19 ਨੂੰ ਰਿਲੀਜ ਹੋਵੇਗੀ ਪਹਿਲੀ ਸਾਉਥ ਇੰਡਿਅਨ ਟਚ ਪੰਜਾਬੀ ਫਿਲਮ ਪੰਜਾਬ ਸਿੰਘ

Loading

ਨਵਾਂ ਇਤਿਹਾਸ ਰਚੇਗੀ ਫਿਲਮ ਪੰਜਾਬ ਸਿੰਘ — ਗੋਸ਼ਾ

ਲੁਧਿਆਣਾ, 17 ਜਨਵਰੀ ( ਸਤ ਪਾਲ ਸੋਨੀ ) : ਸੰਸਾਰ ਭਰ ਦੇ ਸਿਨੇਮਾਘਰਾਂ ਵਿੱਚ 19 ਜਨਵਰੀ ਨੂੰ ਰਿਲੀਜ ਹੋਣ ਵਾਲੀ ਪਹਿਲੀ ਸਾਉਥ ਇੰਡਿਅਨ ਟਚ ਪੰਜਾਬੀ ਫਿਲਮ ਪੰਜਾਬ ਸਿੰਘ ਦੇ ਸਟਾਰਕਾਸਟ ਗਜਿੰਦ ਮਾਨ , ਕੁਲਜਿੰਦਰ ਸਿੱਧੂ , ਤੇਜੀ ਸੰਧੂ , ਤਾਜ , ਵਿਕਾਸ ਕੋਹਲੀ , ਮਾਹੀ ਔਲਖ ਅਤੇ ਸੰਜੀਵ ਸ਼ਰਮਾ ਦਾ ਬੁੱਧਵਾਰ ਨੂੰ ਸਥਾਨਕ ਰੇਲਵੇ ਸਟੇਸ਼ਨ ਸਥਿਤ ਸੋਲੀਟੇਅਰ ਸਿਨੇਮਾ ਵਿਖੇ ਪੁੱਜਣ ਤੇ ਸੋਲੀਟੇਅਰ ਦੇ ਡਾਇਰੇਕਟਰ ਅਤੇ ਲੁਧਿਆਣਾ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਪਰੰਪਰਾਗਤ ਪੰਜਾਬੀ ਅੰਦਾਜ ਵਿੱਚ ਸ਼ਾਨਦਾਰ ਸਵਾਗਤ ਕੀਤਾ । ਗੋਸ਼ਾ ਨੇ ਫਿਲਮ ਪੰਜਾਬ ਸਿੰਘ ਦਾ ਪੋਸਟਰ ਰਿਲੀਜ ਕਰਦੇ ਹੋਏ ਕਿਹਾ ਕਿ ਭੈਣ-ਭਰਾ ਦੇ ਕਿਰਦਾਰ ਤੇ ਆਧਾਰਿਤ ਇਹ ਪਹਿਲੀ ਸਾਉਥ ਟਚ ਪੰਜਾਬੀ ਫਿਲਮ ਹੈ । ਇਸ ਵਿੱਚ ਲੜਾਈ ਅਤੇ ਫੈਮਿਲੀ ਡਰਾਮਾ ਵਿਖਾਇਆ ਗਿਆ ਹੈ । ਉਥੇ ਹੀ ਬਲੂ ਹਾਰਸ ਐਂਟਰਟੇਨਮੇਂਟ , ਪੀਆਰਬੀ ਐਟਰਟੇਨਮੇਂਟ ਦੇ ਬੈਨਰ ਤਲੇ ਨਿਰਮਾਤਾ ਅਤੇ ਨਿਰਦੇਸ਼ਕ ਓਹਰੀ ਵਲੋਂ ਬਣਾਈ ਗਈ ਉਕਤ ਫਿਲਮ ਵਿੱਚ ਗੀਤ ਗੁਰਦਾਸ ਮਾਨ , ਨੂਰਾ ਸਿਸਟਰ , ਨਿੰਜਾ , ਕਮਲ ਖਾਨ ਅਤੇ ਕੇ. ਸਾਰਥੀ ਵਲੋਂ ਗਾਏ ਗਏ ਹਨ । ਗੋਸ਼ਾ ਨੇ ਫਿਲਮ ਪੰਜਾਬ ਸਿੰਘ ਦੇ ਸਟਾਰਕਾਸਟ ਲਈ ਫਿਲਮ ਦੇ ਸਫਲ ਹੋਣ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਇਹ ਫਿਲਮ ਨਵਾਂ ਇਤਿਹਾਸ ਰਚੇਗੀ ਅਤੇ ਦਰਸ਼ਕਾਂ ਦਾ ਨਵੇਂ ਅਤੇ ਅਦੁਭੁਤ ਤਰੀਕੇ ਨਾਲ ਮਨੋਰੰਜਨ ਕਰੇਗੀ ।

11370cookie-check19 ਨੂੰ ਰਿਲੀਜ ਹੋਵੇਗੀ ਪਹਿਲੀ ਸਾਉਥ ਇੰਡਿਅਨ ਟਚ ਪੰਜਾਬੀ ਫਿਲਮ ਪੰਜਾਬ ਸਿੰਘ

Leave a Reply

Your email address will not be published. Required fields are marked *

error: Content is protected !!