ਚੜ੍ਹਤ ਪੰਜਾਬ ਦੀ
ਲੁਧਿਆਣਾ, 25 ਅਪ੍ਰੈਲ ( ਸਤ ਪਾਲ ਸੋਨੀ) : ਗੱਤਕੇ ਦੀ ਖੇਡ ਦੇ ਪ੍ਰਮੁੱਖ ਪ੍ਰੋਮੋਟਰ ਅਤੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਲੁਧਿਆਣਾ ਦੇ ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਮਾਰਸ਼ਲ ਆਰਟ ਤੇ ਅਧਾਰਿਤ ਗੱਤਕੇ ਦੀ ਖੇਡ ਨੂੰ ਵੱਧ ਤੋ ਵੱਧ ਪ੍ਰਫੁੱਲਤ ਕਰਨ ਲਈ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਪੂਰੀ ਤਰ੍ਹਾਂ ਯਤਨਸ਼ੀਲ ਹੈ ਤਾਂ ਕਿ ਅਸੀਂ ਆਪਣੀ ਰਵਾਇਤੀ ਜੰਗਜੂ ਖੇਡ ਦੀ ਸੰਭਾਲ ਕਰਕੇ ਇਸਨੂੰ ਕੌਮਾਂਤਰੀ ਪੱਧਰ ਦੀ ਖੇਡ ਦਾ ਦਰਜਾ ਦਿਵਾ ਸਕੀਏ।
ਬੀਤੀ ਸ਼ਾਮ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਅਰਬਨ ਅਸਟੇਟ ਫੇਸ 2 ਦੁੱਗਰੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਆਖੜਾ ਲੁਧਿਆਣਾ ਵੱਲੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਵਿੰਦਰ ਸਿੰਘ ਸੰਧੂ ਅਤੇ ਸਮੂਹ ਅਹੁਦੇਦਾਰਾਂ ਦੇ ਨਿੱਘੇ ਸਹਿਯੋਗ ਨਾਲ ਕਰਵਾਏ ਕੀਤੇ ਗਏ ਗੱਤਕਾ ਸ਼ੋਅ ਅੰਦਰ ਆਪਣੇ ਸ਼ਸ਼ਤਰਾਂ ਦੇ ਜੋਹਰ ਦਿਖਾਉਣ ਲਈ ਪੁੱਜੇ ਬੱਚੇ ਤੇ ਬੱਚੀਆਂ ਦੀ ਵਿਸ਼ੇਸ਼ ਤੌਰ ਤੇ ਹੌਸਲਾ ਅਫਜਾਈ ਕਰਨ ਲਈ ਪੁੱਜੇ ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਵਿਰਾਸਤੀ ਖੇਡ ਗੱਤਕਾ ਨੂੰ ਹੋਰ ਮਾਣ ਸਤਿਕਾਰ ਦਿਵਾਉਣ ਹਿੱਤ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਸਮੂਹ ਗੱਤਕਾ ਅਖਾੜਿਆਂ ਦੇ ਪ੍ਰਧਾਨ ਤੇ ਗੱਤਕਾ ਪ੍ਰਮੋਟਰ ਸਾਂਝੇ ਤੌਰ ਤੇ ਊਧਮ ਕਰਨ ਅਤੇ ਮੌਜੂਦਾ ਸਮੇ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਆਪਣੀ ਅਮੀਰ ਵਿਰਾਸਤੀ ਖੇਡ ਨਾਲ ਜੋੜਨ ਦਾ ਚਾਅ ਪੈਦਾ ਕਰਨ।
ਇਸ ਦੌਰਾਨ ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਆਖੜਾ ਲੁਧਿਆਣਾ ਦੇ ਪ੍ਰਮੁੱਖ ਭਾਈ ਸੁਖਦੀਪ ਸਿੰਘ ਅਤੇ ਬੀਬੀ ਇੰਦਰਪ੍ਰੀਤ ਕੌਰ ਗੱਤਕਾ ਕੋਚ ਵੱਲੋ ਇਲਾਕੇ ਦੇ ਬੱਚੇ ਤੇ ਬੱਚੀਆਂ ਨੂੰ ਨਿਸ਼ਕਾਮ ਭਾਵਨਾ ਨਾਲ ਗੱਤਕੇ ਦੀ ਖੇਡ ਸਿਖਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ, ਉੱਥੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਰਵਿੰਦਰ ਸਿੰਘ ਸੰਧੂ ਤੇ ਉਨ੍ਹਾਂ ਦੇ ਸਾਥੀਆਂ ਵੱਲੋ ਗੱਤਕੇ ਦੀ ਖੇਡ ਨੂੰ ਉਤਸ਼ਾਹਿਤ ਕਰਨ ਹਿੱਤ ਦਿੱਤੇ ਜਾ ਰਹੇ ਸਹਿਯੋਗ ਦੇ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ।ਗੱਤਕਾ ਸ਼ੋਅ ਦੀ ਸਮਾਪਤੀ ਉਪਰੰਤ ਰਣਜੀਤ ਸਿੰਘ ਖਾਲਸਾ ਨੇ ਜੈਕਾਰਿਆਂ ਦੀ ਗੂੰਜ ਵਿੱਚ ਸਮੂਹ ਗੱਤਕਾ ,ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ।ਇਸ ਮੌਕੇ ਉਨ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਰਵਿੰਦਰ ਸਿੰਘ ਸੰਧੂ,ਹਰਪਾਲ ਸਿੰਘ (ਖਾਲਸਾ ਫਰਨੀਚਰ), ਭਾਈ ਸੁਖਦੀਪ ਸਿੰਘ, ਬੀਬੀ ਇੰਦਰਪ੍ਰੀਤ ਕੌਰ, ਬੀਬੀ ਸਿਮਰਨ ਕੌਰ ਸਮੇਤ ਕਈ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।
1160600cookie-checkਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਵਿਖੇ ਗੱਤਕਾ ਸ਼ੋਅ ਆਯੋਜਿਤ