![]()

ਲੁਧਿਆਣਾ 23 ਦਸੰਬਰ (ਅਜੈ ਪਾਹਵਾ ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗਿੱਲ ਵਿਖੇ ਸਾਲਾਨਾ ਸੱਭਿਆਚਾਰਕ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਮਿਤੀ 21-12-2017 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦਾ ਸ਼ੁੱਭ ਅਰੰਭ ਕੀਤਾ ਗਿਆ ਅਤੇ 23-12-2017 ਨੂੰ ਸਮੁੱਚੇ ਵਿਦਿਆਰਥੀਆਂ ਦੀ ਸਫਲਤਾ ਲਈ ਅਰਦਾਸ ਕਰਦੇ ਹੋਏ ਭੋਗ ਪਾਏ ਗਏ।ਪ੍ਰੌਗਰਾਮ ਵਿੱਚ ਮੁੱਖ ਮਹਿਮਾਨ ਰਵਨੀਤ ਸਿੰਘ ਬਿੱਟੂ (ਐਮ.ਪੀ.), ਕੁਲਦੀਪ ਸਿੰਘ ਵੈਦ (ਐਮ.ਐਲ.ਏ.) ਅਤੇ ਸ਼੍ਰੀਮਤੀ ਸਵਰਨਜੀਤ ਕੌਰ ਜਿੱਲਾ ਸਿੱਖਿਆ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।ਪਿੰਡ ਦੇ ਸਰਪੰਚ,ਪੰਚਾਇਤ ਮੈਂਬਰਜ਼, ਐਸ. ਐਮ. ਸੀ. ਮੈਬਰਜ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਹੋਰ ਪਤਵੰਤੇ ਸੱਜਣਾ ਨੇ ਆ ਕੇ ਪ੍ਰੋਗਰਾਮ ਦੀ ਰੋਣਕ ਵਧਾਈ।ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਨੇ ਦੱਸਿਆ ਕਿ ਜੇਤੂ ਵਿਦਿਆਰਥੀਆਂ ਦਾ ਹੌਂਸਲਾ ਵਧਾਉਣ ਅਤੇ ਪ੍ਰੇਰਿਤ ਕਰਨ ਲਈ ਹਰ ਸਾਲ ਇਹ ਪ੍ਰੋਗਰਾਮ ਮਨਾਇਆ ਜਾਂਦਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ “ਦੇਹ ਸ਼ਿਵਾ ਬਰ ਮੋਹਿ” ਤੋਂ ਕਰਕੇ “ਨਿਸ਼ਚੇ ਕਰ ਆਪਣੀ ਜੀਤ ਕਰੋ” ਦਾ ਪ੍ਰਣ ਲਿਆ ਗਿਆ।ਪ੍ਰੋਗਰਾਮ ਵਿੱਚ ਵੱਖ-ਵੱਖ ਧਾਰਮਿਕ, ਸੱਭਿਆਚਾਰਿਕ, ਸਮਾਜ ਨੂੰ ਸੇਧ ਦੇਣ ਵਾਲੀਆਂ, ਵਿਗਿਆਨਿਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆ।ਪੇਸ਼ਕਾਰੀਆਂ ਨੇ ਦਰਸ਼ਕ ਕੀਲ ਕੇ ਬਿਠਾਈ ਰੱਖੇ।ਇਸਦੇ ਦੌਰਾਨ ਇਨਾਮ ਵੰਡ ਸਮਾਰੋਹ ਕਰਾਵਾਇਆ ਗਿਆ।ਜੋ ਸਿਰਫ ਵਿਦਿਆਰਥੀਆਂ ਲਈ ਹੀ ਨਹੀਂ, ਬਲਕਿ ਅਧਿਆਂਪਕਾਂ ਲਈ ਵਿੱਚੋ ਬੈਸਟ ਗਾਈਡ, ਬੈਸਟ ਸਪੀਕਰ, ਬੈਸਟ ਆਰਟਿਸਟ ਦੇ ਇਨਾਮ ਵੀ ਕੱਢੇ ਗਏ।
ਛੇਵੀਂ ਤੋਂ ਬਾਰਵੀ ਜਮਾਤ ਦੇ ਸਾਲਾਨਾ ਇਮਤਿਹਾਨਾਂ ਵਿੱਚੋ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਵੀ ਇਨਾਮ ਦਿੱਤੇ ਗਏ। ਸਾਇੰਸ ਫੇਅਰ,ਚਾਰਟ ਮੇਕਿੰਗ, ਮਾਡਲ ਮੇਕਿੰਗ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਵੀ ਇਨਾਮ ਦਿੱਤੇ ਗਏ।ਖੇਡਾ ਵਿੱਚ ਸਟੇਟ ਪੱਧਰ ਅਤੇ ਨੈਸ਼ਨਲ ਪੱਧਰ ਤੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਸੈਸ਼ਨ 2016 -2017 ਦੀ ਸਾਲਾਨਾ ਰਿਪੋਰਟ ਪ੍ਰਿੰਸੀਪਲ ਰਵਿੰਦਰ ਕੌਰ ਦੁਆਰਾ ਪਡ਼ੀ ਗਈ। ਜਿਸ ਵਿੱਚ ਸਕੂਲ ਵੱਲੋ ਵੱਖ ਵੱਖ ਸਮਿਆਂ ਦੌਰਾਨ ਕੀਤੀਆਂ ਗਤੀਵਿਧੀਆ ਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ।
ਸਕੂਲ ਦੇ ਪ੍ਰਬੰਧ ਨੂੰ ਚਲਾਉਣ ਲਈ ਵਿੱਤੀ ਸਹਾਇਤਾ ਕਰਨ ਵਾਲੇ ਪਿੰਡ ਦੇ ਪਤਵੰਤੇ ਸੱਜਣ ਹਰਭਜਨ ਸਿੰਘ ਜੀ ਅਮਰੀਕਾ ਵਾਲੇ, ਵੱਡਾ ਗੁਰਦੁਆਰਾ ਪ੍ਰਬੰਧਕ ਕਮੇਟੀ, ਗਿਲਜ ਗਾਰਡਨ ਵਾਲੇ ਅਤੇ ਹੋਰ ਦਾਨੀ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਰਵਿੰਦਰ ਕੌਰ ਵੱਲੋ ਵਿਦਿਆਰਥੀਆਂ ਨੂੰਂ ਬੁਲੰਦੀਆਂ ਛੂਹਣ ਲਈ ਪ੍ਰੇਰਿਤ ਕੀਤਾ ਗਿਆ। ਉਨਾਂ ਸਾਰੇ ਪਤਵੰਤੇ ਸੱਜਣਾਂ ਦਾ ਸਕੂਲ ਦੀ ਬੇਹਤਰੀ ਵਿੱਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ। ਪ੍ਰਿੰਸੀਪਲ ਰਵਿੰਦਰ ਕੌਰ ਵੱਲੋ ਆਏ ਮਹਿਮਾਨਾਂ ਦਾ ਵੀ ਧੰਨਵਾਦ ਕੀਤਾ ਗਿਆ।

101800cookie-checkਸਰਕਾਰੀ ਸਕੂਲ ਕਨਿਆਂ ਗਿੱਲ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ