ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ) : ਸੰਯੁਕਤ ਕਿਸਾਨ ਮੋਰਚਾ ਦਿੱਲੀ ਦੀ ਸਰਪਰਸਤੀ ਹੇਠ ਕਿਸਾਨ ਸੰਘਰਸ਼ ਮੌਰਚਾ ਲੁਧਿਆਣਾ ਦੀ ਅਗਵਾਈ ਕਰ ਰਹੇ ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਸ਼ਤਾਬਦੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ 443ਵਾਂ ਮਹਾਨ ਖ਼ੂਨਦਾਨ ਕੈਂਪ ਗੁਲਮੋਹਰ ਹੋਟਲ ਦੇ ਸਾਹਮਣੇ,ਫਿਰੋਜ਼ਪੁਰ ਰੋਡ ਲੁਧਿਆਣਾ ਵਿਖੇ ਲਗਾਇਆ ਗਿਆ।
ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਐਸ.ਡੀ.ਐਮ (ਪੱਛਮੀ) ਸ. ਅਮਰਿੰਦਰ ਸਿੰਘ ਮਲੀ ਨੇ ਕੀਤਾ। ਸ. ਮਲੀ ਨੇ ਕਿਹਾ ਕਿ ਕਰੋਨਾ ਵਾਇਰਸ ਮਹਾਂਮਾਰੀ ਅਤੇ ਦਹਸ਼ਤ ਦੇ ਮਾਹੌਲ ਸਮੇਂ ਖ਼ੂਨਦਾਨ ਕੈਂਪ ਲਗਾਕੇ ਹਸਪਤਾਲਾਂ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਖੂਨ ਮੁਹਈਆ ਕਰਵਾਉਣ ਆਪਣੇ ਆਪ ਵਿਚ ਮਿਸਾਲੀ ਕਾਰਜ ਹੈ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਸਾਥੀਆਂ ਵਲੋਂ ਮਨੁੱਖਤਾ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਸਮਾਜ ਲਈ ਪ੍ਰੇਰਨਾ ਸਰੋਤ ਹਨ। ਇਸ ਮੌਕੇ ਤੇ ਜਥੇਦਾਰ ਨਿਮਾਣਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਰੋਨਾ ਵਾਇਰਸ ਦਾ ਟੀਕਾਕਰਨ ਤੋਂ ਪਹਿਲਾਂ ਮਨੁੱਖਤਾ ਦੇ ਭਲੇ ਲਈ ਖ਼ੂਨਦਾਨ ਕਰੋ ਸੰਸਾਰ ਵਿਚ ਸਭ ਤੋਂ ਵੱਡਾ ਪੁੰਨ ਹੈ।
ਖ਼ੂਨਦਾਨ ਕਰਨ ਵਾਲੇ 50 ਯੋਧਿਆਂ ਨੂੰ “ਦਾ ਸੇਵਿਆਰ ਕੋਵਿਡ-19 ਐਵਾਰਡ” ਨਾਲ ਕੀਤਾ ਸਨਮਾਨਿਤ
ਇਸ ਮੌਕੇ ਐਸ ਡੀ ਐਮ ਪੱਛਮੀ ਸ. ਅਮਰਿੰਦਰ ਸਿੰਘ ਮਾਲੀ ਨੇ ਖ਼ੂਨਦਾਨ ਕਰਨ ਵਾਲੇ 50 ਯੋਧਿਆਂ ਨੂੰ “ਦਾ ਸੇਵਿਆਰ ਕੋਵਿਡ-19 ਐਵਾਰਡ” ਨਾਲ ਸਨਮਾਨਿਤ ਕੀਤਾ। ਇਸ ਮੌਕੇ ਤੇ ਪਰਮਿੰਦਰ ਸਿੰਘ ਨੰਦਾ, ਮਨਪ੍ਰੀਤ ਸਿੰਘ ਬੰਗਾ, ਮਨਜੀਤ ਸਿੰਘ ਅਰੋੜਾ,ਜਸਪਾਲ ਸਿੰਘ ਸੈਣੀ, ਬਿਟੂ ਭਾਟੀਆ, ਸਰਬਜੀਤ ਸਿੰਘ ਬਿਰਦੀ,ਲੱਖਵਿੰਦਰ ਸਿੰਘ ਮਹਿਰਾ, ਜ.ਐਸ ਪਲਾਹਾ, ਅਰਵਿੰਦਰ ਸਿੰਘ ਲਵਲੀ, ਸੰਨੀ ਤਿਵਾੜੀ, ਭੁਪਿੰਦਰ ਸਿੰਘ ਬਿਟੂ, ਸਰਪੰਚ ਗੁਰਚਰਨ ਸਿੰਘ ਜੁਗੀਆਨਾ, ਰਜਿੰਦਰ ਸਿੰਘ ਮੰਡ, ਨਰਿੰਦਰਪਾਲ ਸਿੰਘ, ਹਰਪ੍ਰੀਤ ਸਿੰਘ ਧਾਲੀਵਾਲ,ਗੌਰਵ ਸ਼ਰਮਾ ਲੋਹਾਰਾ, ਬਾਬਾ ਭੂਕਾਨਾ ਹਾਜ਼ਰ ਸਨ।