December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 26 ਜਨਵਰੀ (ਪ੍ਰਦੀਪ ਸ਼ਰਮਾ)  : ਹਲਕਾ ਰਾਮਪੁਰਾ ਫੂਲ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ  ਸਾਬਕਾ ਵਜ਼ੀਰ ਸਿਕੰਦਰ ਸਿੰਘ ਮਲੂਕਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਜਦ  ਰਈਆ ਦੇ  ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ 71ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ । ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿੱਚ ਅਕਾਲੀ ਦਲ ਦਾ ਪੱਲਾ ਫੜਨ ਵਾਲੇ  ਚਮਕੌਰ ਸਿੰਘ ਕੁਲਵੰਤ ਸਿੰਘ ਪੱਪੂ ਸਿੰਘ ਹਰਬੰਸ ਸਿੰਘ  ਜੀਵਨ ਸਿੰਘ ਬੱਬੀ ਸਿੰਘ ਬਚਨ ਸਿੰਘ  ਬਲਵੀਰ ਸਿੰਘ ਅਵਤਾਰ ਸਿੰਘ  ਗੁਰਮੀਤ ਸਿੰਘ ਕੁਲਦੀਪ ਸਿੰਘ ਗੁਰਸੇਵ ਸਿੰਘ ਗੁਰਜੀਤ ਸਿੰਘ ਲਖਵੀਰ ਸਿੰਘ  ਕਰਮਜੀਤ ਕੌਰ ਅਮਨਦੀਪ ਕੌਰ ਜਸਬੀਰ ਕੌਰ  ਬਲਵਿੰਦਰ ਸਿੰਘ ਰੂਪ ਸਿੰਘ ਸਿਕੰਦਰ ਸਿੰਘ ਲਾਡੀ ਸਿੰਘ ਛਿੰਦਾ ਸਿੰਘ  ਗੁਰਚਰਨ ਸਿੰਘ ਗੁਰਲਾਲ ਸਿੰਘ ਬੂਟਾ ਸਿੰਘ ਸੁੱਖਾ ਸਿੰਘ ਸੁਖਮੰਦਰ ਸਿੰਘ  ਮੇਲਾ ਸਿੰਘ ਲਛਮਣ ਸਿੰਘ ਚਰਨਜੀਤ ਸਿੰਘ ਲਾਡੀ ਸਿੰਘ  ਪਾਲ ਸਿੰਘ ਸੀਰਾ ਸਿੰਘ ਹਰਮੇਲ ਸਿੰਘ ਹਰਦੀਪ ਸਿੰਘ  ਕੇਵਲ ਸਿੰਘ ਸਤਨਾਮ ਸਿੰਘ ਗੁਰਸੇਵਕ ਸਿੰਘ  ਅਤੇ ਨਿਰਮਲ ਸਿੰਘ ਸਮੇਤ ਤਕਰੀਬਨ  71ਪਰਿਵਾਰਾਂ ਨੂੰ ਮਲੂਕਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ ਤੇ ਪਾਰਟੀ ਚਿੰਨ੍ਹ ਨਾਲ ਸਨਮਾਨਿਤ ਕੀਤਾ ।
ਕਾਂਗਰਸ ਤੇ ਆਪ ਦੇ ਕਈ ਵੱਡੇ ਆਗੂ ਸੰਪਰਕ ਚ : ਸਿਕੰਦਰ ਸਿੰਘ ਮਲੂਕਾ
ਮਲੂਕਾ ਨੇ ਕਿਹਾ ਸੂਬੇ ਵਿੱਚ ਅਕਾਲੀ ਬਸਪਾ  ਗੱਠਜੋੜ ਦੇ ਹੱਕ ਵਿਚ ਚੱਲ ਰਹੀ ਲਹਿਰ ਨੂੰ ਵੇਖਦਿਆਂ ਲੋਕ ਆਪ ਮੁਹਾਰੇ ਗੱਠਜੋਡ਼ ਦੇ ਸਮਰਥਨ ਵਿੱਚ ਆ ਰਹੇ ਹਨ । ਮਲੂਕਾ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਕਈ ਵੱਡੇ ਸਿਆਸੀ ਧਮਾਕੇ ਹੋਣਗੇ ਕਿਉਂਕਿ ਕਾਂਗਰਸ ਅਤੇ ਆਪ ਦੇ ਕਈ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ।ਇਸ ਮੌਕੇ ਹਰਚਰਨ ਸਿੰਘ ਗੁਰਚਰਨ ਸਿੰਘ ਅਜੀਤਪਾਲ ਸਿੰਘ ਬਹਾਦਰ ਸਿੰਘ ਬਲਵੀਰ ਸਿੰਘ ਬੂਟਾ ਸਿੰਘ ਸੁਰਜੀਤ ਸਿੰਘ ਹਰਚਰਨ ਸਿੰਘ ਨਾਮਧਾਰੀ ਅਤੇ ਬਾਦਲੀ ਤੋਂ ਇਲਾਵਾ ਅਕਾਲੀ ਦਲ ਅਤੇ ਬਸਪਾ ਦੇ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।
102040cookie-checkਰਈਆ ਦੇ 71 ਪਰਿਵਾਰਾਂ ਨੇ ਅਕਾਲੀ ਦਲ ਚ ਕੀਤੀ ਸ਼ਮੂਲੀਅਤ 
error: Content is protected !!