January 5, 2025

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 30 ਮਾਰਚ , (ਪ੍ਰਦੀਪ ਸ਼ਰਮਾ/ ਭੂਸ਼ਨ ਸ਼ਰਮਾਂ):ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਖੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸੰਗਤ ਦਰਸ਼ਨ ਪ੍ਰੋਗਰਾਮ ਤਹਿਤ ਹਲਕਾ ਨਿਵਾਸੀ ਬਲਾਕ ਭਗਤਾ ਅਤੇ ਬਲਾਕ ਜਲਾਲ ਦੇ ਲੋਕਾ ਦੀਆਂ ਸਮੱਸਿਆਵਾਂ ਸੁਣੀਆ ਤੇ ਜਿੰਨਾ ਦਾ ਸਬੰਧਤ ਵਿਭਾਗਾਂ ਤੋ ਮੌਕੇ ਤੇ ਹਲ ਕਰਵਾਇਆ ਗਿਆ।
ਇਸ ਤੋਂ ਇਲਾਵਾ ਜਿਥੇ ਪਿੰਡ ਘੰਡਾਬੰਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਿੰਸੀਪਲ ਤੇ ਸਟਾਫ ਨੇ ਆਪਣੀਆਂ ਸਮੱਸਿਆਵਾ ਦੱਸੀਆਂ ਉੱਥੇ ਪੱਲੇਦਾਰ ਯੂਨੀਅਨ ,ਪ੍ਰੋਪਰਟੀ ਐਸੋਸੀਏਸ਼ਨ ,ਸਫਾਈ ਸੇਵਕਾ ਤੋ ਇਲਾਵਾ ਸਿਵਲ ਹਸਪਤਾਲ ਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਆਪਣੀਆਂ ਮੁਸਕਿਲਾਂ ਦੱਸੀਆ ਤੇ  ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਬਹੁਤ ਸਾਰੀਆਂ ਮੁਸਕਿਲਾਂ ਦਾ ਮੌਕੇ ‘ਤੇ ਹੱਲ ਕਰਵਾਇਆ ਤੇ ਰਹਿੰਦੀਆ ਮੰਗਾਂ ਨੂੰ ਹਲ ਕਰਨ ਲਈ ਸਬੰਧਤ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ  ਕਰਕੇ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ।
112110cookie-checkਸੰਗਤ ਦਰਸ਼ਨ ਪ੍ਰੋਗਰਾਮ ਤਹਿਤ ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਸੁਣੀਆ ਲੋਕਾਂ ਦੀਆਂ ਸਮੱਸਿਆਵਾਂ ‘ਤੇ ਮੌਕੇ ਕਰਵਾਇਆ ਹੱਲ
error: Content is protected !!