November 14, 2024

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ, 26 ਜੁਲਾਈ(ਪ੍ਰਦੀਪ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਪੁਨਰਜੋਤੀ ਆਈ-ਡੋਨੇਸ਼ਨ ਸੋਸਾਇਟੀ ਵੱਲੋਂ 62ਵਾਂ ਅੱਖਾਂ ਦਾ ਮੁਫ਼ਤ ਚੈਕ-ਅੱਪ ਅਤੇ ਆਪ੍ਰੇਸ਼ਨ (ਲੈਜ਼) ਕੈਂਪ ਸੰਤ ਤਿ੍ਵੈਣੀ ਗਿਰੀ ਪੁਨਰਜੋਤੀ ਆਈ ਹਸਪਤਾਲ ਰਾਮਪੁਰਾ ਮੰਡੀ ਵਿਖੇ ਲਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ‘ਤੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਉਹਨਾਂ ਨੇ  ਮਹੰਤ ਰਾਮ ਨਰਾਇਣ ਗਿਰੀ ਜੀ ਦੇ ਅਸ਼ੀਰਵਾਦ ਸਦਕਾ ਜੋਤੀ ਪ੍ਰਚੰਡ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ।
ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਸਮਾਜਿਕ ਸੰਸਥਾਵਾਂ ਦਾ ਵੱਡਮੁੱਲਾ ਯੋਗਦਾਨ
ਇਸ ਮੌਕੇ ਹਾਜ਼ਰੀਨ ਇਕੱਠ ਨੂੰ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿੰਨਾ ਦੀ ਬਦੌਲਤ ਅਨੇਕਾਂ ਰੋਗੀਆਂ ਦੇ ਯੋਗ ਕੱਟੇ ਜਾਂਦੇ ਹਨ ਤੇ ਉਹ ਅਜਿਹੀਆਂ ਸੰਸਥਾਵਾਂ ਵਿੱਚ ਸਸਤੇ ਵਿਚ ਆਪਣਾ ਇਲਾਜ ਕਰਵਾ ਲੈਂਦੇ ਹਨ। ਇੱਕ ਖੁਸ਼ਹਾਲ ਤੇ ਨਰੋਏ ਸਮਾਜ ਦੀ ਸਿਰਜਣਾ ਲਈ ਸਾਡੇ ਸਮਾਜ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ ਪ੍ਰਤੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਨੂੰ ਅਜ਼ਾਦ ਹੋਇਆ ਨੂੰ ਪਾਉਣੀ ਸਦੀ ਹੈ ਗਈ ਪਰ ਅਸੀਂ ਲੋਕਾਂ ਨੂੰ ਬਣਦੀਆਂ ਸਿਹਤ ਸਹੂਲਤਾਂ ਦੇਣ ਵਿੱਚ ਨਾਕਾਮ ਰਹੇ ਹਾਂ ਇਸ ਨਿਕਾਮੀ ਦਾ ਕਾਰਨ ਰਵਾਇਤੀ ਪਾਰਟੀਆਂ ਹਨ ਜਿੰਨ੍ਹਾਂ ਨੇ ਪੰਜਾਬ ਤੇ ਵਾਰੀ ਵਾਰੀ ਰਾਜ ਤਾਂ ਕੀਤਾ ਪ੍ਰਤੂੰ ਉਹ ਪੰਜਾਬ ਵਿੱਚ ਵਧੀਆ ਹਸਪਤਾਲ ਤੇ ਸਸਤੀਆਂ ਸਿਹਤ ਸਹੂਲਤਾਂ ਨਹੀਂ ਦੇ ਸਕੇ ਭਾਵੇਂ ਪੁਨਰਜੋਤੀ ਵਰਗੀਆਂ ਅਨੇਕਾਂ ਸੰਸਥਾਵਾਂ ਆਪਣੇ ਵਿੱਤ ਅਨੁਸਾਰ ਸਾਨੂੰ ਸਸਤੀਆ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੀਆਂ ਪਰ ਇਹ ਨਾਕਾਫ਼ੀ ਹੈ।
ਆਪ ਸਰਕਾਰ ਦੇ ਮੁਹੱਲਾ ਕਲੀਨਿਕਾ ਨਾਲ ਪੰਜਾਬ ਚ ਸਿਹਤਮੰਦ ਸਮਾਜ ਦੀ ਸਿਰਜਣਾ ਦੇ ਰਾਹ ਖੁੱਲ੍ਹਣਗੇ
ਹੁਣ ਪੰਜਾਬ ਸਰਕਾਰ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਨੂੰ ਮੁੜ ਲੀਹਾਂ ਤੇ ਪਾਉਣ ਲਈ ਤੇ ਇੱਕ ਤੰਦਰੁਸਤ ਸਮਾਜ ਬਣਾਉਣ ਲਈ ਮਹੁੱਲਾ ਕਲੀਨਿਕਾ ਰਾਹੀਂ ਸਿਹਤ ਸਹੂਲਤਾਂ ਦੇਣ ਜਾ ਰਹੀ ਹੈ ਜਿਸ ਦੀ ਪੰਜਾਬ ਦੇ ਲੋਕਾਂ ਨੂੰ ਬੜੇ ਲੰਮੇ ਸਮੇਂ ਤੋਂ ਉਡੀਕ ਸੀ।ਇਸ ਮੁਹੱਲਾ ਕਲੀਨਿਕਾ ਰਾਹੀਂ ਪੰਜਾਬ ਦੇ ਲੋਕਾਂ ਨੂੰ ਜਲਦੀ ਤੇ ਬੇਹਤਰ ਸਿਹਤ ਸਹੂਲਤਾਂ ਮਿਲਣਗੀਆਂ ਹੁਣ ਉਹਨਾਂ ਨੂੰ ਨਿੱਕੀਆਂ ਨਿੱਕੀਆਂ ਬੀਮਾਰੀਆਂ ਲਈ ਬਹੁਤੀ ਦੂਰ ਨਹੀਂ ਜਾਣਾ ਪਵੇਗਾ।
ਅਖੀਰ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸ਼ਹਿਰ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਬਹੁਤ ਖੁਸਕਿਸਮਤ ਹਾਂ ਸਾਨੂੰ ਦਾਨੀ ਸੱਜਣਾਂ ਵੱਲੋਂ ਬਣਾਈ 30 ਮੈਬਰੀ ਕਮੇਟੀ ਤੇ ਹਸਪਤਾਲ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸ਼ਹਿਰ ਦੀ ਇਸ ਨਾਮਵਰ ਸਮਾਜ ਸੇਵੀ ਸੰਸਥਾਂ ਨੇ ਹੁਣ ਤੱਕ 12000 ਤੋ ਵੱਧ ਅੱਖਾਂ ਦੇ ਲੈਂਜ਼ ਪਾਏ ਹਨ ਅਤੇ 1800 ਤੋ ਵੱਧ ਅੱਖਾਂ ਦਾਨੀਆਂ ਤੋ ਅੱਖਾਂ ਦਾਨ ਕਰਵਾ ਕੇ ਸੈਕੜੇ ਲੋੜਵੰਦਾਂ ਦੀ ਹਨੇਰ ਭਰੀ ਜਿੰਦਗੀ ਵਿੱਚ ਰੋਸ਼ਨੀ ਪੈਦਾ ਕੀਤੀ ਹੈ। ਮੈ ਹਮੇਸ਼ਾ ਇਸ ਸੰਸਥਾਂ ਨਾਲ ਜੁੜਿਆ ਰਹਾਂਗਾ ਅਤੇ ਇਸ ਹਸਪਤਾਲ ਤੇ ਸੁਸਾਇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਮੈਂ ਵਾਅਦਾ ਕਰਦਾ ਹਾਂ।
ਇਸ ਮੌਕੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਅਤੇ ਪਤਵੰਤੇ ਸ਼ਹਿਰ ਵਾਸੀਆਂ ਤੋਂ ਇਲਾਵਾ ਪੁਨਰਜੋਤੀ ਸੁਸਾਇਟੀ ਦੇ ਕਰਤਾ ਧਰਤਾ ਰਕੇਸ਼ ਤਾਇਲ ਅਤੇ ਸਮੂਹ 30 ਮੈਂਬਰੀ ਸੁਸਾਇਟੀ ਦੇ ਮੈਂਬਰ, ਉੱਘੇ ਸਮਾਜਸੇਵੀ ਪ੍ਰਤੀਮ ਸਿੰਘ ਆਰਟਿਸਟ, ਖੂਨਦਾਨੀ ਮਹਿਤਾ, ਟਰੱਕ ਯੂਨੀਅਨ ਰਾਮਪੁਰਾ ਫੂਲ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ, ਸੁਖਚੈਨ ਸਿੰਘ ਚੈਨਾ ਫੂਲੇਵਾਲਾ, ਨਰੇਸ਼ ਕੁਮਾਰ ਬਿੱਟੂ, ਸੀਰਾ ਮੱਲੂਆਣਾ ਆਦਿ ਹਾਜ਼ਰ ਸਨ।
#For any kind of News and advertisment contact us on 980-345-0601
124030cookie-checkਪੁਨਰਜੋਤੀ ਆਈ- ਡੋਨੇਸ਼ਨ ਸੋਸਾਇਟੀ ਵੱਲੋ 62 ਵਾਂ ਅੱਖਾਂ ਦਾ ਮੁਫਤ ਚੈਕ ਅੱਪ ਅਤੇ ਅਪ੍ਰੇਸ਼ਨ ਕੈਂਪ ਲਾਇਆ ਗਿਆ
error: Content is protected !!