ਚੜ੍ਹਤ ਪੰਜਾਬ ਦੀ
ਲੁਧਿਆਣਾ,( ਸਤ ਪਾਲ ਸੋਨੀ ) : ਟਕਸਾਲੀ ਅਕਾਲੀ ਆਗੂ ਸ਼ਿਵਤਾਰ ਸਿੰਘ ਬਾਜਵਾ ਨੇ ਸਾਥੀਆਂ ਸਹਿਤ ਅਕਾਲੀ ਦਲ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਘੋਸ਼ਣਾ ਕੀਤੀ। ਵਿਧਾਨਸਭਾ ਉਤਰੀ ਤੋਂ ਆਪ ਉਮੀਦਵਾਰ ਮਦਨ ਲਾਲ ਬੱਗਾ ਨੇ ਬਾਜਵਾ ਸਹਿਤ ਉਨ੍ਹਾਂ ਦੇ ਸਾਥੀਆ ਨੂੰ ਆਪ ਚੋਣ ਨਿਸ਼ਾਨ ਵਾਲੇ ਸਿਰੋਪੇ ਪਾ ਕੇ ਸਵਾਗਤ ਕੀਤਾ । ਬਾਜਵਾ ਨੇ ਮਦਨ ਲਾਲ ਬੱਗਾ ਦੇ ਨਾਲ ਵਿਧਾਨ ਸਭਾ ਉਤਰੀ ਵਿੱਚ ਮੋਢੇ ਨਾਲ ਮੋਢਾ ਮਿਲਾਕੇ ਚਲਣ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਉਹ ਹੋਰ ਵਿਧਾਨ ਸਭਾ ਹਲਕਿਆਂ ਵਿੱਚ ਵੀ ਆਪ ਉਮੀਦਵਾਰਾਂ ਦੀ ਜਿੱਤ ਲਈ ਯਤਨ ਕਰਣਗੇ।
ਵਿਧਾਨਸਭਾ ਉਤਰੀ ਵਿੱਚ ਆਪ ਉਮੀਦਵਾਰ ਬੱਗਾ ਦੀ ਤਾਕਤ ਵੱਧ ਕੇ ਹੋਈ ਦੁੱਗਣੀ
ਮਦਨ ਲਾਲ ਬੱਗਾ ਨੇ ਸ਼ਿਵਤਾਰ ਸਿੰਘ ਬਾਜਵਾ ਦੇ ਨਾਲ ਪੁਰਾਣੇ ਪਾਰਿਵਾਰਿਕ ਰਿਸ਼ਤਿਆਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਬਾਜਵਾ ਦੇ ਆਪ ਵਿੱਚ ਸ਼ਾਮਿਲ ਹੋਣ ਨਾਲ ਵਿਧਾਨ ਸਭਾ ਹਲਕਿਆਂ ਵਿੱਚ ਝਾੜੂ ਦੀ ਤਾਕਤ ਦੁੱਗਣੀ ਹੋ ਗਈ ਹੈ। ਸ਼ਿਵਤਾਰ ਸਿੰਘ ਬਾਜਵਾ ਨੇ ਆਪ ਸੰਯੋਜਕ ਅਰਵਿੰਦ ਕੇਜਰੀਵਾਲ ਵੱਲੋ ਤਿਆਰ ਕੀਤੀਆਂ ਗਈਆਂ ਪੰਜਾਬ ਹਿਤੈਸ਼ੀ ਨਿਤੀਆਂ ਦੀ ਪ੍ਰੰਸ਼ਸਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਜਨਤਾ ਪਰੰਪਰਾਗਤ ਰਾਜਨਿਤਿਕ ਪਾਰਟੀਆਂ ‘ਤੇ ਭਰੋਸਾ ਕਰਨ ਦੀ ਬਜਾਏ ਇਸ ਵਾਰ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਮਤਦਾਨ ਕਰਕੇ ਸਤਾ ਸੌਂਪਣ ਦਾ ਮਨ ਬਣਾ ਚੁੱਕੀ ਹੈ ।
1046000cookie-checkਟਕਸਾਲੀ ਅਕਾਲੀ ਆਗੂ ਸ਼ਿਵਤਾਰ ਸਿੰਘ ਬਾਜਵਾ ਸਾਥੀਆਂ ਸਹਿਤ ਅਕਾਲੀ ਦਲ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ