ਵਾਰਡ 93 ਨੰਬਰ ਤੋਂ ਨਿਗਮ ਚੋਣਾਂ ਲਈ ਕਾਂਗਰਸ ਪਾਰਟੀ ਦੀ ਇਕਲੋਤੀ ਉਮੀਦਵਾਰ ਹੈ: ਲਵਲੀਨ ਕੌਰ ਤੂਰ

Loading

ਲਵਲੀਨ ਕੌਰ ਤੂਰ ਘਰੋ ਘਰੀ ਜਾ ਕੇ ਇਲਾਕਾ ਨਿਵਾਸੀਆਂ ਦੇ ਰੂ-ਬਰੂ ਹੁੰਦੇ ਹੋਏ

ਲੁਧਿਆਣਾ , ( ਸਤ ਪਾਲ ਸੋਨੀ ) : ਲਵਲੀਨ ਕੌਰ ਤੂਰ ਵਾਰਡ 93 ਨੰਬਰ ਤੋਂ ਨਿਗਮ ਚੋਣਾਂ ਲਈ ਕਾਂਗਰਸ ਪਾਰਟੀ ਦੀ ਇਕਲੋਤੀ ਉਮੀਦਵਾਰ ਹੈ । ਲਵਲੀਨ ਕੌਰ ਤੂਰ ਯੂਥ ਕਾਂਗਰਸ ਦੀ ਮੈਂਬਰ ਹੈ ਅਤੇ ਪਿੱਛਲੇ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੀ ਹੈ । ਲਵਲੀਨ ਕੌਰ ਤੂਰ ਹਮੇਸ਼ਾਂ ਹੀ ਇਲਾਕਾ ਵਾਸੀਆਂ ਦੀ ਸਹਾਇਤਾ ਲਈ ਤਿਆਰ ਰਹਿੰਦੀ ਹੈ । ਸਾਬੀ ਤੂਰ ਵਲੋਂ ਪਿਛਲੀਆਂ 2 ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਰਾਕੇਸ਼ ਪਾਂਡੇ ਦੀ ਜਿੱਤ ਲਈ ਸ਼ਾਨਦਾਰ ਭੂਮਿਕਾ ਨਿਭਾਈ  ਹੈ । ਸਾਬੀ ਤੂਰ ਪਿੱਛਲੇ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਜ਼ਮੀਨੀ ਪੱਧਰ ਤੇ ਕੰਮ ਕਰ ਰਿਹਾ ਹੈ । ਕਾਂਗਰਸ ਪਾਰਟੀ ਦੀ ਇਕਲੋਤੀ ਉਮੀਦਵਾਰ ਹੋਣ ਕਾਰਨ ਵਿਰੋਧੀਆਂ ਨੂੰ ਭਾਜਡ਼ਾਂ ਪਈਆਂ ਹੋਈਆਂ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਲਵਲੀਨ ਕੌਰ ਤੂਰ ਆਪਣੇ ਵਿਰੋਧੀਆਂ ਨੂੰ ਵੱਡੇ ਫਰਕ ਨਾਲ ਹਰਾ ਕੇ ਵਾਰਡ 93 ਨੰਬਰ ਦੀ ਸੀਟ ਕਾਂਗਰਸ ਦੀ ਝੋਲੀ ਵਿੱਚ ਪਾਏਗੀ ।

 

 

10660cookie-checkਵਾਰਡ 93 ਨੰਬਰ ਤੋਂ ਨਿਗਮ ਚੋਣਾਂ ਲਈ ਕਾਂਗਰਸ ਪਾਰਟੀ ਦੀ ਇਕਲੋਤੀ ਉਮੀਦਵਾਰ ਹੈ: ਲਵਲੀਨ ਕੌਰ ਤੂਰ

Leave a Reply

Your email address will not be published. Required fields are marked *

error: Content is protected !!