂ ਆਵੇਗੀ।ਇਸ ਤੋਂ ਇਲਾਵਾ ਨਗਰ ਪੰਚਾਇਤ ਮਹਿਰਾਜ ਦੇ ਕਾਰਜ਼ ਸਾਧਕ ਅਫਸਰ ਬਾਲ ਕ੍ਰਿਸ਼ਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਇਕ ਬਲਕਾਰ ਸਿੰਘ ਸਿੱਧੂ ਹਰ ਸਮੇਂ ਪਿੰਡ ਮਹਿਰਾਜ ਪ੍ਰਤੀ ਚਿੰਤਤ ਰਹਿੰਦੇ ਹਨ ਅਤੇ ਉਹ ਪਿੰਡ ਦੀ ਭਲਾਈ ਲਈ ਹਮੇਸ਼ਾ ਉਹਨਾਂ ਨੂੰ ਹਦਾਇਤਾਂ ਦਿੰਦੇ ਹਨ ਤੇ ਸੀਵਰੇਜ ਸਿਸਟਮ ਦੀ ਸਮੱਸਿਆ ਨੂੰ ਸੁਧਾਰਨ ਲਈ ਉਹ ਹਰ ਸਮੇਂ ਤਿਆਰ ਰਹਿੰਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਲਖਵਿੰਦਰ ਸਿੰਘ ਸਾਬਕਾ ਕੌਂਸਲਰ, ਸੀਨੀਅਰ ਆਗੂ ਯੋਧਾ ਸਿੰਘ ਮਹਿਰਾਜ, ਸੀਨੀਅਰ ਯੂਥ ਆਗੂ ਪਰਮਜੀਤ ਸਿੰਘ ,ਸੀਨੀਅਰ ਮੀਤ ਪ੍ਰਧਾਨ ਨਿੰਮਾ ਮੋਟਰਾਂ ਵਾਲਾ, ਗੁਰਵਿੰਦਰ ਸਿੰਘ ਕੌਂਸਲਰ,ਤੋਤਾ ਸਿੰਘ ਕੌਂਸਲਰ, ਗੁਰਚਰਨ ਸਿੰਘ, ਜਗਤਾਰ ਸਿੰਘ ਗਿੱਲ, ਹਰਦੇਵ ਸਿੰਘ ਫਿੰਨੇ ਕਾ, ਕਾਲਾ ਕੌਂਸਲਰ, ਚਰਨਾ ਸਿੰਘ ਕੌਂਸਲਰ, ਵਿਜੇ ਕੁਮਾਰ ਕੌਂਸਲਰ, ਮੁੱਖ ਬੁਲਾਰਾ ਸੁਖਪ੍ਰੀਤ ਸਿੰਘ ਮਹਿਰਾਜ, ਸੁੱਖਾ ਸਰਪੰਚ, ਕਾਰਜ਼ ਸਾਧਕ ਅਫਸਰ ਬਾਲ ਕ੍ਰਿਸ਼ਨ, ਜੇਈ ਪ੍ਰਦੀਪ ਕੁਮਾਰ, ਕਲਰਕ ਸਨੀ ਕੁਮਾਰ ਤੋਂ ਇਲਾਵਾ ਹੋਰ ਵੀ ਆਮ ਆਦਮੀ ਪਾਰਟੀ ਦੇ ਆਗੂ , ਵਲੰਟੀਅਰ ਤੇ ਨਗਰ ਪੰਚਾਇਤ ਦਾ ਸਟਾਫ ਹਾਜ਼ਰ ਸੀ।
1168400cookie-checkਵਿਧਾਇਕ ਬਲਕਾਰ ਸਿੱਧੂ ਦੇ ਉੱਦਮ ਤੇ ਉਪਰਾਲੇ ਨਾਲ ਇਤਿਹਾਸਕ ਪਿੰਡ ਮਹਿਰਾਜ ਨੂੰ ਮਿਲੀਆਂ ਦੋ ਨਵੀਆਂ ਅੱਗ ਬੁਝਾਊ ਗੱਡੀਆਂ