Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 26, 2025

Loading

  ਚੜ੍ਹਤ ਪੰਜਾਬ ਦੀ
ਖੰਨਾ/ਲੁਧਿਆਣਾ, 07 ਦਸੰਬਰ (ਸਤ ਪਾਲ ਸੋਨੀ) – ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਵੱਲੋਂ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ ਖੰਨਾ ਦੇ ਸਹਿਯੋਗ ਨਾਲ ‘ਹਾਈ ਐਂਡ ਜਾਬ ਫੇਅਰ’ ਮੇਲੇ ਦਾ ਆਯੋਜਨ ਕੀਤਾ ਗਿਆ ਅਤੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਖੇਡ ਕਿੱਟਾਂ ਵੰਡੀਆਂ ਗਈਆਂ।ਗੁਲਜ਼ਾਰ ਗਰੁੱਪ ਦੇ ਕਾਰਜਕਾਰੀ ਡਾਇਰੈਕਟਰ ਗੁਰਕੀਰਤ ਸਿੰਘ ਅਤੇ ਚੇਅਰਮੈਨ ਸ੍ਰੀ ਬਿੰਦਰਾ ਵੱਲੋਂ ਸਮਾਗਮ ਦਾ ਉਦਘਾਟਨ ਕੀਤਾ ਗਿਆ। ਅੱਜ ਦੇ ਰੋਜਗਾਰ ਮੇਲੇ ‘ ਪੰਜ ਨਾਮੀ ਕੰਪਨੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਜਿਸ ਵਿੱਚ ਟੇਕੀ ਵੈੱਬ ਸੋਲਿਊਸ਼ਨ, ਸਪੋਰਟ ਕਿੰਗ, ਐਕਸਿਸ ਬੈਂਕ, ਵਰਸੇਟਾਈਲ ਐਂਟਰਪ੍ਰਾਈਜਿਜ਼ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਸਾ਼ਮਲ ਹਨ। ਇਨ੍ਹਾ ਕੰਪਨੀਆਂ ਵੱਲੋਂ 2.4 ਲੱਖ ਰੁਪਏ ਪ੍ਰਤੀ ਸਾਲ ਅਤੇ ਇਸ ਤੋਂ ਵੱਧ ਦੇ ਪੈਕੇਜ ਲਈ 63 ਉਮੀਦਵਾਰਾਂ ਦੀ ਚੋਣ ਕੀਤੀ।
ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਹੋਏ ਵਿਦਿਆਰਥੀਆਂ ਦੇ ਰੂ-ਬਰੂ, ਵੰਡੀਆਂ ਖੇਡ ਕਿੱਟਾਂ

ਇਸ ਮੌਕੇ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਜੀ.ਜੀ.ਆਈ. ਦੇ ਵਿਦਿਆਰਥੀਆਂ ਨੂੰ 20 ਸਪੋਰਟਸ ਕਿੱਟਾਂ ਵੀ ਵੰਡੀਆਂ ਗਈਆਂ ਅਤੇ ਉਨ੍ਹਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀ.ਈ.ਓ. ਨਵਦੀਪ ਸਿੰਘ, ਵੱਲੋਂ ਸਲਾਈਡ ਪੇਸ਼ਕਾਰੀ ਰਾਹੀਂ ਡੀ.ਬੀ.ਈ.ਈ. ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ ਅਤੇ ਸਹੂਲਤਾਂ ਬਾਰੇ ਪੇਸ਼ਕਾਰੀ ਦਿੱਤੀ।
ਡੀ.ਬੀ.ਈ.ਈ. ਦੇ ਕਰੀਅਰ ਕਾਊਂਸਲਰ ਡਾ. ਨਿਧੀ ਸਿੰਘੀ ਨੇ ਵਿਦਿਆਰਥੀਆਂ ਨੂੰ ਸਰਕਾਰੀ ਅਤੇ ਨਿੱਜੀ ਖੇਤਰ ਦੋਵਾਂ ਵਿੱਚ ਨੌਕਰੀਆਂ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ।ਡੀ.ਬੀ.ਈ.ਈ. ਦੇ ਪਲੇਸਮੈਂਟ ਅਫਸਰ ਘਨਸ਼ਿਆਮ ਵੱਲੋਂ ਉਮੀਦਵਾਰਾਂ ਨੂੰ ਅੱਜ ਦੇ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਡਿਪਟੀ ਡਾਇਰੈਕਟਰ ਸਪੋਰਟਸ ਮੁਨੀਸ਼ ਗੌੜ ਅਤੇ ਟੀ.ਪੀ.ਓ ਤ੍ਰਿਪਤ ਗੁਪਤਾ ਵੀ ਹਾਜ਼ਰ ਸਨ।
93960cookie-checkਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਰੋਜ਼ਗਾਰ ਮੇਲੇ ‘ਚ 63 ਉਮੀਦਵਾਰਾਂ ਦੀ ਹੋਈ ਨੌਕਰੀ ਲਈ ਚੋਣ
error: Content is protected !!