
ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 31 ਜਨਵਰੀ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੀ ਚੋਣ ਮੁਹਿੰਮ ਨੂੰ ਉਸ ਮੌਕੇ ਭਰਵਾਂ ਹੁੰਗਾਰਾ ਮਿਲਿਆ ਜਦ ਫੂਲ ਟਾਊਨ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਿਤ 50 ਪਰਿਵਾਰਾਂ ਵੱਲੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਨੀ ਤੈਅ- ਗੁਰਪ੍ਰੀਤ ਸਿੰਘ ਮਲੂਕਾ
ਪਾਰਟੀ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿੱਚ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨ ਵਾਲੇ ਬੂਟਾ ਸ਼ਰਮਾ, ਚੰਨੂ ਸ਼ਰਮਾ, ਰਿਤੂ ਸ਼ਰਮਾ, ਰਾਮ ਸ਼ਰਮਾ, ਪੋਪਾ ਸ਼ਰਮਾ, ਸੀਪਾ ਸ਼ਰਮਾ, ਮੀਤਾ, ਬੂਟਾ ਵਪਾਰੀ, ਧਰਮਿੰਦਰਾ ਰਾਜੂ, ਅਰਸ਼ ਜੈਦ, ਧਰਮਾਂ ਸਿੱਧੂ, ਪ੍ਰੀਤਮ ਸਿੰਘ, ਗੁਰਜੰਟ ਸਿੰਘ, ਮੰਦਰ ਸਿੰਘ, ਬਬਲੂ, ਅਨਮੋਲ, ਕੌਰੀ ਸਿੰਘ, ਅਮਨਦੀਪ ਸਿੰਘ, ਇਕਬਾਲ ਸਿੰਘ, ਨੋਨੀ ਸ਼ਰਮਾ, ਕਾਲੂ ਸਿੰਘ, ਗੁਰਤੇਜ ਸਿੰਘ ਜੱਗੀ, ਗੈਵੀ ਸ਼ਰਮਾ, ਜਗਦੀਸ਼ ਲਾਲ, ਸ਼ਿਵ ਦੱਤ, ਜਗਸੀਰ ਅਲੀ ਗੌਰਵ, ਸ਼ੰਭੂ, ਰਾਹੁਲ, ਮੀਰਾ, ਸੀਰਾ ਰਵੀ ਸ਼ਰਮਾ, ਬੰਟੀ, ਧਰਮਿੰਦਰ, ਲੱਕੀ ਸ਼ਰਮਾ, ਵਰਿੰਦਰ ਸਮੇਤ ਕੁੱਲ 50 ਪਰਿਵਾਰਾਂ ਨੂੰ ਮਲੂਕਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ।
ਮਲੂਕਾ ਨੇ ਕਿਹਾ ਕਿ ਹਲਕਾ ਰਾਮਪੁਰਾ ਫੂਲ ਵਿੱਚ ਅਕਾਲੀ ਭਾਜਪਾ ਗੱਠਜੋੜ ਦੇ ਹੱਕ ਵਿੱਚ ਹਨ੍ਹੇਰੀ ਚੱਲ ਰਹੀ ਹੈ ਲੋਕਾਂ ਵੱਲੋਂ ਮਿਲ ਰਹੇ ਸਮਰਥਨ ਤੋਂ ਚੋਣ ਨਤੀਜੇ ਸਪੱਸ਼ਟ ਤੌਰ ਤੇ ਅਕਾਲੀ ਭਾਜਪਾ ਗੱਠਜੋੜ ਦੇ ਹੱਕ ਵਿੱਚ ਨਜ਼ਰ ਆ ਰਹੇ ਹਨ। ਮਲੂਕਾ ਨੇ ਗੁਰਸੇਵਕ ਸਿੰਘ ਧਾਲੀਵਾਲ, ਗੁਰਵਿੰਦਰ ਸਿੰਘ ਸਿੱਧੂ, ਭਰਪੂਰ ਢਿੱਲੋਂ, ਹਰਬੰਸ ਸੋਹੀ, ਗੁਰਚਰਨ ਚਰਨਾ, ਸੁਰਿੰਦਰ ਧਾਲੀਵਾਲ, ਭੀਮ ਸ਼ਰਮਾ, ਲਾਲਚੰਦ, ਬਲਕਰਨ, ਅਵਤਾਰ ਸਿੱਧੂ, ਪ੍ਰੀਤਮ ਸ਼ਰਮਾ, ਹਰਮੀਤ ਸੰਧੂ, ਵਿੱਕੀ ਕਰਕਰਾ, ਖ਼ੁਸ਼ੀ ਮਾਨ, ਕਾਲਾ ਸ਼ਰਮਾ, ਜਗਸੀਰ ਅਲੀ, ਸ਼ਿਵ ਦੱਤ ਪ੍ਰੀਤ, ਮਨਹੀਰ ਗੋਚਾ, ਗੁਰਦੀਪ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ, ਗੁਰਮੀਤ ਸਿੰਘ ਸਮੇਤ ਸਮੁੱਚੀ ਜਥੇਬੰਦੀ ਦਾ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਧੰਨਵਾਦ ਕੀਤਾ।
1034000cookie-checkਫੂਲ ਤੋਂ 50 ਪਰਿਵਾਰ ਅਕਾਲੀ ਦਲ ਚ ਸ਼ਾਮਲ