ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 6 ਫਰਵਰੀ (ਪ੍ਰਦੀਪ ਸ਼ਰਮਾ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਸਿਧਾਣਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੂੰ ਉਦੋ ਭਰਵਾਂ ਹੁੰਗਾਰਾ ਮਿਲਿਆ ਜਦੋ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਆਪ ਦੇ ਉਮੀਦਵਾਰ ਬਲਕਾਰ ਸਿੱਧੂ ਦੇ ਹੱਕ ਵਿੱਚ ਆ ਗਏ ਤੇ ਉਹਨਾਂ ਭਰਵੇਂ ਇਕੱਠ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਨੂੰ ਫਲਾਂ ਨਾਲ ਤੋਲਿਆ ਗਿਆ।
ਪਿੰਡ ਸਿਧਾਣਾ ਵਿੱਚ ਕਾਂਗਰਸ ਦਾ ਹੋਇਆ ਸਫਾਇਆ
ਇਸ ਮੌਕੇ ਆਪ ਆਗੂ ਬਲਕਾਰ ਸਿੱਧੂ ਨੇ ਕਿਹਾ ਕਿ ਪਿੰਡ ਸਿਧਾਣਾ ਵਿੱਚ ਜੋ ਇਕੱਠ ਹੋਇਆ ਉਸ ਨੇ ਰਿਕਾਰਡ ਤੋੜ ਦਿੱਤੇ ਇੱਕ ਛੋਟੇ ਪਿੰਡ ‘ਚ ਇੰਨ੍ਹਾਂ ਇਕੱਠ ਹੋ ਜਾਣਾ ਬਹੁਤ ਵੱਡੀ ਗੱਲ ਹੈ। ਉਹਨਾਂ ਕਿਹਾ ਕਿ ਅੱਜ ਦੇ ਇਕੱਠ ਨੇ ਪਿੰਡ ਸਿਧਾਣਾ ਵਿੱਚ ਵਿਰੋਧੀ ਧਿਰਾਂ ਦਾ ਸਫਾਇਆ ਕਰ ਦਿੱਤਾ ਅਤੇ ਕਾਂਗਰਸ ਪਾਰਟੀ ਦਾ ਪੂਰਨ ਤੌਰ ਤੇ ਪਿੰਡ ਸਿਧਾਣਾ ਚ ਸਫਾਇਆ ਹੋ ਗਿਆ। ਉਹਨਾਂ ਕਿਹਾ ਕਿ ਜਿੰਨੀ ਹਮਾਇਤ ਪਿੰਡ ਸਿਧਾਣਾ ਵਿੱਚੋ ਮਿਲੀ ਹੈ ਉਸ ਤੋ ਅੰਦਾਜਾ ਲੱਗ ਰਿਹਾ ਕਿ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਹੈ।
ਇਸ ਮੌਕੇ ਉਹਨਾਂ ਨਾਲ ਪਿੰਡ ਸਿਧਾਣਾ ਦੇ ਪਰਸ਼ੋਤਮ ਸਿੰਘ ਬਰਾੜ , ਭੋਲਾ ਸਿੰਘ ਠੇਕੇਦਾਰ , ਕਮਲਜੀਤ ਸਿੰਘ , ਬਲਤੇਜ ਸਿੰਘ ਠੇਕੇਦਾਰ , ਦੀਪਾ ਸਿੰਘ ਸਿਧਾਣਾ , ਬੰਨਟੂ ਸਿੰਘ ਸਿਧਾਣਾ ਜੀ, ਅਮਰਜੀਤ ਸਿੰਘ ਅਮਰਾ , ਦਰਸ਼ਨ ਸਿੰਘ ਸਿਧਾਣਾ , ਜਗਸੀਰ ਸਿੰਘ ਸਿਧਾਣਾ , ਜਰਨੈਲ ਸਿੰਘ ਪੱਪਾ ਸਿੰਘ, ਭੋਲਾ ਸਿੰਘ ,ਪਾਲੀ ਸਿੰਘ ਸਿਧਾਣਾ ,ਹੈਰੀ ,ਤਰਨ ਸਿੰਘ ਮਾਨ , ਮੋਹਣੀ , ਗੁਰਦਿੱਤਾ ,ਕੇਵਲ ,ਰਾਧਾ ਸਿੰਘ ਸਾਬਕਾ ਮੈਂਬਰ ,ਬੱਗਾ ਸਿੰਘ ,ਨੈਬ ਸਿੰਘ ਦੁਕਾਨਦਾਰ , ਗੁਰਪ੍ਰੀਤ ਡਿੱਖ ਅਤੇ ਲਖਵੀਰ ਸਿੰਘ ਬਰਾੜ ਹਾਜ਼ਰ ਸਨ।
1042610cookie-checkਪਿੰਡ ਸਿਧਾਣਾ ‘ਚ ਝਾੜੂ ਨੇ ਗੱਡ ਤੇ ਝੰਡੇ, ਬਲਕਾਰ ਸਿੱਧੂ ਦੀ ਹੋ ਗਈ ਬੱਲੇ ਬੱਲੇ