![]()

ਲੁਧਿਆਣਾ, 7 ਜਨਵਰੀ ( ਸਤ ਪਾਲ ਸੋਨੀ ) : ਅਜ ਪਿੰਡ ਕਾਕੋਵਾਲ ਵਿਚ ਡਾ . ਬੀ.ਅਾਰ . ਅੰਬੇਦਕਰ ਨੋਜਵਾਨ ਸਭਾ ਵਲੋ ੲਿਕ ਸੈਮੀਨਾਰ ਕਰਵਾੲਿਅਾ ਗਿਅਾ ਜਿਸ ਦੀ ਅਗਵਾੲੀ ਪ੍ਰਧਾਨ ਲਾਡੀ ਰਾਮ ਗੁਰਮੁਖ ਸਿੰਘ ਝਮਟ ਅਤੇ ਪਰੀਤਮ ਲਾਲ ਪੰਚ ਸਤਪਾਲ ਪੰਚ ਸੁਖਵਿਦਰ ਸਿੰਘ ਰਾਣਾ ਦੀ ਰਹਿਨੁਮਾੲੀ ਹੇਠ ਕਰਵਾੲਿਅਾ ਗਿਅਾ ਜਿਸ ਵਿਚ ਅਨੁਸੂਚਿਤ ਜਾਤੀ ਲੋਕਾ ਨੂੰ ਅਾਪਣੇ ਅਧਿਕਾਰਾ ਦੇ ਪਰਤੀ ਜਾਗਰੂਕ ਕਰਨ ਲੲੀ ਸੈਮੀਨਾਰ ਕਰਵਾੲਿਅਾ ਗਿਅਾ ਜਿਸ ਵਿਚ ਵਡੀ ਗਿਣਤੀ ਵਿਚ ਲੋਕਾ ਨੇ ਹਿਸਾ ਲਿਅਾ ਜਿਸ ਵਿਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਬਰ ਗਿਅਾਨ ਚੰਦ ਜੀ ਵਿਸ਼ੇਸ਼ ਰੂਪ ਵਿਚ ਪਹੁੰਚੇ !

ਅਾਪਣੇ ਸੰਬੋਧਨ ਵਿਚ ੳੁਨਾ ਨੇ ਕਿਹਾ ਕਿ ਜੇਕਰ ਕਿਸੇ ਵੀ ਅਨੁਸੂਚਿਤ ਜਾਤੀ ਦੇ ਲੋਕਾ ਨੂੰ ੳੁਨਾ ਦੇ ਅਧਿਕਾਰ ਮਿਲਣ ਵਿਚ ਦੇਰੀ ਹੋ ਰਹੀ ਹੈ ਜਾ ਕਿਸੇ ਨਾਲ ਜਾਤੀ ਅਾਧਾਰਿਤ ਧਕਾ ਹੋੲਿਅਾ ਹੈ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਅਾਪਣੀ ਲਿਖਤੀ ਰੂਪ ਵਿਚ ਸ਼ਿਕਾੲਿਤ ਕਰ ਸਕਦਾ ਹੈ ਪਰ ਝੂਠੀ ਸ਼ਿਕਾੲਿਤ ਨਾ ਦਿਤੀ ਜਾਵੇ ੳੁਨਾ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ . ਬੀ . ਅਾਰ . ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅਪਨਾੳੁਣ ਲੲੀ ਜੋਰ ਦਿਤਾ ੳੁਹਨਾ ਕਿਹਾ ਕਿ ਭਾਰਤ ਦੇੇ ਸੰਵਿਧਾਨ ਦੇ ਕਾਰਨ ਹੀ ਅਜ ਦੇਸ਼ ਤਰਕੀ ਦੀ ਰਾਹ ਤੇ ਹੈ ੲਿਸ ਮੋਕੇ ਤੇ ਡਾ . ਅੰਬੇਦਕਰ ਯੂਥ ਸੈਨਾ ਦੇ ਪ੍ਰਧਾਨ ਰਾਜ ਕੁਮਾਰ ਹੈਪੀ, ਵਿਜੈ ਸਹਿਜਲ , ਗੁਰਦੀਪ ਚਾਵਲਾ , ਸੋਮਨਾਥ , ਬਾਲੂ ਰਾਮ , ਵਿਨੋਦ ਕੁਮਾਰ , ਮਿਲਖੀ ਰਾਮ , ਰਾਕੇਸ਼ ਕੁਮਾਰ , ਰਾਮ ਅਾਸਰਾ , ਸਰਵਨ ਕੁਮਾਰ ਵੀ ਵਿਸ਼ੇਸ਼ ਤੋਰ ਤੇ ਪਹੁੰਚੇ !